ਪਿੰਡ ਕਮਾਲਪੁਰ ਦੇ ਗੁਰੂ ਘਰ ’ਚ ਕਰਵਾਇਆ ਧਾਰਮਿਕ ਸਮਾਗਮ


ਘਨੌਰ 9 ਜੂਨ (ਸੁਖਦੇਵ ਸੁੱਖੀ)
ਨੇੜਲੇ ਪਿੰਡ ਕਮਾਲਪੁਰ ਵਿਖੇ ਗੁਰਦੁਆਰਾ ਸਾਹਿਬ ਦੀ ਨਵੀਂ ਇਮਾਰਤ ’ਚ ਸ੍ਰੀ ਗੁਰੂ
ਗ੍ਰੰਥ ਸਾਹਿਬ ਦੇ ਪ੍ਰਕਾਸ਼ ਲਈ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਜਿਥੇ ਆਖੰਡ
ਪਾਠ ਦੇ ਭੋਗ ਪਾਏ ਗਏ, ਉਥੇ ਸੰਤ ਮਹਾਂਪੁਰਸ਼ਾਂ ਵਲੋਂ ਸੰਗਤ ਨੰੂ ਗੁਰੂ ਜਸ ਨਾਲ ਨਿਹਾਲ
ਕੀਤਾ ਗਿਆ। ਇਸ ਮੌਕੇ ਬਾਬਾ ਅਮਰੀਕ ਸਿੰਘ ਕਾਰ ਸੇਵਾ ਵਾਲੇ, ਐਸਜੀਪੀਸੀ ਮੈਂਬਰ ਜਥੇਦਾਰ
ਜਸਮੇਰ ਸਿੰਘ ਲਾਛੜੂ ਨੇ ਵਿਸ਼ੇਸ਼ ਤੌਰ ’ਤੇ ਹਾਜ਼ਰੀ ਲਗਵਾਈ। ਇਸ ਮੌਕੇ ਸਰਪੰਚ ਪਵਿੱਤਰ
ਸਿੰਘ ਕਮਾਲਪੁਰ ਵਲੋਂ ਪੁੱਜੀਆਂ ਸਖ਼ਸੀਅਤਾਂ ਤੇ ਸੰਗਤਾਂ ਦਾ ਧੰਨਵਾਦ ਕੀਤਾ ਗਿਆ।  ਇਸ
ਦੌਰਾਨ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਪ੍ਰਧਾਨ ਸ਼ੀਸ਼ਾ ਸਿੰਘ, ਸੁਬੇਗ ਸਿੰਘ,
ਹਰਬੰਸ਼ ਸਿੰਘ, ਸਰਵਨ ਸਿੰਘ, ਕੁਲਵਿੰਦਰ ਸਿੰਘ, ਗ੍ਰੰਥੀ ਲਖਵਿੰਦਰ ਸਿੰਘ, ਫੌਜੀ ਬਲਦੇਵ
ਸਿੰਘ, ਭਗਵੰਤ ਸਿੰਘ, ਵਰਿੰਦਰ ਸਿੰਘ ਸਮੇਤ ਹੋਰ ਵੀ ਹਾਜ਼ਰ ਸਨ।
ਫੋਟੋ :
ਸਮਾਗਮ ਵਿਚ ਹਿੱਸਾ ਲੈਂਦੀਆਂ ਸੰਗਤਾਂ ਤੇ ਬਾਬਾ ਅਮਰੀਕ ਸਿੰਘ ਜੀ ਕਾਰਸੇਵਾ ਵਾਲੇ।