ਸਰਕਾਰੀ ਸਕੂਲ ਕਬੂਲਪੁਰ ਨੇ ਬੱਚਿਆਂ ਨੂੰ ਕਿਤਾਬਾਂ ਤੇ ਮਿਡ ਡੇ ਦਾ ਰਾਸ਼ਨ ਵੰਡਿਆ।


ਘਨੌਰ 1 ਜੂਨ (ਸੁਖਦੇਵ ਸੁੱਖੀ)


ਅੱਜ ਘਨੌਰ ਨੇੜਲੇ ਪਿੰਡ ਕਬੂਲਪੁਰ ਦੇ ਸਰਕਾਰੀ ਸਕੂਲ ਵਿੱਚ ਪ੍ਰਿੰਸੀਪਲ ਪਰਦੀਪ ਕੌਰ ਅਤੇ ਸਕੂਲ ਮਨੇਜਮੈਟ ਕਮੇਟੀ ਦੇ ਚੇਅਰਮੈਨ ਲੱਖਾ ਸਿੰਘ, ਮਾਸਟਰ ਸਤਨਾਮ ਸਿੰਘ, ਹਰਮੇਸ਼ ਸਿੰਘ, ਗੋਰਵ ਕੁਮਾਰ ਅਤੇ ਸਮੂਹ ਕਮੇਟੀ ਦੇ ਮੈਂਬਰਾਂ ਦੀ ਦੇਖ ਰੇਖ ਵਿੱਚ ਬੱਚਿਆਂ ਨੂੰ ਕਿਤਾਬਾਂ ਅਤੇ ਮਿਡ ਡੇਅ ਮੀਲ ਸਕੀਮ ਤਹਿਤ ਮਿਲਣ ਵਾਲਾ ਰਾਸ਼ਨ ਵੰਡਿਆ ਗਿਆ।ਇਸ ਮੌਕੇ ਤੇ ਤੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਪ੍ਰਿੰਸੀਪਲ ਪਰਦੀਪ ਕੋਰ ਨੇ ਕਿਹਾ ਕਿ ਜੋ ਉਨ੍ਹਾਂ ਨੂੰ ਸਰਕਾਰ ਵਲੋਂ ਰਾਸ਼ਨ ਮੁਹੱਈਆ ਕਰਵਾਈਆਂ ਗਿਆ ਹੈ ਓਹ ਅੱਜ ਅਸੀਂ ਹਰ ਬੱਚੇ ਦੇ ਪਰਿਵਾਰਕ ਮੈਂਬਰਾਂ ਨੂੰ ਬੁਲਾ ਕੇ ਵੰਡਿਆ ਹੈ। ਉਹਨਾਂ ਕਿਹਾ ਕਿ ਮਾਂ ਬਾਪ ਨੂੰ ਵੀ ਚਾਹੀਦਾ ਹੈ ਕਿ ਉਹ ਘਰੇ ਬੱਚਿਆਂ ਦੀ ਪੜ੍ਹਾਈ ਦੇ ਵਲ ਧਿਆਨ ਦੇਣ ਅਤੇ ਜੋ ਸਕੂਲਾਂ ਵੱਲੋਂ ਆਨਲਾਈਨ ਪੜ੍ਹਾਈ ਕਰਵਾਈ ਜਾ ਰਹੀ ਹੈ ਉਸ ਵਿੱਚ ਆਪਣਾਂ ਸਹਿਯੋਗ ਦੇਣ।ਇਸ ਮੌਕੇ ਤੇ ਪਿੰਡ ਦੇ ਸਰਪੰਚ ਲੱਖਾਂ ਸਿੰਘ ਨੇ ਕਿਹਾ ਕਿ ਸਾਡੇ ਪਿੰਡ ਦੇ ਸਕੂਲ ਵਿੱਚ ਬਹੁਤ ਮਿਹਨਤੀ ਅਧਿਆਪਕ ਹਨ।ਜੋ ਬੱਚਿਆਂ ਨੂੰ ਜੀ ਜਾਨ ਲਾਕੇ ਪੜ੍ਹਾਈ ਕਰਵਾਂਦੇ ਹਨ‌। ਹੁਣ ਲਾਕ ਡਾਉਨ ਕਰਕੇ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਕੂਲ ਬੰਦ ਕੀਤੇ ਗਏ ਹਨ। ਜਿਸ ਕਰਕੇ ਅਧਿਆਪਕ ਬੱਚਿਆਂ ਨੂੰ ਆਨਲਾਈਨ ਪੜ੍ਹਾਈ ਕਰਵਾ ਕੇ ਆਪਣਾ ਫ਼ਰਜ਼ ਪੂਰਾ ਕਰ ਰਹੇ ਹਨ।ਇਸ ਮੋਕੇ ਤੇ ਸਕੂਲ ਦੀ ਮੈਨੇਜ਼ਮੈਂਟ ਕਮੇਟੀ ਅਤੇ ਬੱਚਿਆਂ ਦੇ ਮਾਪੇ ਅਤੇ ਪਿੰਡ ਦੇ ਹੋਰ ਵੀ ਪੰਤਵੰਤੇ ਸੱਜਣ ਹਾਜ਼ਰ ਸਨ