ਕਰੋਨਾ ਕਰਫਿਊ ਦੀ ਮਾਰ ਝੱਲ ਚੁੱਕੇ ਆਮ ਲੋਕਾਂ ਅਤੇ ਵਪਾਰੀਆਂ ਲਈ ਤੁਰੰਤ ਰਾਹਤ ਪੈਕਜ ਜਾਰੀ ਕਰੇ ਕੈਪਟਨ ਸਰਕਾਰ: ਮਿੱਤਲ, ਠਾਕੁਰ, ਗੁਪਤਾ
ਉਹਨਾਂ ਕਿਹਾ ਕਿ ਹੁਣ ਕਰਫਿਊ ਦੀ ਦਿੱਤੀ ਢਿੱਲ ਕਾਰਨ ਭਾਵੇਂ ਵਪਾਰ ਤੇ ਇੰਡਸਟਰੀਜ਼ ਤਾਂ ਖੁੱਲ ਗਏ ਹਨ ਪਰ ਬੰਦ ਦੌਰਾਨ ਆਮ ਜਨਤਾ ਖ਼ਾਸਕਰ ਮੱਧਮ ਪਰਿਵਾਰਾਂ ਤੇ ਜ਼ਿਆਦਾ ਬੋਝ ਪਿਆ ਹੈ ਜਿਸ ਕਾਰਨ ਹੁਣ ਦੁਬਾਰਾ ਜ਼ਿੰਦਗੀ ਨੂੰ ਸ਼ੁਰੂ ਕਰਨ ਵਿਚ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਵੱਲੋਂ ਇਸ ਸਬੰਧੀ ਲੋਕਾਂ ਨੂੰ ਕੋਈ ਰਾਹਤ ਨਹੀਂ ਦਿੱਤੀ ਗਈ ਜਿਸ ਕਾਰਨ ਸਰਕਾਰ ਵੱਲੋਂ ਹੁਣ ਲੋਕਾਂ ਨੂੰ ਭੇਜੇ ਗਏ ਬਿਜਲੀ ਬਿੱਲ, ਪ੍ਰਾਪਰਟੀ ਟੈਕਸ, ਬੈਂਕਾਂ ਦੀਆਂ ਕਿਸ਼ਤਾਂ, ਸੀਵਰੇਜ ਬਿੱਲ, ਪਾਣੀ ਬਿੱਲ ਅਤੇ ਹੋਰ ਖਰਚਿਆਂ ਦਾ ਭੁਗਤਾਨ ਕਰਨਾ ਅਸੰਭਵ ਹੈ ਇਸ ਲਈ ਸਰਕਾਰ ਪਿਛਲੇ 3 ਮਹੀਨਿਆਂ ਦੇ ਉਕਤ ਖਰਚੇ ਮੁਆਫ ਕਰੇ। ਆਗੂਆਂ ਨੇ ਦੱਸਿਆ ਕਿ ਲੋਕ ਡਾਉਣ ਕਾਰਨ ਬੰਦ ਹੋਏ ਰੁਜ਼ਗਾਰ ਕਾਰਨ ਜਿਥੇ ਗਰੀਬ ਪਰਿਵਾਰ, ਮਜ਼ਦੂਰ ਤੇ ਕਿਰਾਏ ਤੇ ਰਹਿ ਰਹੇ ਦੁਕਾਨਦਾਰਾਂ ਤੇ ਲੋਕਾਂ ਨੂੰ ਮਕਾਨ ਮਾਲਕਾਂ ਵੱਲੋਂ ਕਿਰਾਇਆ ਦੇਣ ਲਈ ਜ਼ੋਰ ਪਾਇਆ ਜਾ ਰਿਹਾ ਹੈ ਅਤੇ ਬੰਦ ਤੋਂ ਬਾਅਦ ਖੁੱਲੇ ਬਾਜ਼ਾਰਾਂ ਵਿੱਚ ਕੰਮ ਨਾ ਹੋਣ ਕਾਰਨ ਵਪਾਰੀਆਂ ਨੂੰ ਆਰਥਿਕ ਅਤੇ ਮਾਨਸਿਕ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਮੌਕੇ ਤੇ ਜਿਲਾ ਸ਼ਹਰੀ ਪ੍ਰਧਾਨ ਤੇਜਿੰਦਰ ਮਹਿਤਾ ਅਤੇ ਜਿਲਾ ਦੇਹਾਤੀ ਪ੍ਰਧਾਨ ਚੇਤਨ ਸਿੰਘ ਜੌੜੇਮਾਜਰਾ ਨੇ ਕਿਹਾ ਕਿ ਇੰਡਸਟਰੀ ਖੁੱਲਣ ਨਾਲ ਰੁਜ਼ਗਾਰ ਦੇ ਸਾਧਨ ਪੈਦਾ ਹੋਣੇ ਸਨ ਪਰ ਪ੍ਰਵਾਸੀ ਲੇਬਰ ਦਾ ਆਪਣੇ ਰਾਜਾਂ ਨੂੰ ਵਾਪਸ ਜਾਣ ਕਰਕੇ ਸੂਬੇ ਅੰਦਰ ਲੇਬਰ ਦੀ ਵੀ ਘਾਟ ਮਹਿਸੂਸ ਕੀਤੀ ਜਾ ਰਹੀ ਹੈ, ਪੰਜਾਬ ਵਿੱਚ 5 ਹਜ਼ਾਰ ਹੋਟਲ, 3500 ਰਿਜੋਰਟ, ਟੂਰੀਜਮ ਇੰਡਸਟਰੀ ਨਾਲ ਜੁੜੇ ਕਰੀਬ 10 ਲੱਖ ਪੰਜਾਬ ਦੇ ਲੋਕ ਜਿਵੇ ਟੈਂਟ, ਹਲਵਾਈ, ਕੈਟਰਿੰਗ, ਲਾਇਟ ਡੈਕੋਰੇਸ਼ਨ, ਫਲਾਵਰ ਡੈਕੋਰੇਸ਼ਨ, ਵੇਟਰ, ਡੀਜੇ ਸਾਂਊਂਡ, ਸੱਭਿਆਰਚਾਰ ਗਰੁੱਪ ਆਦਿ ਅੱਜ ਬੇਰੁਜਗਾਰ ਹੋਏ ਹਨ। ਆਮ ਆਦਮੀ ਪਾਰਟੀ ਵਲੌਂ ਪਟਿਆਲਾ ਡਿਪਟੀ ਕਮੀਸ਼ਨਰ ਅਮਿਤ ਕੁਮਾਰ ਨੂੰ ਮੰਗ ਪਤਰ ਦਿੰਦਿਆ ਮੰਗ ਕੀਤੀ ਕਿ ਕਿ ਪੰਜਾਬ ਸਰਕਾਰ ਹੋਟਲ ਇੰਡਸਟਰੀ ਦੇ ਰੁਜ਼ਗਾਰ ਨੂੰ ਦੁਬਾਰਾ ਸ਼ੁਰੂ ਕਰੇ। ਉਹਨਾਂ ਮੰਗ ਕੀਤੀ ਕਿ ਮੁੱਖ ਮੰਤਰੀ ਪੰਜਾਬ ਅੱਜ ਦੇ ਹਾਲਾਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕੋਈ ਠੋਸ ਕਦਮ ਚੁੱਕਣ ਅਤੇ ਸੂਬੇ ਦੀ ਜਨਤਾ ਲਈ ਆਰਥਿਕ ਪੈਕੇਜ ਜਾਰੀ ਕਰਕੇ ਉਸਦਾ ਲੋਕਾਂ ਤੱਕ ਤੁਰੰਤ ਭੁਗਤਾਨ ਕੀਤਾ ਜਾਵੇ ਅਤੇ ਸਮੂਹ ਸੂਬਾ ਵਾਸੀਆਂ ਦੇ ਬਿਜਲੀ ਦੇ ਬਿੱਲ ਪਾਣੀ ਦੇ ਬਿੱਲ ਸੀਵਰੇਜ ਅਤੇ ਪ੍ਰਾਪਰਟੀ ਟੈਕਸ ਸਣੇ ਹੋਰ ਟੈਕਸਾਂ ਤੇ ਪਿਛਲੇ ਤਿੰਨ ਮਹੀਨਿਆਂ ਦੀ ਰਾਹਤ ਦਿੱਤੀ ਜਾਵੇ ਤਾਂ ਜੋ ਆਮ ਆਦਮੀ ਦੀ ਜ਼ਿੰਦਗੀ ਦੁਬਾਰਾ ਪਟੜੀ ਤੇ ਆ ਸਕੇ।ਇਸ ਮੌਕੇ ਹਲਕਾ ਇੰਚਾਰਜ ਬਿਜਲੀ ਅੰਦੌਲਨ ਪਟਿਆਲਾ ਸ਼ਹਰੀ ਅਤੇ ਦਿਹਾਤੀ ਕੁੰਦਨ ਗੌਗਿਆ, ਅਮਿਤ ਵਿਕੀ ਸ਼ੌਸ਼ਲ ਮੀਡਿਆ ਇੰਚਾਰਜ, ਅਮਿਤ ਗੁਪਤਾ ਵਾਪਾਰੀ, ਅਭਿਸ਼ੇਕ ਗਰਗ ਵਪਾਰੀ, ਭੁਪਿੰਦਰ ਸਿੰਘ ਮੌਜੂਦ ਸਨ।
ਫੋਟੋ ਨੰ: 28 ਪੀਏਟੀ 9
0 Comments