ਕੇਂਦਰ ਸਰਕਾਰ ਹਰ ਗਰੀਬ ਤੇ ਮੱਧ ਵਰਗ ਦੇ ਪਰਿਵਾਰਾਂ ਦੇ ਖਾਤਿਆਂ ''ਚ 10,000 ਰੁਪਏ ਪਾਵੇ-ਮਹੰਤ ਖਨੌੜਾ
- ਪ੍ਰਵਾਸੀ ਮਜਦੂਰਾਂ ਨੂੰ ਮੁੱਫਤ ਸਫਰ, ਖਾਣਾ ਅਤੇ ਰਹਿਣ ਦੀ ਸਹੂਲਤ ਦਿੱਤੀ ਜਾਵੇ-
ਨਾਭਾ, 1 ਜੂਨ (ਪ.ਪ.)
: ਪੰਜਾਬ ਪ੍ਰਦੇਸ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਮਹੰਤ
ਹਰਵਿੰਦਰ ਸਿੰਘ ਖਨੌੜਾ ਵਲੌਂ ਕਾਂਗਰਸ ਪਾਰਟੀ ਵਲੋਂ ਸੁਰੂ ਕੀਤੀ 'ਸਪੀਕ ਅਪ ਇੰਡੀਆਂ'
ਤਹਿਤ ਲੋਕਾਂ ਦੇ ਸਨਮੁੱਖ ਹੋ ਕੇ ਮੋਦੀ ਸਰਕਾਰ ਦੀਆਂ ਮਾੜੀਆਂ ਨੀਤੀਆਂ ਦੀ ਸਖਤ ਸਬਦਾਂ
ਵਿੱਚ ਅਲੋਚਨਾਂ ਕਰਦੇ ਹੋਏ ਕਿਹਾ ਕਿ ਦੇਸ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਹਿੜੇ
ਅਰਥਿਕ ਪੈਕਜ ਦਾ ਐਲਾਨ ਕੀਤਾ ਹੈ , ਉਹ ਸਮਾਜ ਦੇ ਸਾਰੇ ਹਿਸਿਆਂ ਨੂੰ ਰਾਹਤ ਦੇਣ ਵਾਲਾ
ਨਹੀ, ਇਹ ਭਾਂਵੇ ਪ੍ਰਵਾਸੀ ਮਜਦੂਰ ਹੋਣ, ਖੇਤ ਮਜਦੂਰ, ਕਿਸਾਨ ਜਾਂ ਛੋਟੇ ਕਾਰੋਬਾਰੀ ਸਨਅਤ
ਵਿੱਚ ਕੰਮ ਕਰਦੇ ਹੋਣ ਇਹਨਾਂ ਨੂੰ ਆਰਥਿਕ ਸਹਾਇਤਾਂ ਤੋ ਵਾਂਝੇ ਰੱਖਿਆਂ ਗਿਆ ਹੈ, ਇਹ
ਰਾਹਤ ਪੈਕਜ ਨਹੀਂ ਸਗੋ ਇਕ ਕਰਜਾ ਪੈਕਜ ਹੈ । ਖਨੋੜਾ ਨੇ ਮੋਦੀ ਸਰਕਾਰ ਤੋ ਮੰਗ ਕੀਤੀ ਕਿ
ਕੋਰੋਨਾਂ ਮਹਾਮਾਰੀ ਨਾਲ ਰੋਜ ਕਮਾਈ ਕਰਕੇ ਖਾਣ ਵਾਲੇ ਗਰੀਬ ਪਰਿਵਾਰ ਜਿਹਨਾਂ ਕੋਲ ਕਮਾਈ
ਦਾ ਹੋਰ ਕੋਈ ਸਾਧਨ ਨਹੀਂ ਨੂੰ ਰਾਹਤ ਦਿੱਤੀ ਜਾਵੇ, ਉਹਨਾਂ ਸਾਰੇ ਗਰੀਬ ਪਰਿਵਾਰਾਂ ਦੇ
ਖਾਤਿਆਂ ਵਿੱਚ 6 ਮਹੀਨੇ ਲਈ 7500 ਰੁਪਏ ਪ੍ਰਤੀ ਮਹੀਨਾ ਜਮਾਂ ਕਰਵਾਏ ਜਾਣ ਅਤੇ 10000
ਰੁਪਏ ਤੁੰਰਤ ਉਨਾਂ ਦੇ ਖਾਤੇ ਚ ਜੰਮਾ ਕਰਵਾਏ ਜਾਣ ਤਾਂ ਜੋ ਇਸ ਪੈਸਿਆ ਨਾਲ ਪਰਿਵਾਰਾ ਦਾ
ਖਾਣ- ਪੀਣ ਦਾ ਪ੍ਰਬੰਧ ਹੋ ਸੱਕੇ।
ਖਨੋੜਾ ਨੇ ਕਿਹਾ ਕਿ ਪ੍ਰਵਾਸੀ ਮਜਦੂਰ ਜੋ
ਕਾਰੋਬਾਰ ਲਈ ਪੰਜਾਬ ਆਏ ਸਨ, ਉਹਨਾਂ ਦੇ ਰੁਜਗਾਰ ਚੱਲੇ ਗਏ, ਕੇਂਦਰ ਸਰਕਾਰ ਦੇ ਬੇਰਹਿਮ
ਵਤੀਰੇ ਕਾਰਣ ਲੱਖਾਂ ਪ੍ਰਵਾਸੀ ਮਜਦੂਰ ਨੰਗੇ ਪੈਰ, ਭੁੱਖ ਅਤੇ ਦੁੱਖ ਨਾਲ ਹਜਾਰਾਂ
ਕਿਲੋਮੀਟਰ ਪੈਦਲ ਤੁਰਕੇ ਅਪਣੇ ਘਰਾਂ ਨੂੰ ਜਾਣ ਲਈ ਮਜਬੂਰ ਹੋਣਾ ਪਿਆਂ, ਮੋਦੀ ਸਰਕਾਰ ਨੂੰ
ਪ੍ਰਵਾਸੀ ਮਜਦੂਰਾਂ ਦੀ ਬਾਹ ਫੜਨੀ ਚਾਹੀਦੀ ਹੈ ਅਤੇ ਉਹਨਾਂ ਨੂੰ ਆਪਣੇ ਘਰ ਜਾਣ ਦਾ
ਮੁੱਫਤ ਬਸ, ਰੇਲ ਕਰਾਇਆਂ ਅਤੇ ਸਾਰੇ ਖਰਚ ਦਾ ਭਾਰ ਕੇਂਦਰ ਸਰਕਾਰ ਦੇਵੇ । ਖਨੋੜਾ ਨੇ
ਕਿਹਾ ਕਿ ਛੋਟੇ ਦੁਕਾਨਦਾਰ, ਰੇਹੜੀ ਵਾਲੇ ਇਹਨਾਂ ਦੇ ਖਾਤਿਆਂ ਵਿੱਚ ਕੇਂਦਰ ਸਰਕਾਰ ਮਾਲੀ
ਮਦਦ ਲਈ ਨਕਦ ਰਾਸੀ ਜਮਾਂ ਕਰਵਾਈ ਜਾਵੇ ਅਤੇ ਸਾਰੇ ਪੈਂਡੂ ਕਿਰਤੀਆਂ ਦੇ ਲੋਕਾਂ ਨੂੰ ਤਿੰਨ
ਮਹੀਨੇ ਦਾ ਮੁੱਫਤ ਰਾਸਨ ਮੁਹੱਈਆਂ ਕਰਵਾਇਆ ਜਾਵੇ । ਉਨਾਂ ਮੰਗ ਕੀਤੀ ਕਿ ਕੇਂਦਰ ਸਰਕਾਰ
ਨੂੰ ਹਰੇਕ ਮਜਦੂਰ ਨੂੰ 200 ਦਿਨ ਦਾ ਮਨਰੇਗਾ ਵਿੱਚ ਕੰਮ ਦੇਣਾ ਯਕੀਨੀ ਬਣਾਉਣਾ ਚਾਹੀਦਾ
ਹੈ । ਮੰਹਤ ਖਨੋੜਾ ਵਲੌਂ ਕਾਂਗਰਸ ਪਾਰਟੀ ਦਾ ਬਤੋਰ ਅਹੁਦੇਦਾਰ ਹੋਣ ਨਾਤੇ ਮੋਦੀ ਸਰਕਾਰ
ਤੋ ਮੰਗ ਕੀਤੀ ਕਿ ਜੋ ਸਾਡੀ ਕਾਂਗਰਸ ਪਾਰਟੀ ਵਲੌਂ ਮਜਦੂਰਾਂ, ਗਰੀਬ ਪਰਿਵਾਰਾ ਵਾਰੇ
ਮੰਗਾਂ ਰਖੀਆਂ ਗਈਆਂ ਹਨ, ਉਹਨਾਂ ਤੇ ਅਮਲ ਕਰਵਾਕੇ ਜਲਦੀ ਤੋ ਜਲਦੀ ਲਾਗੂ ਕੀਤੀਆਂ ਜਾਣ।
0 Comments