ਪਿੰਡ ਫਰੀਦਪੁਰ ਜੱਟਾਂ, ਸਲੇਮਪੁਰ ਸੇਖਾਂ ਤੇ ਮੰਡੌਲੀ 'ਚੋਂ ਮਿਲੇ ਕੋਰੋਨਾ ਪਾਜ਼ੀਟਿਵ -ਪਰਿਵਾਰਿਕ ਮੈਂਬਰਾਂ ਦੇ ਸੈਂਪਲ ਭਰੇ ਗਏ
 -- ਘਬਰਾਉਣ ਦੀ ਲੋੜ ਨਹੀਂ; ਪੰਜਾਬ ਸਰਕਾਰ ਦੀ ਕੋਵਾ ਐਪ ਡਾਊਨਲੋਡ ਕਰ ਮਿਸ਼ਨ ਫ਼ਤਿਹ ਦਾ ਹਿੱਸਾ ਬਣੋ: ਚੇਅਰਮੈਨ ਗਿੱਲ
 ਘਨੌਰ, 24 ਜੂਨ (ਸੁਖਦੇਵ ਸੁੱਖੀ)

ਲੰਘੀੰ ਦੇਰ ਰਾਤ ਪਿੰਡ ਫਰੀਦਪੁਰ ਜੱਟਾਂ, ਸਲੇਮਪੁਰ ਸੇਖਾਂ ਤੇ ਮਡੌਲੀ ਵਿਖੇ ਕੋਰੋਨਾ ਪਾਜਟੀਵ ਮਰੀਜ਼ਾਂ ਦੀ ਪੁਸ਼ਟੀ ਹੋਣ ਨਾਲ ਹਲਕੇ ਵਿਚ ਕਰੋਨਾ ਮਹਾਂਮਾਰੀ ਕਾਰਨ ਇਕ ਵਾਰ ਫੇਰ ਸਹਿਮ ਦਾ ਮਾਹੌਲ ਬਣ ਗਿਆ ਹੈ। ਹਲਾਂਕਿ ਉਕਤ ਪਾਜ਼ਟਿਵ ਕੋਰੋਨਾ ਮਰੀਜ਼ਾਂ ਨੂੰ ਬਿੱਤੀ ਰਾਤ ਹੀ ਸਿਹਤ ਵਿਭਾਗ ਦੀ ਟੀਮ ਲੈ ਗਈ ਸੀ ਪਰ ਇਸ ਸਬੰਧੀ ਪੁਸ਼ਟੀ ਅੱਜ ਮਿਤੀ 23 ਜੂਨ ਨੂੰ ਦੁਪਹਿਰ 2 ਵਜੇ ਪਟਿਆਲਾ ਜਿਲੇ ਵਿਚ ਕੋਵਿਡ ਦੀ ਕੀ ਸਥਿਤੀ ਹੈ ਉਸ ਬਾਰੇ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਪਟਿਆਲਾ ਡਾਕਟਰ ਹਰੀਸ਼ ਮਲਹੋਤਰਾ ਨੇ ਕੀਤੀ। ਇਸ ਦੇ ਨਾਲ ਹੀ ਸਿਹਤ ਵਿਭਾਗ ਦੀ ਟੀਮ ਐਸ਼ ਐਮ ਓ ਹਰਪਾਲਪੁਰ ਡਾਕਟਰ ਰਵਿੰਦਰ ਰਿਸ਼ੀ ਦੀ ਰਹਿਨੁਮਾਈ ਹੇਠ ਡਾਕਟਰ ਪਰਦੀਪ ਸਿੰਘ ਅਤੇ ਉਨ੍ਹਾਂ ਦੀ ਟੀਮ ਵੱਲੋਂ ਸੰਬੰਧਿਤ ਵਿਅਕਤੀਆਂ ਦੇ ਨੇੜਲੇ ਸਾਥੀਆਂ ਸਮੇਤ ਪਰਿਵਾਰਕ ਮੈਂਬਰਾਂ ਦੇ ਸੈੰਪਲ ਵੀ ਭਰੇ ਗਏ ਹਨ ਜਿਨ੍ਹਾਂ 'ਚੋਂ 15 ਫਰੀਦਪੁਰ ਜੱਟਾਂ ਤੇ 14 ਸਲੇਮਪੁਰ ਸ਼ੇਖਾਂ ਦੇ ਸੈੰਪਲ ਲਏ ਗਏ ਹਨ। ਹਾਲਾਂਕਿ ਉਕਤ ਮਾਮਲੇ ਵਿਚ ਫੈਲੀ ਦਹਿਸ਼ਤ ਤੋਂ ਨਾ ਘਬਰਾਉਣ ਦਾ ਸੱਦਾ ਦਿੰਦੇ ਹੋਏ ਪਿੰਡ ਫਰੀਦਪੁਰ ਜੱਟਾਂ ਵਾਸੀ ਚੇਅਰਮੈਨ ਮਾਰਕੀਟ ਕਮੇਟੀ ਘਨੌਰ ਬਲਜੀਤ ਸਿੰਘ ਗਿੱਲ ਅਤੇ ਬਲਾਕ ਸੰਮਤੀ ਮੈਂਬਰ ਜਸਪਰਮਵੀਰ ਸਿੰਘ ਗੋਲਡੀ ਭੰਗੂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਰੋਨਾ ਮਹਾਂਮਾਰੀ ਪ੍ਰਭਾਵਿਤ ਵਿਅਕਤੀਆਂ ਨਾਲ ਈਰਖਾ ਨਾ ਕਰਨ ਅਤੇ ਕਿਸੇ ਕਿਸਮ ਦਾ ਡਰ ਪੈਦਾ ਨਾ ਹੋਣ ਦੇਣ, ਬੱਸ ਲੋੜ ਹੈ ਤਾਂ ਡਾਕਟਰਾਂ ਦੀ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਕਰੋਨਾ ਮਹਾਂਮਾਰੀ ਤੋਂ ਬਚਾਓ ਦੇ ਆਦੇਸ਼ਾਂ ਦੀ ਪਾਲਣਾ ਕਰਨ ਦੀ ਹੈ। ਚੇਅਰਮੈਨ ਗਿੱਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਦੀ ਕੋਵਾ ਐਪ ਨੂੰ ਮੋਬਾਈਲਾਂ ਵਿਚ ਡਾਊਨਲੋਡ ਕਰਨ ਅਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਮਿਸ਼ਨ ਫ਼ਤਿਹ ਮੁਹਿੰਮ ਨਾਲ ਜੁੜ ਕੇ ਕਰੋਨਾ ਨੂੰ ਮਾਤ ਦੇਣ ਵਿੱਚ ਸਹਿਯੋਗ ਕਰਨ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਸਰਕਾਰ ਕੋਰੋਨਾ ਮਰੀਜ਼ਾਂ ਦੇ ਇਲਾਜ ਲਈ ਹਰ ਸੰਭਵ ਯਤਨ ਕਰ ਰਹੀ ਹੈ। ਇਸ ਮੌਕੇ ਏ, ਐਨ ਐਮ ਹਰਵਿੰਦਰ ਕੌਰ, ਸੀ ਐਚ ਓ ਰਮਨਦੀਪ ਕੌਰ, ਸੁਪਰਵਾਈਜ਼ਰ ਹਰਵਿੰਦਰ ਕੌਰ ਤੇ ਆਂਗਣਵਾੜੀ ਵਰਕਰ ਮਨਪ੍ਰੀਤ ਕੌਰ, ਗੁਰਮੀਤ ਕੌਰ, ਆਸ਼ਾ ਵਰਕਰ ਬਲਵਿੰਦਰ ਕੌਰ, ਬਲਜੀਤ ਕੌਰ, ਮਨਜੀਤ ਕੌਰ ਅਤੇ ਮੇਲ ਵਰਕਰ ਚਰਨਜੀਤ ਸਿੰਘ ਸਮੇਤ ਹਾਜ਼ਰ ਸਨ।