ਵਣ ਵਿਭਾਗ ਦੀ ਵੱਡੀ ਲਾਪਰਵਾਹੀ ਆਈ ਸਾਹਮਣੇ


ਘਨੌਰ 29 ਮਈ (ਸੁਖਦੇਵ ਸੁੱਖੀ) ਹਲਕਾ ਘਨੌਰ ਦੇ ਵਿੱਚ ਵਣ ਵਿਭਾਗ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਅਨੁਸਾਰ ਨਹਿਰ ਦੀ ਪਟੜੀ ਦੇ ਉੱਤੇ ਜੋ ਬਣ ਵਿਭਾਗ ਦੇ ਦਰੱਖਤ ਲੱਗੇ ਹੋਏ ਹਨ ਉਹਨਾਂ ਵਿੱਚ ਪਿਛਲੇ ਕਾਫ਼ੀ ਲੰਮੇ ਸਮੇਂ ਤੋਂ ਅੱਗ ਲੱਗਣ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਅੱਗ ਲੱਗਣ ਕਾਰਨ ਨਹਿਰ ਦੇ ਨੇੜੇ-ਤੇੜੇ ਦੇ ਕਿਸਾਨਾਂ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਰਿਹਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਏਥੇ ਹਰ ਪੰਜ-ਸੱਤ ਦਿਨਾਂ ਬਾਅਦ ਅੱਗ ਲੱਗ ਜਾਂਦੀ ਹੈ। ਪਰ ਵਣ ਵਿਭਾਗ ਦੇ ਕਿਸੇ ਅਧਿਕਾਰੀ ਵੱਲੋਂ ਆ ਕੇ ਸਾਰ ਨਹੀਂ ਲਈ ਜਾਂਦੀ ਨਾ ਕੋਈ ਅਧਿਕਾਰੀ ਮੋਕਾ ਦੇਖਣ ਆਉਂਦਾ ਹੈ। ਉਨ੍ਹਾਂ ਕਿਹਾ ਕਿ ਨਹਿਰ ਦੇ ਬਿਲਕੁਲ ਨੇੜੇ ਸਾਡੀਆਂ ਪੱਕੀਆਂ ਫਸਲਾਂ ਦਾ ਅੱਗ ਲੱਗਣ ਕਾਰਨ ਕਿਸਾਨ ਹੋਣ ਦਾ ਖ਼ਦਸ਼ਾ ਬਣਿਆ ਰਹਿੰਦਾ ਹੈ। ਜ਼ਿਕਰਯੋਗ ਹੈ ਕਿ ਘਨੌਰ ਵਿੱਚ ਕੋਈ ਫਾਇਰ ਬ੍ਰਿਗੇਡ ਵਾਲੀ ਗੱਡੀ ਨਹੀਂ ਹੈ ।ਜਿਸ ਨਾਲ ਅੱਗ ਤੇ ਕਾਬੂ ਪਾਇਆ ਜਾ ਸਕੇ।ਕਿਸਾਨਾਂ ਨੇ ਮੰਗ ਕੀਤੀ ਹੈ ਕਿ ਘਨੌਰ ਵਿੱਚ ਫਾਇਰ ਬ੍ਰਿਗੇਡ ਦੀ ਗੱਡੀ ਦਾ ਇੰਤਜਾਮ ਕੀਤਾ ਜਾਵੇ ਤਾਂ ਜੋ ਕੋਈ ਵੱਡੀ ਘਟਨਾ ਨਾ ਵਾਪਰ ਸਕੇ। ਜ਼ਿਕਰਯੋਗ ਹੈ ਕਿ ਐੱਸ ਆਈ ਬਲਜੀਤ ਸਿੰਘ ਨੇ ਦੱਸਿਆ ਕਿ ਮੈਂ ਬਹੁਤ ਮਸ਼ੱਕਤ ਨਾਲ ਕਿਤੋਂ ਪਾਣੀ ਦਾ ਟੇਕਰ ਲਿਆ ਕੇ ਅੱਗ ਬੁਝਾਈ ਹੈ ਇਥੇ ਵਣ ਵਿਭਾਗ ਵੱਲੋਂ ਮੁਕੱਮਲ ਹੱਲ ਹੋਣਾ ਚਾਹੀਦਾ ਹੈ। ਇਸ ਮੌਕੇ ਤੇ ਜਦੋਂ ਵਣ ਵਿਭਾਗ ਦੇ ਗਾਡ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਕੋਈ ਵੀ ਜਵਾਬ ਦੇਣ ਤੋਂ ਟਾਲਾ ਵੱਟ ਗਏ।