ਘਨੌਰ 1 ਜੂਨ (ਸੁਖਦੇਵ ਸੁਖੀ)
ਅੱਜ
ਥਾਣਾ ਮੁਖੀ ਸੁਖਵਿੰਦਰ ਸਿੰਘ ਥਾਣਾ ਘਨੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਨੂੰ
ਸੁਚਨਾ ਮਿਲੀ ਕਿ ਨਰਵਾਣਾ ਬਰਾਂਚ ਸਰਾਲਾ ਹੈੱਡ ਦੇ ਨਹਿਰ ਵਿੱਚ ਇੱਕ ਲਾਸ਼ ਫਸੀ
ਹੋਈ ਹੈ। ਪੁਲਸ ਨੇ ਮੌਕੇ ਤੇ ਜਾ ਕੇ ਨਹਿਰ ਵਿੱਚੋਂ ਲਾਸ਼ ਨੂੰ ਕੱਢਿਆ। ਥਾਣਾ ਮੁਖੀ ਨੇ
ਦੱਸਿਆ ਕਿ ਲਾਸ਼ ਇੱਕ ਔਰਤ ਦੀ ਹੈ ਜਿਸ ਦੀ ਉਮਰ ਕਰੀਬ 35 ਸਾਲ ਦੀ ਹੈ ਕੱਦ ਲਗਭਗ 5
ਫੁੱਟ 5 ਇੰਚ ,ਰੰਗ ਗੋਰਾ ਨੱਕ ਵਿੱਚ ਨੱਥਲੀ ਪੈਰਾਂ ਵਿੱਚ ਚੁੱਟਕਿਆ ਅਤੇ ਨੈਲ ਪਾਲਿਸ
ਲੱਗੀ ਹੋਈ ਹੈ।ਲਾਸ਼ ਨੂੰ 72 ਘੰਟੇ ਲਈ ਸ਼ਨਾਖਤ ਕਰਨ ਵਾਸਤੇ ਮੋਰਚਰੀ ਵਿੱਚ ਰਖਵਾ ਦਿੱਤਾ
ਗਿਆ ਹੈ
0 Comments