ਝੋਨੇ ਦੀ ਲਵਾਈ ਲਈ ਮਜ਼ਦੂਰਾ ਨੂੰ ਲਿਆਉਣ ਦਾ ਪ੍ਰਬੰਧ ਕਰੇ ਸਰਕਾਰ= ਬਲਵੇੜਾ\


-ਕਿਸਾਨ ਤੇ ਮਜਬੂਰ ਦਾ ਨਹੂੰ-ਮਾਸ ਦਾ ਰਿਸ਼ਤਾ ਹੈ




 ਘਨੌਰ 9 ਜੂਨ (ਸੁਖਦੇਵ ਸੁੱਖੀ)
ਅੱਜ ਘਨੌਰ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਮੀਟਿੰਗ ਗੁਰੂਦੁਆਰਾ ਕਾਰ ਸੇਵਾ ਕਸਬਾ ਘਨੌਰ ਵਿਖੇ ਸ. ਬਖਸੀਸ ਸਿੰਘ ਹਰਪਾਲਪੁਰ ਬਲਾਕ ਪ੍ਰਧਾਨ ਘਨੌਰ ਦੀ ਅਗਵਾਈ ਹੇਠ ਹੋਈ ਜਿਸ ਵਿਚ ਜ਼ਿਲ੍ਹਾ ਪ੍ਰਧਾਨ ਸ. ਗੁਰਬਖਸ਼ ਸਿੰਘ ਬਲਵੇੜਾ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ।ਮੀਟਿੰਗ ਨੂੰ ਸੰਬੋਧਨ ਕਰਦਿਆਂ ਸ਼੍ਰੀ ਬਲਵੇੜਾ ਨੇ ਕਿਹਾ ਕਿ ਮੰਡੀ ਐਕਟ 2020 ਦੀਆਂ ਨਵੀਆਂ ਤਜਵੀਜ਼ਾ ਰੱਦ ਕੀਤੀਆਂ ਜਾਣ ਤੇ  ਕਿਸਮਾਂ ਦੀ ਫ਼ਸਲ ਖ਼ਰੀਦ, ਵੇਚ ਸੰਬੰਧ ਵਿਚ ਨਵੇਂ ਬਣਾਏ ਮਾਰਕੀਟ ਬਣਾਏ ਨਿਯਮ  ਰੱਦ ਕੀਤੇ ਜਾਣ l ਉਨ੍ਹਾਂ ਕਿਹਾ ਕਿ ਬਿਜਲੀ ਦੇ ਵਧੇ ਰੇਟ ਵਾਪਸ ਲਏ ਜਾਣ ਅਤੇ ਕੇਂਦਰ ਸਰਕਾਰ ਵੱਲੋਂ ਦਿੱਤੇ ਪੱਤਰ ਅਨੁਸਾਰ   ਫਸਲਾਂ ਦੇ ਭਾਅ ਨਿਸਚਿਤ ਕੀਤੇ ਜਾਣ ਉਨ੍ਹਾਂ ਕਿਹਾ ਕਿ ਵੱਡੀ ਗਿਣਤੀ ਚ ਦੇਸ਼ ਦੀ ਕਿਸਾਨੀ ਖੁਦਕੁਸ਼ੀ ਕਰ ਚੁੱਕੀ ਹੈ ਤੇ ਕਰ ਰਹੀ ਹੈ ਕਿਸਾਨਾਂ ਨੂੰ ਫੌਰੀ ਰਾਹਤ ਦੇਣ ਲਈ ਇੱਕ ਬਾਰ ਕਰਜ਼ਾ ਰਾਹਤ ਦੇਣੀ ਅਤਿ ਜ਼ਰੂਰੀ ਹੈ ਇਸਨੂੰ ਧਿਆਨ ਚ ਰੱਖਦਿਆਂ ਤੁਰੰਤ ਕਿਸਾਨਾਂ ਦਾ ਕਰਜ਼ਾ ਖ਼ਤਮ ਕੀਤਾ ਜਾਵੇ । ਸ੍ਰੀ ਬਲਵੇੜਾ ਨੇ ਕਿਹਾ ਕਿ ਲਾਕਡਾਊਨ ਕਾਰਨ ਪੈਦਾ ਹੋਈ ਸਥਿਤੀ ਨੂੰ ਧਿਆਨ ਵਿਚ ਰੱਖਦਿਆਂ ਝੋਨੇ ਦੀ ਲੁਆਈ ਦਾ ਕੰਮ 10 ਜੂਨ ਤੋਂ ਸ਼ੁਰੂ ਹੋ ਜਾਵੇਗਾ ਇਸ ਲਈ ਝੋਨੇ ਦੀ ਲੁਆਈ ਪ੍ਰਵਾਸੀ ਮਜ਼ਦੂਰਾਂ ਤੋਂ ਬਿਨਾਂ ਹੋਣੀ ਅਸੰਭਵ ਹੈ ਸੋ ਰੇਲਾਂ ਦਾ ਪ੍ਰਬੰਧ ਕਰਕੇ ਸਰਕਾਰ ਤੁਰੰਤ ਮਜ਼ਦੂਰਾਂ ਨੂੰ ਮੰਗਵਾਏ ਅਤੇ ਝੋਨੇ ਦੀ ਲੁਆਈ ਦਾ ਰੇਟ ਸਰਕਾਰ ਆਪਣੇ ਆਪ ਤੈਅ ਕਰੇ ਤਾਂ ਜੋ ਕਿਸਾਨਾਂ ਅਤੇ ਮਜ਼ਦੂਰਾਂ ਦਾ ਤਕਰਾਰ ਨਾ ਹੋਵੇ।ਉਹਨਾਂ ਕਿਹਾ ਕਿ ਕਿਸਾਨਾਂ ਵੱਲੋਂ ਜਿਹੜੀ ਵੀ ਝੋਨੇ ਦੀ ਕਿਸਮ ਬੀਜੀ ਗਈ ਹੈ ਸਰਕਾਰ ਉਸਦੀ ਖ਼ਰੀਦ ਯਕੀਨੀ ਬਣਾਏ ਅਤੇ ਪੰਜਾਬ ਸਰਕਾਰ ਕੇਂਦਰ ਸਰਕਾਰ ਨਾਲ ਵਿਚਾਰ ਕਰ ਕੇ ਮਨਰੇਗਾ ਦੇ ਮਜ਼ਦੂਰਾਂ ਨੂੰ ਜੂਨ ਦੇ ਮਹੀਨੇ ਝੋਨੇ ਦੀ ਲੁਆਈ ਕਰਵਾਏ ਜਿਸ ਨਾਲ ਮਜ਼ਦੂਰਾਂ ਦੀ ਆਰਥਿਕ ਹਾਲਤ ਵੀ ਸੁਧਰੇਗੀ ਤੇ ਕਿਸਾਨਾਂ ਦੀ ਸਮੱਸਿਆ ਵੀ ਹੱਲ ਹੋਵੇਗੀ । ਕਿਸਾਨ ਆਗੂ ਨੇ ਕਿਹਾ ਕਿ ਕਿਸਾਨ ਝੋਨੇ ਦੀ ਸਿੱਧੀ ਬਿਜਾਈ ਕਰ ਰਹੇ ਹਨ ਇਸ ਲਈ ਪਾਵਰਕਾਮ ਨਿਰਵਿਘਨ 12 ਘੰਟੇ ਬਿਜਲੀ ਦੀ ਸਪਲਾਈ ਦੇਵੇ।ਇਸ ਮੌਕੇ ਤੇ ਸ. ਸਰਬਜੀਤ ਸਿੰਘ ਕਾਮੀ ਕਲਾਂ ਪ੍ਰੈੱਸ ਸਕੱਤਰ ਘਨੌਰ , ਸ. ਬਲਜੀਤ ਸਿੰਘ ਲੋਚਮਾਂ ਜਿਲ੍ਹਾ ਸੰਗਠਨ ਸਕੱਤਰ , ਸ.ਗੁਰਜੰਟ ਸਿੰਘ ਸੀਲ ਜਨਰਲ ਸਕੱਤਰ ਬਲਾਕ ਘਨੌਰ, ਸ. ਜਰਨੈਲ ਸਿੰਘ ਮੰਜੋਲੀ, ਸ. ਸੁਰਿੰਦਰ ਸਿੰਘ ਸੀਲ , ਸ. ਰਘਵੀਰ ਸਿੰਘ ਸੀਲ ਆਦਿ ਕਿਸਾਨ ਆਗੂ ਸ਼ਾਮਲ ਹੋਏ।