ਪੀ ਏ ਬਹਾਦਰ ਖਾਨ ਦੀ ਅਗਵਾਈ ਹੇਠ ਕਾਂਗਰਸੀ ਆਗੂਆਂ ਵਲੋਂ ਨਾਇਬ ਤਹਿਸੀਲਦਾਰ ਕਰਮਜੀਤ ਸਿਘੰ ਖ ੱਟੜਾਂ ਦਾ ਵਿਸ਼ੇਸ਼ ਸਨਮਾਨ
ਨਾਭਾ,
28 ਮਈ (ਪ.ਪ)
ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਨ ਸ਼ੋਹ ਪ੍ਰਾਪਤ ਪਿੰਡ
ਰੋਹਟਾ ਸਾਹਿਬ ਦੇ ਜੰਮਪਲ ਕਰਮਜੀਤ ਸਿੰਘ ਖੱਟੜਾ ਜੋ ਕਿ ਮਾਲ ਮਹਿਕਮੇ ਵਿਚ ਇਮਾਨਦਾਰੀ ਨਾਲ
ਆਪਣੀ ਡਿਊਟੀ ਨਿਭਾਂਉਣ ਸਦਕਾ ਹੁਣ ਪ੍ਰਮੋਟ ਹੋ ਕੇ ਨਾਇਬ ਤਹਿਸੀਲਦਾਰ ਬਣਨ ਉਪਰੰਤ ਆਪਣੇ
ਜੱਦੀ ਸ਼ਹਿਰ ਨਾਭਾ ਵਿਖੇ ਤੈਨਾਤ ਹੋਣ 'ਤੇ ਕੈਬਨਿਟ ਮੰਤਰੀ ਸ੍ਰੀ ਬ੍ਰਹਿਮ ਮਹਿੰਦਰਾ ਦੇ
ਪੀ ਏ ਬਹਾਦਰ ਖਾਨ ਦੀ ਅਗਵਾਈ ਹੇਠ ਜਿਲ਼ਾ ਪ੍ਰੀਸ਼ਦ ਮੈਂਬਰ ਹੁਸ਼ਿਆਰ ਸਿੰਘ, ਸੰਮਤੀ ਮੈਂਬਰ
ਰਘਬੀਰ ਸਿੰਘ ਖੱਟੜਾ ਅਤੇ ਨੰਬਰਦਾਰ ਜਗਤਾਰ ਸਿੰਘ ਰੋਹਟਾ ਵਲੋਂ ਬੁਕਾ ਦੇ ਕੇ ਵਿਸ਼ੇਸ਼
ਸਨਮਾਨ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਪੀ ਏ ਬਹਾਦਰ ਖਾਨ ਨੇ ਕਿਹਾ ਕਿ ਕਰਮਜੀਤ
ਸਿੰਘ ਖੱਟੜਾ ਨੇ ਆਪਣੀਆਂ ਸੇਵਾਵਾਂ ਇਮਾਨਦਾਰੀ ਨਾਲ ਨਿਭਾਂਉਣ ਸਦਕਾ ਪਿੰਡ ਅਤੇ ਇਲਾਕੇ ਦਾ
ਸਿਰ ਉਚਾ ਕੀਤਾ ਹੈ। ਅਜਿਹੇ ਨੇਕ ਅਤੇ ਮਿਹਨਤੀ ਅਫਸਰਾਂ ਸਦਕਾ ਸਰਕਾਰ ਅਤੇ ਪ੍ਰਸ਼ਾਸਨ ਦੀ
ਲੋਕਾਂ ਅੰਦਰ ਇੱਜਤ ਅਤੇ ਮਾਨ ਸਨਮਾਨ ਵੱਧਦੇ ਹਨ ਅਤੇ ਸਹੀ ਤਾਲਮੇਲ ਬਣਨ ਕਰਕੇ ਵੱਡੀਆਂ
ਸਮੱਸਿਆਵਾ ਵੀ ਹਲ ਹੋ ਜਾਂਦੀਆਂ ਹਨ।
ਫੋਟੋ ਨੰ: 28 ਪੀਏਟੀ 4
0 Comments