ਸਿਮਰਨਜੀਤ ਸਿੰਘ ਬੈਂਸ ਤੇ ਜੋਗਾ ਸਿੰਘ ਚਪੜ ਨੇ ਸ਼ਹੀਦ ਮਨਦੀਪ ਸਿੰਘ ਦੇ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ।
-ਸ਼ਹੀਦ ਦੇ ਪਰਿਵਾਰ ਨੂੰ ਪੰਜਾਬ ਸਰਕਾਰ ਇੱਕ ਕਰੋੜ ਰੁਪਏ ਦੇਵੇ: ਬੈਂਸ
ਘਨੌਰ 24 ਜੂਨ (ਸੁਖਦੇਵ ਸੁੱਖੀ)
ਚੀਨ
ਨਾਲ ਲੋਹਾ ਲੈਂਦਿਆਂ ਦੇਸ਼ ਲਈ ਸ਼ਹਾਦਤ ਦੇਣ ਵਾਲੇ ਨਾਇਬ ਸੂਬੇਦਾਰ ਮਨਦੀਪ ਸਿੰਘ ਦੇ
ਪਰਿਵਾਰ ਨਾਲ ਹਲਕਾ ਘਨੌਰ ‘ਚ ਪੈਂਦੇ ਪਿੰਡ ਸੀਲ ਵਿਖੇ ਲੁਧਿਆਣਾ ਤੋਂ ਵਿਧਾਇਕ ਸਿਮਰਨਜੀਤ
ਸਿੰਘ ਬੈਂਸ ਤੇ ਜੋਗਾ ਸਿੰਘ ਚਪੜ ਨੇ ਦੁੱਖ ਸਾਂਝਾ ਕੀਤਾ। ਇਸ ਮੌਕੇ ਬੈਂਸ ਨੇ ਪੰਜਾਬ
ਸਰਕਾਰ ਨੂੰ ਗੁਹਾਰ ਲਗਾਈ ਕਿ ਸ਼ਹੀਦ ਮਨਦੀਪ ਸਿੰਘ ਦੇ ਪਰਿਵਾਰ ਨੂੰ ਇੱਕ ਕਰੋੜ ਰੁਪਏ
ਦਿੱਤੇ ਜਾਣ ਤਾਂ ਜੋ ਪਿੱਛੇ ਪਰਿਵਾਰ ਨੂੰ ਕਿਸੇ ਤਰਾਂ ਦੀ ਵੀ ਆਰਥਿਕ ਤੰਗੀ ਦਾ ਸਾਹਮਣੇ
ਨਾ ਕਰਨਾ ਪਵੇ ਅਤੇ ਪਰਿਵਾਰ ਨੂੰ ਆਰਥਿਕ ਤੌਰ ਤੇ ਕੁਝ ਸਹਾਰਾ ਮਿਲ ਸਕੇ। ਉਨਾਂ ਕਿਹਾ ਕਿ
ਸ਼ਹੀਦ ਮਨਦੀਪ ਸਿੰਘ ਨੇ ਬਿਨਾ ਕਿਸੇ ਡਰ-ਭੈਅ ਤੇ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ
ਦੇਸ਼ ਦੀ ਸੁਰੱਖਿਆ ਲਈ ਖੁੱਦ ਨੂੰ ਸ਼ਹੀਦ ਕਰਕੇ ਆਪਣੇ ਆਪ ਨੂੰ ਦੇਸ਼ ਦੇ ਲੇਖੇ ਲਾ ਦਿੱਤਾ
ਹੈ, ਇਹੋ ਜਿਹੀ ਦੁੱਖ ਤੇ ਸੰਕਟ ਦੀ ਘੜੀ ਵਿੱਚ ਪੰਜਾਬ ਸਰਕਾਰ ਦੀ ਵੀ ਜਿੰਮੇਵਾਰੀ ਬਣਦੀ
ਹੈ ਕਿ ਸ਼ਹੀਦ ਮਨਦੀਪ ਸਿੰਘ ਦੇ ਪਰਿਵਾਰ ਨੂੰ ਵੱਧ ਤੋਂ ਵੱਧ ਆਰਥਿਕ ਸਹਾਇਤਾ ਦੇ ਕੇ
ਪਰਿਵਾਰ ਦੀ ਮੱਦਦ ਕੀਤੀ ਜਾਵੇ। ਇਸ ਮੌਕੇ ਪੰਥਕ ਅਕਾਲੀ ਲਹਿਰ ਦੇ ਮੁੱਖ ਬੁਲਾਰੇ ਜੋਗਾ
ਸਿੰਘ ਚਪੜ ਨੇ ਵੀ ਕਿਹਾ ਕਿ ਸ਼ਹੀਦ ਮਨਦੀਪ ਸਿੰਘ ਦੇ ਨਾਂ ਤੇ ਪੰਥਕ ਅਕਾਲੀ ਲਹਿਰ ਵੱਲੋਂ
ਸਿੰਘ ਸਾਬ ਭਾਈ ਰਣਜੀਤ ਸਿੰਘ ਦੇ ਹੁਕਮਾਂ ਮੁਤਾਬਿਕ ਪਿੰਡ ਦੀ ਕਿਸੇ ਵੀ ਸਾਂਝੀ ਥਾਂ ਉੱਤੇ
ਇੱਕ ਖੂਬਸੂਰਤ ਲਾਇਬ੍ਰੇਰੀ ਸ਼ਹੀਦ ਮਨਦੀਪ ਸਿੰਘ ਦੇ ਨਾਂ ਉੱਤੇ ਸਥਾਪਿਤ ਕੀਤੀ ਜਾਵੇਗੀ
ਤਾਂ ਜੋ ਸ਼ਹੀਦ ਮਨਦੀਪ ਸਿੰਘ ਦੀ ਯਾਦ ਲੋਕਾਂ ਦੇ ਦਿਲਾਂ ‘ਚ ਹਮੇਸ਼ਾ ਤਾਜੀ ਰਹੇ, ਉਸ
ਲਾਇਬ੍ਰੇਰੀ ਵਿੱਚੋਂ ਅਜਿਹੇ ਯੋਧਿਆਂ ਦੀਆਂ ਕਿਤਾਬਾਂ ਪੜ ਕੇ ਸਾਡੇ ਨੌਜਵਾਨ ਦੇਸ਼ ਤੇ
ਕੌਮ ਲਈ ਕੁਰਬਾਨ ਹੋਣ ਲਈ ਹਮੇਸ਼ਾ ਤਤਪਰ ਰਹਿਣਗੇ।
0 Comments