ਸ੍ਰੀ ਕਾਲਾ ਰਾਮ ਕਾਂਸਲ ਨੇ ਐਸ.ਡੀ.ਐਮ ਨਾਭਾ ਦਾ ਅਹੁਦਾ ਸੰਭਾਲਿਆ


- ਕਾਂਗਰਸੀ ਵਰਕਰਾਂ ਵਲੌਂ ਕੀਤਾ ਸਨਮਾਨ

ਨਾਭਾ, 1 ਜੂਨ (ਪ.ਪ) : ਨਾਭਾ ਦੇ ਨਵ-ਨਿਯੁਕਤ ਐਸ.ਡੀ.ਐਮ ਸ੍ਰੀ ਕਾਲਾ ਰਾਮ ਕਾਂਸਲ ਪੀ. ਸੀ. ਐਸ ਨੇ ਆਪਣਾ ਅਹੁਦਾ ਸੰਭਾਲ ਲਿਆ , ਜਿਹਨਾਂ ਦਾ ਸਰਪੰਚ ਯੁਨੀਅਨ ਦੇ ਪ੍ਰਧਾਨ ਬਲਵਿੰਦਰ ਸਿੰਘ ਬਬਲਾ ਸਰਪੰਚ ਪਾਲੀਆਂ, ਤੇਜਪਾਲ ਸਿੰਘ ਗੋਗੀ ਟਿਵਾਣਾ ਮੈਬਰ ਜਿਲਾਂ ਪ੍ਰੀਸਦ, ਸੰਮਤੀ ਮੈਬਰ ਕੁਲਦੀਪ ਸਿੰਘ ਪਾਲੀਆ, ਐਡਵੌਕੇਟ ਰੀਤਇਕਬਾਲ ਸਿੰਘ ਮਝੈਲ, ਬਲਾਕ ਨਾਭਾ ਦੇ ਪੰਚਾਇਤ ਅਫਸਰ ਪ੍ਰਦੀਪ ਗੋਤਮ ਗਲਵੱਟੀ, ਐਸ.ਈ.ਪੀ.ਓ ਕਿਸਨ ਕੁਮਾਰ, ਰਾਜਿੰਦਰ ਸਿੰਘ ਰਾਜ ਕੈਂਟ ਅਤੇ ਗੁਰਵਿੰਦਰ ਸਿੰਘ ਗੇਵੀ ਨੇ ਉਹਨਾਂ ਨੂੰ ਮਿਲਕੇ ਸਨਮਾਨ ਕੀਤਾ । ਇਸ ਮੋਕੇ ਸਰਪੰਚ ਯੁਨੀਅਨ ਦੇ ਪ੍ਰਧਾਨ ਬਲਵਿੰਦਰ ਸਿੰਘ ਬਬਲਾ ਨੇ ਕਿਹਾ ਕਿ ਸ੍ਰੀ ਕਾਲਾ ਰਾਮ ਕਾਂਸਲ ਪਹਿਲਾ ਵੀ ਇਸ ਅਹੁਦੇ ਤੇ ਰਹਿ ਚੁੱਕੇ ਹਨ , ਉਹਨਾਂ ਵਲੋਂ ਲੋਕਾਂ ਨੂੰ ਹਮੇਸਾ ਚੰਗਾ ਪ੍ਰਸਾਸਨ ਦਿੱਤਾ ਗਿਆ ਹੈ। ਬਬਲਾ ਨੇ ਕਿਹਾ ਕਿ ਸ੍ਰੀ ਕਾਲਾ ਰਾਮ ਕਾਂਸਲ ਦੇ ਮੁੜ ਐਸ.ਡੀ.ਐਮ ਨਾਭਾ ਲਗਣ ਨਾਲ ਇਲਾਕੇ ਦੇ ਲੋਕਾਂ ਦੇ ਮਨਾਂ ਅੰਦਰ ਖੁਸੀ ਪਾਈ ਜਾ ਰਹੀ ਹੈ । ਇਸ ਮੋਕੇ ਐਸ.ਡੀ.ਐਮ ਕਾਂਸਲ ਨੇ ਕਿਹਾ ਕਿ ਉਹ ਲੋਕਾਂ ਦੀ ਹਰ ਮੁਸਕਲ ਦਾ ਪਹਿਲ ਦੇ ਅਧਾਰ ਤੇ ਹੱਲ ਕਰਨ ਨੂੰ ਯਕੀਨੀ ਬਣਾਉਣਗੇ ਅਤੇ ਉਨਾਂ ਦਾ ਉਦੇਸ ਰਹੇਗਾ ਕਿ ਸਰਕਾਰ ਦੀਆਂ ਜਨ ਕਲਿਆਣ ਸਕੀਮਾਂ ਅਤੇ ਯੋਜਨਾਵਾਂ ਦਾ ਲਾਭ ਸਹੀ ਤਰੀਕੇ ਨਾਲ ਬਲਾਕ ਦੇ ਲੋਕਾਂ ਤੱਕ ਪੁੱਜਦਾ ਕੀਤਾ ਜਾਵੇ।
ਫੋਟੋ ਲੰ: 30 ਪੀਏਟੀ 2