ਵਿਦਿਆਰਥੀਆਂ ਨੂੰ ਅਧਿਆਪਕਾਂ ਵਲੋਂ ਵੰਡੀਆਂ ਗਈਆਂ ਕਾਪੀਆਂ

ਘਨੌਰ 24 ਜੂਨ (ਸੁਖਦੇਵ ਸੁੱਖੀ) 

  ਪਿੰਡ ਚਮਾਰੂ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਜ਼ਿਲ੍ਹਾ ਸਿੱਖਿਆ ਅਫਸਰ (ਐ. ਸਿ.) ਇੰਜੀਨੀਅਰ ਅਮਰਜੀਤ ਸਿੰਘ ਦੀ ਯੋਗ ਅਗਵਾਈ ਵਿੱਚ ਅੱਜ ਪੂਰੇ ਜ਼ਿਲ੍ਹੇ ਵਿੱਚ ਵਿਦਿਆਰਥੀਆਂ ਨੂੰ ਅਧਿਆਪਕਾਂ ਵੱਲੋਂ ਕਾਪੀਆਂ ,ਸਟੇਸ਼ਨਰੀ ,ਵਰਕ ਬੁੱਕ ਅਤੇ ਬੈਗ  ਦਿੱਤੇ ਗਏ।ਅਧਿਆਪਕਾਂ ਵੱਲੋਂ ਆਨਲਾਈਨ ਜਮਾਤਾਂ,ਰੋਜਾਨਾ ਟੀ.ਵੀ. ਸਿੱਖਿਆ ਪ੍ਰੋਗਰਾਮ ਅਤੇ ਮੋਬਾਇਲ ਸੰਮਪਰਕ ਰਾਹੀਂ ਸਿੱਖਿਆ ਦਿੱਤੀ ਜਾ ਰਹੀ ਹੈ।ਇਸਦੇ ਨਾਲ ਅਧਿਆਪਕ ਵਿਦਿਆਰਥੀਆਂ ਨਾਲ ਸੰਮਪਰਕ ਵਿੱਚ ਹਨ।ਜ਼ਿਲ੍ਹਾ ਸਿੱਖਿਆ ਅਫ਼ਸਰ ਅਮਰਜੀਤ ਸਿੰਘ ਵੱਲੋਂ ਵਿਦਿਆਰਥੀਆਂ ਦੀ ਜਰੂਰਤਾਂ ਨੂੰ ਸਮਝਦੇ ਹੋਏ ਬਲਾਕ ਪੱਧਰ ਤੇ ਵਿਦਿਆਰਥੀਆਂ ਨੂੰ ਕਾਪੀਆਂ ਅਤੇ ਜਰੂਰਤ ਦਾ ਸਮਾਨ ਦੇਣ ਲਈ ਯੋਜਨਾਬੰਧੀ ਕੀਤੀ ਗਈ ਅਤੇ ਕੋਰੋਨਾ ਮਹਾਂਮਾਰੀ ਦੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਬੱਚਿਆਂ ਦੇ ਮਾਪਿਆਂ ਨੂੰ ਜਰੂਰਤ ਦਾ ਸਮਾਨ ਵੰਡਿਆ ਗਿਆ। ਇਸੀ ਲੜੀ ਤਹਿਤ ਬਲਾਕ ਰਾਜਪੁਰਾ-2 ਵਿੱਚ 44 ਸਕੂਲਾਂ ਨੇ ਆਪਣੇ ਸਕੂਲਾਂ ਵਿੱਚ ਮਾਪਿਆਂ ਨੂੰ ਸਟੇਸ਼ਨਰੀ ਵੰਡੀ। ਇਸ ਨੇਕ ਕਾਰਜ ਨੂੰ ਸਮੂਹ ਅਧਿਆਪਕਾਂ ਦੁਆਰਾ ਬੜੀ ਹੀ ਤਨਦੇਹੀ ਨਾਲ ਨੇਪਰੇ ਚਾੜਿਆ ਗਿਆ ਜਿਸ ਤਹਿਤ ਬਲਾਕ ਰਾਜਪੁਰਾ-2 ਦੇ 44 ਸਕੂਲਾਂ ਦੁਆਰਾ ਆਪਣੇ ਪੱਧਰ ਤੇ ਲਗਭਗ 1,50,000 ਦੀ ਰਾਸ਼ੀ ਨਾਲ ਸਟੇਸ਼ਨਰੀ,ਵਰਕ ਬੁੱਕ ,ਬੈਗ,ਕਲਰ ਬਾਕਸ ਅਤੇ ਹੋਰ ਜਰੂਰਤ ਦਾ ਸਮਾਨ ਵੰਡੇ।ਬੱਚਿਆਂ ਦੀ ਭਲਾਈ ਲਈ ਕੀਤੇ ਗਏ ਇਸ ਉੱਦਮ ਲਈ ਜ਼ਿਲ੍ਹਾ ਸਿੱਖਿਆ ਅਫ਼ਸਰ ਅਮਰਜੀਤ ਸਿੰਘ ਵੱਲੋਂ ਅਤੇ ਬਲਾਕ ਸਿੱਖਿਆ ਅਫ਼ਸਰ ਬਲਵਿੰਦਰ ਕੁਮਾਰ ਵੱਲੋਂ ਅਵਤਾਰ ਸਿੰਘ ਬੀ.ਐਮ.ਟੀ. ਅਤੇ ਸਮੂਹ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਟੀਮ, ਪਿਆਰਾ ਸਿੰਘ,ਸੰਦੀਪ ਕੁਮਾਰ,ਜੋਤੀ ਪੁਰੀ,ਸੁਖਵਿੰਦਰ ਕੌਰ ਸੀ.ਐਚ.ਟੀ., ਸਮੂਹ ਐਚ. ਟੀ. ਅਤੇ ਅਧਿਆਪਕਾਂ ਦੀ ਸ਼ਲਾਘਾ ਕੀਤੀ।