ਬੀਬੀ ਅਮਰਜੀਤ ਕੌਰ ਜਲਾਲਪੁਰ ਨੇ 30 ਲੋੜਵੰਦ ਪਰਿਵਾਰਾਂ ਨੂੰ ਵੰਡਿਆ ਰਾਸ਼ਨ
- ਕਾਂਗਰਸ ਸਰਕਾਰ ਲੋੜਵੰਦਾਂ ਨੂੰ ਸਹੂਲਤਾਂ ਦੇਣ ਲਈ ਵਚਨਬੱਧ- ਬੀਬੀ ਜਲਾਲਪੁਰ
ਘਨੌਰ 1 ਜੂਨ (ਸੁਖਦੇਵ ਸੁੱਖੀ)
ਅੱਜ ਹਲਕਾ ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ ਦੇ
ਧਰਮ ਪਤਨੀ ਤੇ ਮੈਂਬਰ ਪੀ.ਪੀ.ਸੀ.ਸੀ. ਬੀਬੀ ਅਮਰਜੀਤ ਕੌਰ ਜਲਾਲਪੁਰ ਵਲੋਂ ਪਿੰਡ
ਜਮੀਤਗੜ੍ਹ ਦੇ 30 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ। ਇਸ ਦੌਰਾਨ ਗੱਲਬਾਤ ਦੌਰਾਨ
ਬੀਬੀ ਜਲਾਲਪੁਰ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਵਲੋਂ ਆਪਣੇ ਕਾਰਜਕਾਲ ਦੌਰਾਨ
ਲੋੜਵੰਦ ਪਰਿਵਾਰਾਂ ਦੇ ਹੱਕ 'ਤੇ ਡਾਕਾ ਮਾਰਦਿਆਂ ਆਪਣੇ ਚਹੇਤਿਆਂ ਦੇ ਹੀ ਕਾਰਡ ਬਣਵਾਏ ਗਏ
ਸਨ, ਜਿਸ ਕਾਰਨ ਲੋੜਵੰਦ ਪਰਿਵਾਰ ਫਾਕੇ ਕੱਟ ਰਹੇ ਸਨ। ਉਨ੍ਹਾਂ ਕਿਹਾ ਕਿ ਸਾਡੀ ਕਾਂਗਰਸ
ਸਰਕਾਰ ਗਰੀਬ ਲੋੜਵੰਦ ਪਰਿਵਾਰਾਂ ਨੂੰ ਵੱਧ ਤੋਂ ਵੱਧ ਸਰਕਾਰੀ ਸਹੂਲਤਾਂ ਦੇਣ ਲਈ ਵਚਨਬੱਧ
ਹੈ, ਜਿਸ ਤਹਿਤ ਲਾਕ ਡਾਊਨ ਦੇ ਚਲਦਿਆਂ ਹਲਕਾ ਘਨੌਰ ਦੇ ਪਿੰਡਾਂ ਵਿਚ ਦੋ ਵਾਰ ਕਣਕ,
ਤੀਸਰੀ ਵਾਰ ਕਣਕ ਤੇ ਤਿੰਨ ਕਿਲੋ ਦਾਲ ਪ੍ਰਤੀ ਪਰਿਵਾਰ ਅਤੇ ਚੌਥੀ ਵਾਰ ਪੰਜਾਬ ਸਰਕਾਰ
ਵਲੋਂ ਸਪੈਸ਼ਲ ਤੌਰ ਜਾਰੀ ਕੀਤੇ 8 ਹਜ਼ਾਰ ਪੈਕਟਾਂ ( ਪ੍ਰਤੀ ਪੈਕਟ 10 ਕਿਲੋ ਆਟਾ, ਦਾਲ ਤੇ
ਖੰਡ) ਦੀ ਵੰਡ ਵੀ ਕੀਤੀ ਜਾ ਚੁੱਕੀ ਹੈ। ਇਸੇ ਦੌਰਾਨ ਸਾਡੇ ਵਲੋਂ ਨਿੱਜੀ ਤੌਰ 'ਤੇ ਵੀ
ਹਲਕਾ ਘਨੌਰ ਵਿਚ ਕਰੀਬ 10 ਹਜ਼ਾਰ ਕਿੱਟਾਂ ਰਾਸ਼ਨ ਲੋੜਵੰਦ ਪਰਿਵਾਰਾਂ ਤੱਕ ਪੁੱਜਦਾ ਕੀਤਾ
ਗਿਆ ਹੈ।ਬੀਬੀ ਜਲਾਲਪੁਰ ਨੇ ਇਹ ਵੀ ਕਿਹਾ ਕਿ ਜੇਕਰ ਫਿਰ ਵੀ ਕਿਸੇ ਪਰਿਵਾਰ ਨੂੰ ਕੋਈ
ਦਿੱਕਤ ਆ ਰਹੀ ਤਾਂ ਉਹ ਸਿੱਧੇ ਤੌਰ ਤੇ ਸਾਡੇ ਨਾਲ ਸੰਪਰਕ ਕਰ ਸਕਦਾ ਹੈ, ਉਸ ਦੀ ਮੁਸ਼ਕਲ
ਨੂੰ ਮੌਕੇ ਤੇ ਹੀ ਹੱਲ ਕੀਤਾ ਜਾਵੇਗਾ। ਇਸ ਮੌਕੇ ਕੁਲਦੀਪ ਸਿੰਘ ਜਮੀਤਗੜ੍ਹ, ਮਮਤਾ ਰਾਣੀ,
ਨੈਬ ਕੌਰ, ਸੁਮਨ ਰਾਣੀ, ਗੁਰਦੀਪ ਕੌਰ, ਰਵਿੰਦਰ ਕੌਰ, ਊਸ਼ਾ ਰਾਣੀ, ਕਾਂਤਾ ਦੇਵੀ,
ਨਿਰਮਲਾ ਦੇਵੀ, ਨੀਲਮ, ਰਾਮ ਦੇਵੀ, ਰੇਖਾ ਰਾਣੀ, ਮਨਜੀਤ ਕੌਰ, ਸਾਂਤੀ ਦੇਵੀ ਸਮੇਤ ਹੋਰ
ਵੀ ਹਾਜ਼ਰ ਸਨ।
ਫੋਟੋ ਨੰ: 30 ਪੀਏਟੀ 1
0 Comments