ਸਰਕਾਰ ਤੋਂ ਉਠਿਆ ਭਰੋਸਾ
- ਕਿਸਾਨ ਆਪਣੇ ਖਰਚੇ ਤੇ ਲੱਗੇ ਘੱਗਰ ਦਰਿਆ ਦੇ ਕਿਨਾਰੇ ਮਜਬੂਤ ਕਰਨ
ਸ਼ੁਤਰਾਣਾ 1 ਜੂਨ (ਪ.ਪ.) : ਪੰਜਾਬ ਵਿੱਚ ਅਗਲੇ ਮਹੀਨੇ ਮਾਨਸੂਨ ਆਉਣ ਅਤੇ ਚੰਗੀ ਬਾਰਸ਼
ਹੋਣ ਦੀਆਂ ਸੰਭਾਵਨਾਵਾਂ ਦੇ ਚਲਦਿਆਂ ਘੱਗਰ ਦਰਿਆ ਦੇ ਕੰਢੇ ਵਸੇ ਪਿੰਡਾਂ ਦੇ ਕਿਸਾਨਾਂ
ਨੂੰ ਹੜ ਆਉਣ ਅਤੇ ਫ਼ਸਲਾਂ ਖ਼ਰਾਬ ਹੋਣ ਦਾ ਖਤਰਾ ਸਤਾਉਣ ਲੱਗਾ ਹੈ ਕਿਉਂਕਿ ਪਿਛਲੇ ਸਾਲ ਆਏ
ਹੜਾਂ ਨਾਲ ਇਲਾਕੇ ਦੇ ਕਈ ਪਿੰਡਾਂ ਵਿਚ ਫਸਲਾਂ ਦਾ ਭਾਰੀ ਨੁਕਸਾਨ ਹੋਇਆ ਸੀ ਇਸ ਖ਼ਤਰੇ ਨੂੰ
ਵੇਖਦਿਆਂ ਕਿਸਾਨਾਂ ਨੇ ਸਰਕਾਰ ਤੇ ਭਰੋਸਾ ਕਰਨ ਦੀ ਬਜਾਏ ਆਪਣੇ ਕੋਲੋਂ ਰੁਪਏ ਖਰਚ ਕੇ
ਕਿਨਾਰੇ ਮਜਬੂਤ ਕਰਨ ਦੀ ਮੁਹਿੰਮ ਚਲਾਈ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਾਬਕਾ
ਸਰਪੰਚ ਗੁਰਨਾਮ ਸਿੰਘ ਹੋਤੀਪੁਰ, ਸਰਪੰਚ ਲਵਜੀਤ ਸਿੰਘ, ਕਾਬਲ ਸਿੰਘ ਸਮਾਜ ਸੇਵੀ ਨੇ
ਦੱਸਿਆ ਕਿ ਪਿਛਲੇ ਸਾਲ ਪਈ ਭਾਰੀ ਬਾਰਸ਼ ਕਾਰਨ ਘੱਗਰ ਦਰਿਆ ਵਿਚ ਵੱਡੀ ਮਾਤਰਾ ਵਿਚ ਪਾਣੀ
ਛੱਡਿਆ ਗਿਆ ਜਿਸ ਕਾਰਨ, ਬਾਦਸ਼ਾਹਪੁਰ ਕਰਤਾਰਪੁਰ ਸੁਤਰਾਣਾ ਗੁਲਾੜ ਹੋਤੀਪੁਰ ਜੋਗੇਵਾਲਾ
ਨਾਈਵਾਲਾ ਤੋਂ ਲੈਕੇ ਸੰਗਰੂਰ ਜਿਲ੍ਹੇ ਦੇ ਕਈ ਪਿੰਡਾਂ ਵਿੱਚ ਹੜ ਵਰਗੀ ਸਥਿਤੀ ਬਣ ਗਈ
ਜਿਸ ਕਾਰਨ ਇਨ੍ਹਾਂ ਪਿੰਡਾਂ ਵਿੱਚ ਝੋਨੇ ਦੀ ਫ਼ਸਲ ਦਾ ਭਾਰੀ ਨੁਕਸਾਨ ਹੋਇਆ ਸੀ। ਪਰ ਸਰਕਾਰ
ਵੱਲੋਂ ਕੋਈ ਭਰੋਸਾ ਨਾ ਮਿਲਣ ਕਾਰਨ ਅਸੀਂ ਸੰਭਾਵੀ ਖ਼ਤਰੇ ਤੋਂ ਬਚਣ ਲਈ ਆਪਣੇ ਕੋਲੋਂ
ਪ੍ਰਤੀ ਏਕੜ ਰੁਪਏ ਇਕੱਠੇ ਕਰਕੇ ਜੇ ਸੀ ਬੀ ਮਸ਼ੀਨਾਂ ਅਤੇ ਟਰੈਕਟਰਾਂ ਨਾਲ ਰਸੌਲੀ ਤੋਂ
ਲੈਕੇ ਖਨੌਰੀ ਹੈੱਡ ਤੱਕ ਆਪਣੇ ਪਾਸੇ ਦਾ ਬੰਨ ਮਜਬੂਤ ਕਰ ਰਹੇ ਹਾਂ। ਇਸ ਸਮੇਂ ਫਤਿਹ ਵੀਰ
ਸਿੰਘ,ਦਯਾ ਸਿੰਘ ਜੋਗੇਵਾਲਾ,ਬਲਦੇਵ ਸਿੰਘ ਹੋਤੀਪੁਰ, ਕਰਮਜੀਤ ਨੰਬਰਦਾਰ, ਦਰਸ਼ਨ ਸਿੰਘ
ਗੁਲਾੜ,ਲਾਲ ਚੰਦ ਸਾਬਕਾ ਸਰਪੰਚ, ਸੰਤ ਰਾਮ ਸਾਬਕਾ ਸਰਪੰਚ, ਤਰਲੋਕ ਰਸੌਲੀ ਇੰਦਰਜੀਤ
ਸਿੰਘ, ਗੁਰਨਾਮ ਸਿੰਘ ਮਹੱਲੇਵਾਲ, ਜੋਗਿੰਦਰ ਸਿੰਘ ਅਮਨ ਸਿੰਘ, ਗੁਰਮੀਤ ਸਿੰਘ ਆਦਿ ਹਾਜ਼ਰ
ਸਨ।
0 Comments