ਅਕਾਲੀ ਦਲ ਨੇ ਕੀਤੀ ਮੰਗ : ਜਾਅਲੀ ਬੀਜ ਸਕੈਂਡਲ ਦੀ ਸੀ ਬੀ ਆਈ ਜਾਂਚ ਕਰਵਾ ਕੇ ਸੱਚ ਲੋਕਾਂ ਸਾਹਮਣੇ ਲਿਆਉਣ ਦੀ ਜੁਰਤ ਕਰੇ ਸਰਕਾਰ
ਪਟਿਆਲਾ,
28 ਮਈ
: ਜਾਅਲੀ ਬੀਜ ਸਕੈਂਡਲ ਦਾ ਪਰਦਾਪਾਸ ਕਰਾਉਣ ਲਈ ਸ਼੍ਰੋਮਣੀ
ਅਕਾਲੀ ਦਲ ਨੇ ਕਮਰਕੱਸੇ ਕਸ ਲਏ ਹਨ। ਅੱਜ ਇਥੇ ਪੰਜਾਬ ਦੇ ਸਾਬਕਾ ਮੰਤਰੀ ਤੇ ਜ਼ਿਲ੍ਹਾ
ਪਟਿਆਲਾ ਦੇ ਪ੍ਰਧਾਨ ਸੁਰਜੀਤ ਸਿੰਘ ਰੱਖੜਾ ਦੀ ਅਗਵਾਈ ਵਿਚ ਸਮੂਹ ਜਿਲੇ ਦੀ ਲੀਡਰਸ਼ਿਪ
ਵੱਡੀ ਮਿਕਦਾਰ ਵਿਚ ਫੜੇ ਗਏ ਜਾਅਲੀ ਬੀਜ ਸਕੈਂਡਲ ਦੀ ਸੀ ਬੀ ਆਈ ਜਾਂਚ ਕਰਵਾਉਣ ਲਈ ਡੀ ਸੀ
ਕੁਮਾਰ ਅਮਿਤ ਨੂੰ ਰਾਜਪਾਲ ਪੰਜਾਬ ਦੇ ਨਾਮ ਇਕ ਮੈਮੋਰੰਡਮ ਸੌਂਪਿਆ ਤੇ ਮੰਗ ਕੀਤੀ ਕਿ
ਜਿਹੜੇ ਆਗੂਆਂ ਨੇ ਬੀਜ ਸਕੈਂਡਲ ਵਿਚ ਕਿਸਾਨਾਂ ਨਾਲ ਧੋਖਾ ਕੀਤਾ ਹੈ ਉਨਾਂ ਦੋਸ਼ੀਆਂ ਨੂੰ
ਸਖਤ ਸਜਾਵਾਂ ਦਿਤੀਆਂ ਜਾਣ ।
ਇਸ ਮੋਕੇ ਸਾਬਕਾ ਮੰਤਰੀ ਪੰਜਾਬ ਸੁਰਜੀਤ ਸਿੰਘ ਰੱਖੜਾ
ਨੇ ਕਿਹਾ ਕਿ ਕਾਂਗਰਸ ਸਰਕਾਰ ਪੂਰੀ ਤਰਾਂ ਫੇਲ ਸਰਕਾਰ ਸਿੱਧ ਹੋਈ ਹੈ। ਜਿਸ ਕਾਰਨ ਸੂਬੇ
ਵਿੱਚ ਕਾਨੂੰਨ ਵਿਵਸਥਾ ਪੂਰੀ ਤਰਾਂ ਖਤਮ ਹੋ ਚੁੱਕੀ ਹੈ। ਉਹਨਾ ਕਿਹਾ ਕਿ 11.05.2020
ਨੂੰ ਮੁੱਖ ਖੇਤੀਬਾੜੀ ਅਫਸਰ ਲੁਧਿਆਣਾ ਦੀ ਟੀਮ ਵੱਲੋਂ ਮੈਸ: ਬਰਾੜ ਸੀਡਜ ਸਟੋਰ, ਲੁਧਿਆਣਾ
ਦੀ ਦੁਕਾਨ ਵਿੱਚੋਂ ਵੱਡੀ ਮਿਕਦਾਰ ਵਿੱਚ ਕਿਸਮ ਪੀ.ਆਰ. 128 ਅਤੇ ਪੀ.ਆਰ. 129 ਦੇ ਬੀਜ
ਦੀ ਪੈਕਿੰਗ ਫੜੀ ਗਈ ਸੀ । ਕ੍ਰਿਸ਼ੀ ਵਿਗਿਆਨ ਕੇਂਦਰਾਂ ਵਿੱਚ ਇਨ੍ਹਾਂ ਦੋਵੇਂ ਕਿਸਮਾਂ ਦਾ
ਭਾਅ 70 ਰੁਪਏ ਕਿਲੋ ਹੈ ਜਦੋਂ ਕਿ ਮੈਸ: ਬਰਾੜ ਸੀਡਜ ਸਟੋਰ, ਲੁਧਿਆਣਾ ਇਨ੍ਹਾਂ ਕਿਸਮਾਂ
ਦਾ ਭਾਅ 200 ਰੁਪਏ ਪ੍ਰਤੀ ਕਿਲੋ ਵਸੂਲ ਕੀਤਾ ਗਿਆ ਜੋ ਕਿ ਬਹੁਤ ਵੱਡਾ ਮੁਨਾਫਾ ਕਮਾਇਆ
ਗਿਆ ਤੇ ਕਿਸਾਨਾ ਨਾਲ ਵੱਡਾ ਧੋਖਾ ਕੀਤਾ ਗਿਆ । ਰੱਖੜਾ ਨੇ ਕਿਹਾ ਕਿ ਪੰਜਾਬ ਖੇਤੀਬਾੜੀ ਵਿਭਾਗ ਵੱਲੋਂ ਮੈਸ: ਬਰਾੜ ਸੀਡਜ ਸਟੋਰ ਖਿਲਾਫ ਮਿਤੀ 11.05.2020 ਨੂੰ ਐਫ.ਆਈ.ਆਰ. ਨੰ:0116 ਰਾਹੀਂ ਧਾਰਾ 2,3, 7 ਅਤੇ ਧਾਰਾ 3 ਅਤੇ ਆਈ.ਪੀ.ਸੀ. ਦੀ ਧਾਰਾ 420 ਤਹਿਤ ਕੇਸ ਦਰਜ ਕੀਤਾ ਗਿਆ ਪਰ ਦੋਸੀ ਕਾਂਗਰਸੀ ਨੇਤਾਵਾਂ ਦੀ ਸਹਿ ਤੇ ਅਜੇ ਤੱਕ ਫਰਾਰ ਹਨ ਜਿਸ ਤੋ ਸਾਬਤ ਹੁੰਦਾ ਹੈ ਕਿ ਕਾਂਗਰਸ ਕਰੋੜਾਂ ਰੁਪਏ ਹੜੱਪਣ ਵਾਲਿਆਂ ਦੀ ਮਦਦ ਕਰ ਰਹੀ ਹੈ। ਰੱਖੜਾ ਨੇ ਕਿਹਾ ਕਿ ਅਸਲ ਵਿਚ ਕਾਂਗਰਸ ਰਾਜ ਅੰਦਰ ਪੰਜਾਬ ਦਾ ਭੱਠਾ ਬਿਠਾ ਦਿਤਾ ਗਿਆ ਹੈ। ਅੱਜ ਕਰਫਿਊ ਦੌਰਾਨ ਕਾਂਗਰਸੀ ਨੇਤਾਵਾਂ ਦੀਆਂ ਸ਼ਰਾਬ ਦੀਆਂ ਫੈਕਟਰੀਆਂ ਤੋਂ ਘਰੋ-ਘਰੀ ਸ਼ਰਾਬ ਪਹੁੰਚਾਉਣ ਦਾ ਸਕੈਂਡਲ ਸਾਹਮਣੇ ਆਉਣਾ, ਨਕਲੀ ਸ਼ਰਾਬ ਦੀਆਂ ਫੈਕਟਰੀਆਂ ਦਾ ਫੜੇ ਜਾਣਾ ਬਹੁਤ ਵੱਡਾ ਗੰਭੀਰ ਮਸਲਾ ਹੈ, ਜਿਸ ਨਾਲ ਸਰਕਾਰੀ ਖਜਾਨੇ ਨੂੰ 5600 ਕਰੋੜ ਦਾ ਘਾਟਾ ਪਿਆ।ਲਾਕਡਾਊਨ ਦੌਰਾਨ ਰੇਤ ਮਾਫੀਆ ਨੂੰ ਫਾਇਦਾ ਦੇਣ ਲਈ 26 ਕਰੋੜ ਰੁਪਏ ਦੇ ਮਾਲੀਏ ਨੂੰ ਘਟਾ ਕੇ 4 ਕਰੋੜ 85 ਲੱਖ ਰੁਪਏ ਕਰਨਾ ਸਰਕਾਰੀ ਖਜਾਨੇ ਦੀ ਵੱਡੀ ਲੁੱਟ ਕੀਤੀ ਗਈ ਜਿਸ ਕਾਰਨ ਪੰਜਾਬ ਦੇ ਲੋਕ ਬੇਹੱਦ ਦੁਖੀ ਹਨ।
ਰੱਖੜਾ ਨੇ ਮੰਗ ਕੀਤੀ ਕਿ ਲਾਕ ਡਾਊਨ ਦੌਰਾਨ ਕੇਂਦਰ ਵੱਲੋਂ ਭੇਜਿਆ ਆਟਾ ਅਤੇ ਦਾਲ ਦੀ ਵੰਡ ਵਿੱਚ ਬਹੁਤ ਵੱਡਾ ਘਪਲਾ ਕਰਨਾ ਜਿਸ ਦੀ ਜਾਂਚ ਹੋਣੀ ਚਾਹੀਦੀ ਹੈ।ਇਥੇ ਹੀ ਬੱਸ ਨਹੀ ਅੱਜ ਸੂਬੇ ਵਿੱਚ ਅਤਿ ਮਾੜੀ ਕਾਨੂੰਨ ਵਿਵਸਥਾ ਦੀ ਸਥਿਤੀ ਹੈ , ਪ੍ਰੈਸ ਦੀ ਆਜ਼ਾਦੀ ਨੂੰ ਕੁਚਲਣਾ, ਪੱਤਰਕਾਰਾਂ ਉਪਰ ਝੂਠੇ ਕੇਸ ਦਰਜ ਕਰਨ ਆਦਿ ਇਸ ਗੱਲ ਦਾ ਸਬੂਤ ਹਨ ਕਿ ਸਰਕਾਰ ਦੇ ਹੱਥੋ ਪੰਜਾਬ ਦੀ ਅਫਰਸਸਾਹੀ ਬੇਲਗਾਮ ਹੋ ਚੁੱਕੀ ਹੈ। ਉਨਾ ਕਿਹਾ ਕਿ ਲਾਕ-ਡਾਊਨ ਤੋਂ ਬਾਅਦ ਪੰਜਾਬ ਵਿੱਚ ਸਾਰੇ ਵਰਗ ਜਿਹਨਾਂ ਵਿੱਚ ਕਿਸਾਨ, ਖੇਤ ਮਜ਼ਦੂਰ, ਦਲਿਤ, ਵਪਾਰੀ ਵਰਗ, ਸਨਅਤਕਾਰ ਅਤੇ ਮੁਲਾਜਮ ਵਰਗ ਵੱਡੀਆਂ ਸਮੱਸਿਆਂ ਦਾ ਸਾਹਮਣਾ ਕਰ ਰਿਹਾ ਹੈ। ਗਰੀਬ ਲੋਕਾਂ ਨੂੰ ਘਰਾਂ ਦੇ ਬਿਜਲੀ ਦੀ ਬਿਲ, ਸੀਵਰੇਜ ਅਤੇ ਪਾਣੀ ਬਿਲ ਦੇਣੇ, ਗਰੀਬ ਮਾਪੇ ਬੱਚਿਆਂ ਦੀ ਫੀਸਾਂ ਕਰਕੇ ਪ੍ਰੇਸ਼ਾਨ ਹਨ। ਸਰਕਾਰ ਕੋਲ ਕਿਸੇ ਵਰਗ ਇਸ ਸਮੱਸਿਆ ਦੇ ਹੱਲ ਕਰਨ ਲਈ ਸਮਾਂ ਨਹੀਂ ਹੈ। ਜਿਸ ਤੋ ਸਪਸੱਟ ਹੈ ਸਰਕਾਰ ਦਾ ਬੇੜਾ ਗਰਕ ਹੋ ਚੁੱਕਾ ਹੈ।
ਰੱਖੜਾ ਨੇ ਕਿਹਾ ਕਿ ਬਿਨਾਂ ਮਨਜੂਰੀ ਲਏ ਤੋ ਬਿਨਾਂ ਝੋਨੇ ਦੇ ਬਰੀਡਰ ਬੀਜ ਤਿਆਰ ਕਰਕੇ ਕਿਸਾਨਾਂ ਨੂੰ ਉਚੱੀਆਂ ਕੀਮਤਾਂ ਤੇ ਵੇਚਣ ਤੋ ਬਾਅਦ ਵੀ ਸਰਕਾਰ ਇਸ ਮਾਮਲੇ ਵਿਚ ਅੱਜ ਤੱਕ ਸਿਰਫ ਫਾਰਮੈਲਟੀ ਪੂਰੀ ਕਰਕੇ ਲੋਕਾਂ ਦੀਆਂ ਅੱਖਾਂ ਵਿਚ ਘੱਟਾ ਪਾ ਰਹੀ ਹੈ। ਉਨਾਂ ਕਿਹਾ ਕਿ ਜੇਕਰ ਕਾਂਗਰਸ ਸਰਕਾਰ ਸੱਚਮੁੱਚ ਹੀ ਸੱਚੀ ਹੈ ਤਾਂ ਦੋਸੀਆਂ ਨੂੰ ਤਰੁੰਤ ਜੇਲ ਵਿਚ ਸੁੱਟੇ ਤੇ ਇਸ ਦੀ ਜਾਂਚ ਸੀ ਬੀ ਆਈ ਤੋ ਕਰਵਾਏ । ਉਨਾਂ ਕਿਹਾ ਕਿ ਅੱਜ ਪੰਜਾਬ ਵਿਚ ਸਰਾਬ ਮਾਫੀਏ ਕਾਰਨ ਕਰੋੜਾਂ ਰੁਪਏ ਦਾ ਸਰਕਾਰ ਨੂੰ ਨੁਕਸਾਨ ਹੋ ਚੁੱਕਾ ਹੈ ਤੇ ਫਿਰ ਵੀ ਸਰਕਾਰ ਚੁੱਪੀ ਧਾਰੀ ਹੋਈ ਹੈੇ । ਉਨਾਂ ਕਿਹਾ ਕਿ ਅਸਲ ਵਿਚ ਸਰਕਾਰ ਦੇ ਮੰਤਰੀ ਤੇ ਵਿਧਾਇਕ ਮਾਲੋ ਮਾਲ ਹੋ ਰਹੇ ਹਨ ਤੋ ਲੋਕਾਂ ਦਾ ਲਹੂ ਪੀ ਰਹੇ ਹਨ ਪਰ ਅਕਾਲੀ ਦਲ ਇਹ ਲੁੱਟ ਬਰਦਾਸਤ ਨਹੀ ਕਰੇਗਾ ਤੇ ਸਰਕਾਰ ਖਿਲਾਫ ਜੋਰਦਾਰ ਸੰਘਰਸ ਵਿਢੇਗਾ । ਅਕਾਲੀ ਦਲ ਦੇ ਇਸ ਵਫਦ ਵਿਚ ਸਹਿਰੀ ਅਕਾਲੀ ਜਥੇ ਦੇ ਪ੍ਰਧਾਨ ਹਰਪਾਲ ਜੁਨੇਜਾ, ਕਬੀਰ ਦਾਸ ਨਾਭਾ ਇੰਚਾਰਜ, ਬੀਬੀ ਵਰਿੰਦਰ ਕੋਰ ਲੂੰਬਾ ਹਲਕਾ ਇੰਚਾਰਜ ਸੁਤਰਾਣਾ, ਬੀਬੀ ਹਰਪ੍ਰੀਤ ਕੋਰ ਮੂਖਮੇਲਪੁਰ ਘਨੋਰ, ਹਰਜੀਤ ਗਰੇਵਾਲ ਹਲਕਾ ਇੰਚਾਰਜ ਰਾਜਪੁਰਾ, ਸਾਬਕਾ ਚੈਅਰਮੈਨ ਸੁਰਜੀਤ ਸਿੰਘ ਅਬਲੋਵਾਲ,ਸਤਬੀਰ ਖੱਟੜਾ ਹਲਕਾ ਪਟਿਆਲਾ ਦਿਹਾਤੀ, ਸੁਖਬੀਰ ਸਿੰਘ ਸਨੌਰ , ਨਰਦੇਵ ਆਕੜੀ ਸਕੱਤਰ ਜਨਰਲ ਤੇ ਹੋਰ ਨੇਤਾ ਵੀ ਹਾਜਰ ਸਨ।
ਫੋਟੋ ਨੰ: 28 ਪੀਏਟੀ 10
0 Comments