ਪਿੰਡ ਉਲਾਣਾ ਵਿੱਚ  ਕੌਮਾਂਤਰੀ ਗੱਤਕਾ ਦਿਵਸ ਮਨਾਇਆ

ਘਨੌਰ 23 ਜੂਨ (ਸੁਖਦੇਵ ਸੁੱਖੀ)


 ਪਿੰਡ ਉਲਾਣਾ ਵਿਖੇ ਸਮਾਜਿਕ ਦੂਰੀ ਅਤੇ ਸਫ਼ਾਈ ਨੂੰ ਮੱਦੇਨਜ਼ਰ ਰੱਖਦਿਆਂ ਖੇਡ ਸਕੱਤਰ ਘਨੌਰ ਸ. ਜਸਵਿੰਦਰ ਸਿੰਘ ਚਪੜ ਦੀ ਰਹਿਨੁਮਾਈ ਹੇਠ ਗੱਤਕਾ ਕੋਚ ਗੁਰਪ੍ਰੀਤ ਸਿੰਘ ਪ੍ਰਧਾਨ ਸ੍ਰੀ ਦਸਮੇਸ਼ ਖਾਲਸਾ ਗੱਤਕਾ ਫਾਊਂਡੇਸ਼ਨ ਘਨੌਰ ਦੀ ਅਗਵਾਈ ਵਿਚ ਕੌਮਾਂਤਰੀ ਗੱਤਕਾ ਦਿਵਸ ਗੱਤਕਾ ਪ੍ਰੇਮੀਆਂ ਦੀ ਹਾਜ਼ਰੀ ਵਿਚ ਮਨਾਇਆ ਗਿਆ। ਅੱਜ ਇਥੇ ਗੱਤਕਾ ਖਿਡਾਰੀਆਂ ਦੇ ਆਪਸ ਵਿਚ ਸੋਟੀ/ ਫ਼ਰੀ ਸੋਟੀ ਦੇ ਮੁਕਾਬਲੇ ਕਰਵਾਏ ਗਏ। ਜੇਤੂਆਂ ਨੂੰ ਉਲਾਣਾ ਦੇ ਸਰਪੰਚ ਸ੍ਰੀ ਪ੍ਰਦੀਪ ਰਿੰਕਾ ਅਤੇ ਸਮੂਹ ਪੰਚਾਇਤ ਵੱਲੋਂ ਇਨਾਮ ਤਕਸੀਮ ਕੀਤੇ ਗਏ।ਇਥੇ ਖੇਡ ਸਕੱਤਰ ਜਸਵਿੰਦਰ ਸਿੰਘ ਚਪੜ ਨੇ ਸਮਾਜ ਨੂੰ ਸਿਹਤ ਅਤੇ ਸਿੱਖਿਆ ਵੱਲ ਵੱਧ ਧਿਆਨ ਦੇਣ ਬਾਰੇ ਪ੍ਰੇਰਿਤ ਕੀਤਾ, ਕਿਉਕਿ ਜੇਕਰ ਸਿਹਤ ਠੀਕ ਹੋਵੇਗੀ ਸਮਾਜ ਵੀ ਤੰਦਰੁਸਤ ਹੋਵੇਗਾ। ਇਸ ਮੌਕੇ ਜਸਵੀਰ ਸਿੰਘ ਕਬੱਡੀ ਕੋਚ, ਗੁਰਵਿੰਦਰ ਸਿੰਘ ਯੋਗਾ ਕੋਚ, ਗੁਰਪ੍ਰੀਤ ਸਿੰਘ ਡੀ.ਪੀ.ਈ., ਰਿੰਕੂ ਮੰਡੋਲੀ, ਹਰਪ੍ਰੀਤ ਸਿੰਘ ਫੌਜੀ ਚਮਾਰੂ, ਰਾਮ ਸਿੰਘ, ਰੂਪ ਸਿੰਘ ਖਾਲਸਾ, ਗੁਰਦੀਪ ਖਾਲਸਾ, ਰਣਬੀਰ ਸਿੰਘ ਦਸਤਾਰ ਕੋਚ, ਸਰਬਜੀਤ ਸਿੰਘ ਕਾਂਮੀ, ਸੁਸ਼ੀਲ ਕੁਮਾਰ, ਅਸ਼ਵਨੀ ਕੁਮਾਰ, ਮਨਜੀਤ ਸਿੰਘ,ਅਮਨਪ੍ਰੀਤ ਸਿੰਘ,ਕ੍ਰਿਪਾਲ ਸਿੰਘ ਤੋਂ ਇਲਾਵਾ ਖਿਡਾਰੀ ਅਤੇ ਇਲਾਕੇ ਦੇ ਪਤਵੰਤੇ ਹਾਜ਼ਰ ਰਹੇ