ਪਿੰਡ ਚਮਾਰੁ ਵਿਖੇ ਹੋ ਰਹੇ ਨਜਾਇਜ਼ ਕਬਜ਼ੇ ਰੁਕਵਾਏ
-ਨਜਾਈਜ ਕਬਜ਼ਾ ਕਰਨ ਵਾਲੀਆਂ ਖਿਲਾਫ਼ ਹੋਵਾਂਗੀ ਸਖ਼ਤ ਕਾਰਵਾਈ = ਗੁਰਵਿੰਦਰ।
ਘਨੌੌਰ 24 ਜੂਨ (ਸੁਖਦੇਵ ਸੁੱਖੀ)
 ਹਲਕਾ ਘਨੌਰ ਦੇ ਪਿੰਡ ਚਮਾਰੂ ਦੇ ਕੁਝ ਪੰਚਾਂ ਵੱਲੋਂ ਪਿੰਡ ਦੀ ਸਰਪੰਚ ਉੱਤੇ ਕੁਝ ਇਲਜ਼ਾਮ ਲਗਾਏ ਗਏ ਹਨ ਇਸ ਸਬੰਧੀ ਜਦੋਂ ਪਿੰਡ ਦੀ ਸਰਪੰਚ ਸੁਖਵਿੰਦਰ ਕੌਰ ਪਤਨੀ ਗੁਰਵਿੰਦਰ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਇਨ੍ਹਾਂ ਇਲਜ਼ਾਮਾਂ ਨੂੰ ਬਿਲਕੁਲ ਬੇਬੁਨਿਆਦ ਦੱਸਿਆ ।ਸਰਪੰਚ ਸੁਖਵਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਵਿੱਚ ਕੁੱਲ ਨੌਂ ਪੰਚ ਹਨ ਜਿਨ੍ਹਾਂ ਵਿੱਚੋਂ ਛੇ ਪੰਚਾਇਤ ਮੈਂਬਰਾਂ ਵੱਲੋਂ ਪਿੰਡ ਦੇ ਹੋ ਰਹੇ ਵਿਕਾਸ ਕੰਮਾਂ ਵਿੱਚ ਅੜਿੱਕਾ ਲਗਾਇਆ ਜਾ ਰਿਹਾ ਹੈ ।ਜਿਸ ਦਾ ਖਮਿਆਜਾ ਪੂਰਾ ਪਿੰਡ ਭੁਗਤ ਰਿਹਾ ਹੈ ਕਿਉਂ ਉਨ੍ਹਾਂ ਕਿਹਾ ਕਿ ਪਿੰਡ ਵਿੱਚ ਪੰਚਾਇਤ ਦਾ ਕੋਰਮ ਪੂਰਾ ਨਾ ਹੋਣ ਕਾਰਨ ਵਿਕਾਸ ਦੇ ਕੰਮਾਂ ਵਿੱਚ ਰੋਕ ਲੱਗ ਗਈ ਹੈ।ਜਦੋਂ ਸਰਪੰਚ ਕੋਲੋਂ ਪੁੱਛਿਆ ਗਿਆ ਕਿ ਮੈਂਬਰਾਂ ਵੱਲੋਂ ਉਨ੍ਹਾਂ ਉੱਤੇ ਇਲਜ਼ਾਮ ਲਗਾਏ ਗਏ ਹਨ ਕਿ ਉਹ ਪੰਚਾਇਤ ਮੈਂਬਰਾਂ ਨੂੰ ਮੀਟਿੰਗ ਵਿੱਚ ਨਹੀਂ ਬੁਲਾਉਂਦੀ ਤਾਂ ਸਰਪੰਚ ਨੇ ਪਿਛਲੇ ਸਮੇਂ ਵਿੱਚ ਹੋਈਆਂ ਮੀਟਿੰਗਾਂ ਵਿੱਚ ਪੰਚਾਂ ਦੀ ਸ਼ਮੂਲੀਅਤ ਦੇ ਸਬੂਤ ਦਿਖਾਉਂਦੇ ਹੋਏ ਕਿਹਾ ਕਿ ਹਰ ਪੰਚ ਨੂੰ ਹਰ ਇੱਕ ਮੀਟਿੰਗ ਵਿੱਚ ਸੱਦਿਆ ਜਾਂਦਾ ਹੈ ਅਤੇ ਇਹ ਪੰਚ ਪਿਛਲੇ ਸਮੇਂ ਤੋਂ ਆਪਣੇ ਵਾਰਡਾਂ ਵਿੱਚ ਕੰਮ ਵੀ ਖੁਦ ਕਰਵਾ ਰਹੇ ਸਨ ਜਿਨ੍ਹਾਂ ਦੇ ਕੇ ਸਰਪੰਚ ਕੋਲ ਬਕਾਇਦਾ ਸਰਕਾਰੀ ਰਜਿਸਟਰ ਵਿੱਚ ਹਸਤਾਖ਼ਰ ਵੀ ਹਨ ।ਪਿੰਡ ਵਿੱਚ ਆਈ ਕਿਸੇ ਵੀ ਸਰਕਾਰੀ ਗ੍ਰਾਂਟ ਦਾ ਪੂਰਾ ਹਿਸਾਬ ਕਿਤਾਬ ਸਾਰੇ ਹੀ ਪੰਚਾਇਤ ਮੈਂਬਰਾਂ ਨੂੰ ਦੱਸਿਆ ਜਾਂਦਾ ਹੈ।ਉਨ੍ਹਾਂ ਇੱਥੋਂ ਤੱਕ ਕਿਹਾ ਕਿ ਪਿੰਡ ਵਿੱਚ ਆਏ ਕਿਸੇ ਵੀ ਸਰਕਾਰੀ ਪੈਸੇ ਦਾ ਪਿੰਡ ਦਾ ਕੋਈ ਵੀ ਵਸਨੀਕ ਹਿਸਾਬ ਲੈ ਸਕਦਾ ਹੈ।ਪਿੰਡ ਵਿੱਚ ਕੁਝ ਨੀਲੇ ਕਾਰਡਾਂ ਦੇ ਕੱਟਣ ਸਬੰਧੀ ਸਰਪੰਚ ਨੇ ਕਿਹਾ ਕਿ ਨੀਲੇ ਕਾਰਡ ਬਣਾਉਣ ਅਤੇ ਕੱਟਣ ਦਾ ਅਧਿਕਾਰ ਪੰਚਾਇਤ ਕੋਲ ਨਹੀਂ ਹੈ ਇਹ ਕਾਰਵਾਈ ਸਬੰਧਤ ਵਿਭਾਗ ਵੱਲੋਂ ਕੀਤੀ ਗਈ ਹੈ ਉਨ੍ਹਾਂ ਕਿਹਾ ਕਿ ਇਕੱਲੇ ਚਮਾਰੂ ਪਿੰਡ ਵਿੱਚ ਹੀ ਕਾਰਡ ਘੱਟ ਨਹੀਂ ਹੋਏ ਇਹ ਮਾਮਲਾ ਪੂਰੇ ਪੰਜਾਬ ਪੱਧਰ ਦਾ ਹੈ ।ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਿਹੜੇ ਗਰੀਬ ਲੋਕਾਂ ਦੇ ਕਾਰਡ ਕੱਟੇ ਗਏ ਹਨ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਦੁਬਾਰਾ ਬਣਾਇਆ ਜਾਵੇ। ਇਸ ਦੋਰਾਨ ਬਲਾਕ ਸੰਮਤੀ ਮੈਂਬਰ ਗੁਰਵਿੰਦਰ ਸਿੰਘ ਨੇ ਕਿਹਾ ਪਿੰਡਾਂ ਵਿੱਚ ਨਜਾਇਜ਼ ਕਬਜ਼ੇ ਕਰਨ ਵਾਲੀਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।ਸਰਪੰਚ ਵੱਲੋਂ ਪੰਚਾਇਤ ਮੈਂਬਰਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਵਿਕਾਸ ਦੇ ਕੰਮਾਂ ਵਿੱਚ ਅੜਿੱਕਾ ਨਾ ਲਗਾਉਣ ਅਤੇ ਪੰਚਾਇਤ ਦਾ ਸਹਿਯੋਗ ਦੇ ਕੇ ਹੋ ਰਹੇ ਵਿਕਾਸ ਕਾਰਜਾਂ ਨੂੰ ਪੂਰਾ ਕਰਨ ਵਿੱਚ ਆਪਣਾ ਸਹਿਯੋਗ ਦੇਣ ।ਸਰਪੰਚ ਵੱਲੋਂ ਕਿਹਾ ਗਿਆ ਹੈ ਕਿ ਇਸ ਤਰ੍ਹਾਂ ਪੰਚਾਇਤ ਮੈਂਬਰਾਂ ਵੱਲੋਂ ਸਹਿਯੋਗ ਨਾ ਦੇਣ ਕਾਰਨ ਪੂਰੇ ਪਿੰਡ ਦਾ ਨੁਕਸਾਨ ਹੋ ਰਿਹਾ ਹੈ।ਸਰਪੰਚ ਵੱਲੋਂ ਸਰਕਾਰੀ ਪੈਸੇ ਦੇ ਹੇਰ ਫੇਰ ਵਿੱਚ ਲਗਾਏ ਇਲਜ਼ਾਮਾਂ ਨੂੰ ਬਿਲਕੁਲ ਬੇਬੁਨਿਆਦ ਦੱਸਦਿਆਂ ਕਿਹਾ ਗਿਆ ਕਿ ਅੱਜ ਕੱਲ ਹਰ ਇਕ ਵਿਭਾਗ ਦਾ ਕੰਮ ਆਨਲਾਈਨ ਹੋ ਰਿਹਾ ਹੈ ਇਸ ਵਿਚ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਹੇਰ ਫੇਰ ਨਹੀਂ ਕੀਤਾ ਜਾ ਸਕਦਾ।ਉਨ੍ਹਾਂ ਨੇ ਬਾਗੀ ਹੋਏ ਪੰਚਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਪੰਚਾਇਤ ਨੂੰ ਸਹਿਯੋਗ ਕਰਨ ਤਾਂ ਜੋ ਸਰਕਾਰ ਵੱਲੋਂ ਆਈ ਗ੍ਰਾਂਟਾ ਦੇ ਰਾਹੀਂ ਪਿੰਡ ਦੇ ਅਧੂਰੇ ਪਏ ਵਿਕਾਸ ਕਾਰਜਾਂ ਦੇ ਕੰਮਾਂ ਨੂੰ ਪੂਰਾ ਕੀਤਾ ਜਾ ਸਕੇ। ਪੀ ਸੀ ਐਸ਼ ਮਹਿਕਜੀਤ ਸਿੰਘ ਗਿੱਲ ਬੀ-ਡੀ-ਪੀ-ਉ ਬਲਾਂਕ ਸ਼ੰਭੂ ਨੇ ਕਿਹਾ ਕਿ ਪਿੰਡ ਚਮਾਰੁ ਵਿਖੇ ਹੋ ਰਹੇ ਨਜਾਇਜ਼ ਕਬਜੀਆ ਦੀ ਦਰਖ਼ਾਸਤ ਸਾਨੂੰ ਮਿਲ ਗਈ ਹੈ ਜਲਦੀ ਹੀ ਪੜਤਾਲ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ