9 ਜੂਨ ਨੂੰ ਫੀਲਡ ਕਾਮੇ ਬੀ.ਐਮ.ਐਲ. ਕੰਪਲੈਕਸ ਵਿਖੇ ਦੇਣਗੇ ਰੋਸ ਧਰਨਾ : ਜਸਵੀਰ ਖੋਖਰ, ਛੱਜੂ ਰਾਮ
ਪਟਿਆਲਾ, 5 ਜੂਨ (ਪ.ਪ.) :
ਪੀ.ਡਬਲਿਯੂ.ਡੀ. ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਜੋਨ ਪਟਿਆਲਾ ਦੀ ਮੀਟਿੰਗ ਜਿਲ੍ਹਾ ਪ੍ਰਧਾਨ ਜਸਵੀਰ ਸਿੰਘ ਖੋਖਰ ਦੀ ਪ੍ਰਧਾਨਗੀ ਹੇਠ ਹੋਈ। ਇਸ ਵਿੱਚ ਸੂਬਾਈ ਪ੍ਰਧਾਨ ਦਰਸ਼ਨ ਬੇਲੂਮਾਜਰਾ ਵੀ ਹਾਜਰ ਹੋਏ। ਮੀਟਿੰਗ ਤੋਂ ਪਹਿਲਾਂ ਪੀ.ਡਬਲਿਯੂ.ਡੀ. ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਪੰਜਾਬ ਦੇ ਸਾਬਕਾ ਪ੍ਰਧਾਨ ਬਲਬੀਰ ਸਿੰਘ ਦੇ ਵਿਛੋੜੇ ਤੇ ਦੁੱਖ ਪ੍ਰਗਟ ਕੀਤਾ ਗਿਆ ਅਤੇ 2 ਮਿੰਟ ਦਾ ਮੋਨ ਰੱਖ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ। ਜੋਨ ਪਟਿਆਲਾ ਦੇ ਜਨਰਲ ਸਕੱਤਰ ਛੱਜੂ ਰਾਮ, ਵਿੱਤ ਸਕੱਤਰ ਸਲੱਖਣ ਸਿੰਘ ਨੇ ਦੱਸਿਆ ਕਿ ਕਾਰਜਕਾਰੀ ਇੰਜੀਨੀਅਰ ਦੇਵੀਗੜ੍ਹ ਮੰਡਲ ਪਟਿਆਲਾ (ਆਈ.ਬੀ.) ਨੇ ਨਾ ਤਾਂ ਮੰਗ ਪੱਤਰ ਵਿੱਚ ਦਰਜ ਮੰਗਾਂ ਜਿਵੇਂ ਕਿ ਝੌਨੇ ਦੇ ਸੀਜਨ ਤੋਂ ਪਹਿਲਾਂ ਫੀਲਡ ਮੁਲਾਜਮਾਂ ਨੂੰ ਕੰਮ ਵਾਲੇ ਔਜਾਰ ਦਿੱਤੇ ਹਨ ਨਾ ਰਜਵਾਹਿਆ ਦੇ ਦੋਨੋ ਪਾਸੇ ਸਰਕਾਰੀ ਜਮੀਨ ਦੀ ਗਿਣਤੀ ਕਰਵਾਈ, ਦਰਜਾ ਚਾਰ ਕਰਮਚਾਰੀਆਂ ਦੀਆਂ ਪ੍ਰਮੋਸ਼ਨਾਂ ਨਹੀਂ ਕੀਤੀਆਂ ਗਈਆਂ ਅਤੇ ਮੰਗ ਪੱਤਰ ਹੋਰ ਮੰਗਾਂ ਦਾ ਹੱਲ ਕੀਤਾ ਅਤੇ ਨਾ ਹੀ ਜਥੇਬੰਦੀ ਦੀ ਮੀਟਿੰਗ ਦਾ ਸਮਾਂ ਦਿੱਤਾ ਜਿਸ ਕਰਕੇ ਜੋਨ ਪਟਿਆਲਾ ਵਲੋਂ ਕਾਰਕਾਰੀ ਇੰਜੀਨੀਅਰ ਦੇਵੀਗੜ੍ਹ (ਆਈ.ਬੀ.) ਪਟਿਆਲਾ ਦੇ ਦਫਤਰ ਸਾਹਮਣੇ ਮਿਤੀ 9062020 ਵਿਸ਼ਾਲ ਰੋਸ ਧਰਨਾ ਦਿੱਤਾ ਜਾਵੇਗਾ ਤੇ ਮੰਗ ਪੱਤਰ ਨਿਗਰਾਨ ਇੰਜੀਨੀਅਰ ਬੀ.ਐਮ.ਐਲ. ਸਰਕਲ ਪਟਿਆਲਾ ਨੂੰ ਦਿੱਤਾ ਜਾਵੇਗਾ।
ਅੱਜ ਦੀ ਮੀਟਿੰਗ ਵਿੱਚ ਬ੍ਰਾਂਚ ਘਨੌਰ ਦੇ ਜਨਰਲ ਸਕੱਤਰ ਲਖਵਿੰਦਰ ਸਿੰਘ  ਬ੍ਰਾਂਚ ਸਨੌਰ ਦੇ ਪਧਾਨ ਬਲਵਿੰਦਰ ਤੇ ਰਜਿੰਦਰ ਸਿੰਘ ਬ੍ਰਾਂਚ ਫਤਿਹਗੜ੍ਹ ਸਾਹਿਬ ਤੇ ਰਣਜੀਤ ਸਿੰਘ ਬ੍ਰਾਂਚ ਦੇਧਨਾ ਤੋਂ ਨਰੇਸ਼ ਕੁਮਾਰ ਤੇ ਅਮਰਨਾਥ, ਬ੍ਰਾਂਚ ਪਾਤੜਾਂ ਤੋਂ ਪਵਨ ਕੁਮਾਰ, ਬ੍ਰਾਂਚ ਸਮਾਨਾ ਹਰਦੇਵ ਸਿੰਘ ਬ੍ਰਾਂਚ ਪਟਿਆਲਾ ਤੋਂ ਗੁਰਮੀਤ ਸਿੰਘ ਮਸਤਰਾਮ ਬੀ.ਐਮ.ਐਲ. ਸਰਕਲ ਕਮੇਟੀ ਹਰੀ ਰਾਮ, ਬ੍ਰਾਂਚ ਦਿਆਲਪੁਰਾ ਤੇ ਰਾਮ ਪਾਲ, ਨਾਭਾ ਤੋਂ ਕਰਮ ਸਿੰਘ ਆਦਿ ਸ਼ਾਮਿਲ ਹੋਏ। ਉਪਰੋਕਤ ਆਗੂਆਂ ਨੇ ਕਿਹਾ ਜੇਕਰ ਉਪਰੋਕਤ ਅਧਿਕਾਰੀ ਵਲੋਂ ਅੜੀਅਲ ਵਤੀਰਾ ਛੱਡ ਕੇ ਦੋ ਧਿਰੀ ਗੱਲਬਾਤ ਰਾਹੀਂ ਮੰਗਾਂ ਦਾ ਨਿਪਟਾਰਾ ਨਾ ਕੀਤਾ ਤਾਂ ਸੰਘਰਸ਼ ਤਿੱਖਾ ਕੀਤਾ ਜਾਵੇਗਾ। ਪੰਜਾਬ ਸਰਕਾਰ ਵੱਲੋਂ ਜਲ ਸਰੋਤ ਵਿਭਾਗ *ਚ 15,20,25,30 ਸਾਲ ਦੀ ਸਰਵਿਸ ਪੂਰੀ ਕਰ ਚੁੱਕੇ ਕਾਮਿਆਂ ਨੂੰ ਛਾਂਟੀ ਕਰਨ ਸਬੰਧੀ ਕੱਢਿਆ ਪੱਤਰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ।
ਫੋਟੋ ਨੰ: 5 ਪੀਏਟੀ 1