ਪਟਿਆਲਾ ਜਿਲ੍ਹੇ 'ਚ 29ਵੇਂ ਅੰਨੇ ਕਤਲ ਦੀ ਸੁਲਝੀ ਗੁੱਥੀ
- ਲੜਕੀ ਦੀ ਵੀਡੀੳ ਵਾਇਰਲ ਕਰਨ ਦੀ ਰਜਿੰਸ਼ ਕਾਰਨ ਕੀਤਾ ਨੌਜਵਾਨ ਦਾ ਕੱਤਲ
ਪਟਿਆਲਾ,
ਰਾਜਪੁਰਾ, 7 ਜੂਨ (ਪ.ਪ.) :
ਰਾਜਪੁਰਾ ਨੇੜਲੇ ਪਿੰਡ ਸ਼ਾਮਦੂ ਕੈੰਪ ਵਿਖੇ
ਕਿਸੇ ਲੜਕੀ ਦਾ ਵੀਡੀਉ ਵਾਇਰਲ ਕਰਨ ਦੀ ਰਜਿੰਸ਼ ਕਾਰਨ ਲੜਕੀ ਦੇ ਭਰਾਵਾਂ ਨੇ ਆਪਣੇ ਕੁਝ
ਸਾਥੀਆ ਨਾਲ ਮਿਲ ਕੇ ਨੋਜਵਾਨ ਦਾ ਕੱਤਲ ਕਰ ਲਾਸ਼ ਨੂੰ ਖੁਰਦ ਬੁਰਦ ਕਰ ਦਿਤਾ, ਜਿਸ ਕਾਰਣ
ਥਾਣਾਂ ਸੀਟੀ ਦੀ ਪੁਲਸ ਨੇ ਮ੍ਰਿਤਕ ਨੋਜਵਾਨ ਦੇ ਪਿਤਾ ਦੀ ਸ਼ਿਕਾਇਤ ਤੇ ੳਕਤ 7 ਵਿਅਕਤੀਆ
ਖਿਲਾਫ ਕਤਲ ਦਾ ਮਾਮਲਾ ਦਰਜ ਕਰ ਅਗਲੇਰੀ ਕਾਰਵਾਈ ਸ਼ੂਰੁ ਕਰ ਦਿਤੀ ਹੈ।
ਇਸ ਸਬੰਧੀ
ਜਾਣਕਾਰੀ ਦਿੰਦਿਆ ਡੀ. ਐਸ. ਪੀ. ਏ.ਐਸ ਅੋਲਖ ਨੇ ਦੱਸਿਆ ਕਿ ਐਸ ਐਸ ਪੀ ਮਨਦੀਪ ਸਿੰਘ
ਸਿੱਧੂ ਵਲੋ ਪਿਛਲੇ ਆਪਣੇ ਕਾਰਜਕਾਲ ਸਮੇ ਦੋਰਾਨ 28 ਅੰਨੇ ਕਤਲ ਦੇ ਮਾਮਲੇ ਸੁਲਝਾਅ ਕੇ
ਅੱਜ ਰਾਜਪੁਰਾ ਦੇ ਨੇੜਲੇ ਪਿੰਡ ਸ਼ਾਮਦੂ ਵਿਚ ਵੀ ਅੰਨੇ ਕਤਲ ਮਾਮਲੇ ਨੂੰ ਸੁਲਝਾ ਦਿਤਾ ਹੈ।ਉਨਾਂ ਕਿਹਾ ਕਿ ਕੈੰਪ ਵਾਸੀ ਰਣਜੀਤ ਕੁਮਾਰ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਕਿ ਬੀਤੇ ਦਿਨ ਇਸੇ ਪਿੰਡ ਵਾਸੀ ਤਿੰਨ ਭਰਾ ਬਿਟੂ, ਸੰਨੀ ਅਤੇ ਦਰਸ਼ਨ ਪੁਤਰਾਨ ਬਿਹਾਰੀ ਲਾਲ ਵਾਸੀਆਨ ਪਿੰਡ ਸ਼ਾਮਦੂ ਕੈੰਪ ਆਪਣੇ 4 ਹੋਰ ਸਾਥੀ ਸੂਰਜ ਅਰਜਨ ਅਮਨ ਅਤੇ ਡੇਲੂ ਨਾਲ ਮੇਰੇ ਘਰ ਆਏ ਅਤੇ ਮੇਰੇ 20 ਸਾਲਾ ਲੜਕੇ ਲਲਿਤ ਕੁਮਾਰ ਨੂੰ ਘਰ ਤੋ ਬੁਲਾ ਕੇ ਲੈ ਗਏ ਅਤੇ ਫਿਰ ਮੇਰਾ ਲੜਕਾ ਮੁੜ ਘਰ ਨਹੀ ਆਇਆ ਉਸਦੀ ਕਈ ਥਾਵਾਂ ਤੇ ਭਾਲ ਵੀ ਕੀਤੀ ਪਰ ਕੁਝ ਵੀ ਪਤਾ ਨਹੀ ਲਗ ਸਕਾ ਫਿਰ ਸ਼ਿਕਾਇਤ ਕਰਤਾ ਨੇ ਪੁਲਸ ਨੂੰ ਦਸਿਆ ਕਿ ੳਸਨੂ ਪੂਰਾ ਯਕੀਨ ਹੈ। ਕਿ ਬੀਤੇ ਦਿਨ ਇਸੇ ਪਿੰਡ ਦੇ ਵਾਸੀ ਬਿਹਾਰੀ ਲਾਲ ਦੀ ਲੜਕੀ ਦੀ ਵੀਡੀੳ ਵਾਇਰਲ ਹੋਈ ਸੀ ਜਿਸਦੀ ਰੰਿਜਸ਼ ਕਾਰਣ ੳਕਤ ਵਿਅਕਤੀਆ ਨੇ ਮੇਰੇ ਲੜਕੇ ਨੂੰ ਘਰ ਤੋ ਬੁਲਾ ਕੇ ੳਸਦਾ ਕੱਤਲ ਕਰ ੳਸਦੀ ਲਾਸ਼ ਨੂੰ ਖੁਰਦ ਬੁਰਦ ਕਰ ਦਿਤੀ ਹੈ, ਜਿਸ ਕਾਰਣ ਪੁਲਸ ਨੇ ਮ੍ਰਿਤਕ ਨੋਜਵਾਨ ਦੇ ਪਿਤਾ ਦੀ ਸ਼ਿਕਾਇਤ ਤੇ ੳਕਤ 7 ਵਿਆਕਤੀਆ ਖਿਲਾਫ ਧਾਰਾ 302,201,120 ਬੀ ਅਧੀਨ ਮਾਮਲਾ ਦਰਜ ਕਰ ਲਿਆ ਹੈ। ਮਾਮਲੇ ਦੀ ਜਾਂਚ ਕਰ ਰਹੇ ਪੁਲਸ ਅਧਿਕਾਰੀ ਨੇ ਦਸਿਆ ਕਿ ਮ੍ਰਿਤਕ ਨੌਜਵਾਨ ਦੇ ਪਿਤਾ ਦੀ ਸ਼ਿਕਾਇਤ ਤੇ ੳਕਤ ਵਿਆਕਤੀਆ ਖਿਲਾਫ ਕੱਤਲ ਦਾ ਮਾਮਲਾ ਦਰਜ ਕਰ ਅਗਲੇਰੀ ਕਾਰਵਾਈ ਸ਼ੂਰੁ ਕਰ ਦਿਤੀ ਹੈ।
ਫੋਟੋ ਨੰ: 7 ਪੀਏਟੀ 9
0 Comments