ਸੂਬਾ ਸਰਕਾਰ ਵੱਲੋਂ ਗਰੀਬ ਮਜ਼ਦੂਰ ਵਰਗ ਲੋਕਾਂ ਨੂੰ ਤਿੰਨ ਤਿੰਨ ਹਜ਼ਾਰ ਰੁਪਏ ਦੇਣਾ ਸ਼ਲਾਘਾਯੋਗ ਕਦਮ
ਉਨ੍ਹਾਂ ਦੱਸਿਆ ਕਿ ਬੋਰਡ ਵੱਲੋਂ ਉਸਾਰੀ ਕਿਰਤੀਆਂ ਦੇ ਬੱਚਿਆਂ ਦੀ ਪੜ੍ਹਾਈ ਲਈ ਜਾ ਰਹੀ ਵਜੀਫਾ ਸਕੀਮ ਰਾਹੀਂ ਸਾਲ 2019-20 ਵਿਚ ਪੰਜਾਬ ਦੇ ਸਮੂੰਹ ਜਿਲ੍ਹਿਆਂ ਤੋਂ ਆਏ ਕੇਸਾਂ ਤਹਿਤ 6ਵੀਂ ਕਲਾਸ ਤੋਂ ਉਚੇਰੀ ਪੜ੍ਹਾਈ ਤੱਕ ਪੜ੍ਹ ਰਹੇ ਵਿਦਿਆਰਥੀਆਂ ਨੂੰ ਵੱਖ ਵੱਖ ਵਜੀਫਿਆਂ ਤਹਿਤ 30632000/- ਤੱਕ ਦੀ ਰਾਸ਼ੀ ਦੇ ਦਿੱਤੀ ਹੈ ਅਤੇ ਰਹਿੰਦੇ ਕੇਸਾਂ ਦੀ ਅਦਾਇਗੀ ਲਈ ਬੋਰਡ ਤੇਜ਼ੀ ਨਾਲ ਕੰਮ ਕਰ ਕਰ ਰਿਹਾ ਹੈ।
ਸ੍ਰ. ਟੌਹੜਾ ਨੇ ਦੱਸਿਆ ਕਿ ਜਿਨ੍ਹਾਂ ਦੇ ਖਾਤਿਆਂ ਵਿਚ ਕਿਸੇ ਕਾਰਨ ਇਹ ਰਕਮ ਨਹੀਂ ਆਈ, ਉਨ੍ਹਾਂ ਦੀਆਂ ਤਰੁੱਟੀਆਂ ਦੂਰ ਕਰਕੇ ਅਗਲੇ 10 ਦਿਨਾਂ ਤੱਕ ਸਬੰਧਿਤ ਰਜਿਸਟਰਡ ਕਾਮਿਆਂ ਨੂੰ ਇਹ ਰਕਮ ਦੇ ਦਿੱਤੀ ਜਾਵੇਗੀ। ਉਨ੍ਹਾਂ ਕਿਰਤੀਆਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਦੇ ਖਾਤਿਆਂ ਵਿਚ ਇਹ ਰਾਸ਼ੀ ਨਹੀਂ ਆਈ, ਉਹ ਆਪਣੇ ਆਪਣੇ ਏਰੀਏ ਦੇ ਲੇਬਰ ਇੰਸਪੈਕਟਰਾਂ ਨੂੰ ਮਿਲ ਕੇ ਆਪਣਾ ਸਪੱਸ਼ਟੀਕਰਨ ਲੈਣ ਅਤੇ ਜਿਨ੍ਹਾਂ ਦੇ ਖਾਤੇ ਠੀਕ ਨਹੀਂ ਹਨ, ਉਨ੍ਹਾਂ ਦੇ ਖਾਤੇ ਦਰੁੱਸਤ ਕਰਵਾ ਕੇ ਬਣਦੀ ਰਾਸ਼ੀ ਪਾਉਣ ਲਈ ਬੋਰਡ ਤੇਜੀ ਨਾਲ ਕੰਮ ਕਰ ਰਿਹਾ ਹੈ।
ਸ੍ਰ. ਟੌਹੜਾ ਨੇ ਬੋਰਡ ਵਿਚ ਰਜਿਸਟਰਡ ਕਾਮਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਕਾਪੀਆਂ ਰੀਨਿਊ ਕਰਵਾਉਣ ਅਤੇ ਜਿਹੜੇ ਕਾਮੇ ਰਜਿਸਟਰਡ ਨਹੀਂ ਹਨ, ਉਹ ਸੁਵਿਧਾ ਕੇਂਦਰਾਂ ਵਿਚ ਫਾਰਮ ਭਰ ਕੇ ਆਪਣੀ ਰਜਿਸਟ੍ਰੇਸ਼ਨ ਕਰਵਾਉਣ ਤਾਂ ਜੋ ਬੋਰਡ ਵੱਲੋਂ ਕਿਰਤੀ ਵਰਗ ਲਈ ਚਲਾਈਆਂ ਜਾ ਰਹੀਆਂ ਭਲਾਈ ਸਕੀਮਾਂ ਦਾ ਉਹ ਪੂਰਾ ਪੂਰਾ ਲਾਭ ਉਠਾ ਸਕਣ।
ਫੋਟੋ ਨੰ: 28 ਪੀਏਟੀ 8
0 Comments