ਜਲ ਸਪਲਾਈ ਵਿਭਾਗ ਨੇ ਨਜਾਇਜ਼ ਕੁਨੈਕਸ਼ਨ ਬਿਨਾਂ ਫੀਸ 15 ਜੁਲਾਈ ਤੱਕ ਮੁਫ਼ਤ ਰੈਗੂਲਰ ਕਰਵਾਉਣ ਦਾ ਦਿੱਤਾ ਮੌਕਾ
ਘਨੌਰ 24 ਜੂਨ (ਸੁਖਦੇਵ ਸੁੱਖੀ)
ਜਲ
ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਪਿੰਡਾਂ ਵਿੱਚ ਚਲਾਈਆਂ ਜਾ ਰਹੀਆਂ ਜਲ ਸਪਲਾਈ
ਸਕੀਮਾਂ ਤੇ ਮਹਿਕਮੇ ਦੀ ਮਨਜ਼ੂਰੀ ਤੋਂ ਬਿਨਾਂ ਲਗਾਏ ਪਾਣੀ ਦੇ ਕੁਨੈਕਸ਼ਨਾਂ ਨੂੰ ਰੇਗੁਲਰ
ਕਰਨ ਲਈ ਪੰਜਾਬ ਸਰਕਾਰ ਨੇ ਵਲੰਟੀਅਰ ਡਿਸਕਲੋਜ਼ਰ ਸਕੀਮ (ਵੀ ਡੀ ਐਸ) ਜਾਰੀ ਕੀਤੀ
ਹੈ।ਇਸ ਸਕੀਮ ਸੰਬੰਧੀ ਵਿਸਥਾਰਤ ਜਾਣਕਾਰੀ ਦਿੰਦੇ ਹੋਏ ਐਕਸੀਅਨ ਜਸਬੀਰ ਸਿੰਘ ਰਾਜਪੁਰਾ ਨੇ
ਦੱਸਿਆ ਕਿ ਇਹ ਸਕੀਮ 15 ਜੂਨ ਤੋਂ 15 ਜੁਲਾਈ ਤੱਕ ਜਾਰੀ ਰਹੇਗੀ।ਇਸ ਸਕੀਮ ਤਹਿਤ ਪਿੰਡਾਂ
ਵਿੱਚ ਚਲਦੇ ਗ਼ੈਰ ਮਨਜ਼ੂਰਸ਼ੁਦਾ ਅਤੇ ਗੈਰ-ਕਾਨੂੰਨੀ ਪਾਣੀ ਦੇ ਕੁਨੈਕਸ਼ਨ ਬਿਨਾਂ ਕਿਸੇ
ਜੁਰਮਾਨੇ ਦੇ ਰੈਗੂਲਰ ਕਰਵਾਏ ਜਾ ਸਕਦੇ ਹਨ ਅਤੇ ਨਵੇਂ ਕੁਨੈਕਸ਼ਨ ਬਿਨਾਂ ਕਿਸੇ ਸਰਕਾਰੀ
ਫੀਸ ਤੋਂ ਮੁਫ਼ਤ ਲਏ ਜਾ ਸਕਣਗੇ। ਨਿਸ਼ਚਿਤ ਤਰੀਕ ਤੋਂ ਬਾਅਦ ਕੁਨੈਕਸ਼ਨ ਰੈਗੂਲਰ ਨਾ
ਕਰਵਾਉਣ ਵਾਲੇ ਖਪਤਕਾਰ ਦਾ ਕੁਨੈਕਸ਼ਨ ਕੱਟ ਦਿੱਤਾ ਜਾਵੇਗਾ ਅਤੇ ਕਾਨੂੰਨੀ ਕਾਰਵਾਈ ਤਹਿਤ
2000 ਰੁਪਏ ਜ਼ੁਰਮਾਨੇ ਸਹਿਤ ਪਿਛਲੀ ਵਰਤੋਂ ਦਾ ਭੁਗਤਾਨ ਵੀ ਕਰਵਾਇਆ ਜਾਵੇਗਾ।ਇਸ ਸਕੀਮ
ਤਹਿਤ ਘਰੇਲੂ ਅਤੇ ਵਪਾਰਕ ਕੁਨੈਕਸ਼ਨ ਲਈ ਵਿਭਾਗੀ ਅਤੇ ਪੰਚਾਇਤੀ ਸਕੀਮਾਂ ਤੇ ਵੀ ਲੋਕ ਲਾਭ
ਲੈਣ ਸਕਣਗੇ।
ਉਹਨਾਂ ਇਹ ਵੀ ਦੱਸਿਆ ਕਿ ਮੰਡਲ ਦਫ਼ਤਰ ਅਧੀਨ ਪੈਂਦੇ
ਪਿੰਡਾਂ ਚ ਸੰਗੀਤਾ ਤ੍ਰਿਪਾਠੀ ਆਈ ਈ ਸੀ ਸਪੈਸ਼ਲਿਸਟ ਦੀ ਅਗਵਾਈ ਹੇਠ ਜਨ ਜਾਗਰੂਕਤਾ
ਮੁਹਿੰਮ ਚਲਾਈ ਗਈ ਹੈ। ਪਿੰਡਾਂ ਵਿੱਚ ਧਾਰਮਿਕ ਸਥਾਨਾਂ ਰਾਹੀਂ ਅਤੇ ਮੋਬਾਈਲ ਵੈਨ ਰਾਹੀਂ
ਮੁਨਿਆਦੀ ਕਰਵਾਈ ਜਾ ਰਹੀ ਹੈ ਅਤੇ ਸਾਂਝੀਆਂ ਥਾਵਾਂ ਤੇ ਪੋਸਟਰ ਲਗਾ ਕੇ ਇਸ ਮੁਹਿੰਮ ਤਹਿਤ
ਲੋਕਾਂ ਨੂੰ ਪੀਣ ਦੇ ਪਾਣੀ ਸੰਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਕੁਨੈਕਸ਼ਨ
ਰੈਗੂਲਰ ਕਰਵਾਉਣ ਲਈ ਪ੍ਰੇਰਤ ਵੀ ਕੀਤਾ ਜਾ ਰਿਹਾ ਹੈ ਤਾਂ ਜ਼ੋ ਲੋਕ ਇਸ ਮੁਹਿੰਮ ਦਾ ਵੱਧ
ਤੋਂ ਵੱਧ ਲਾਭ ਲੈਣ ਸਕਣ।ਇਸ ਸਕੀਮ ਦਾ ਲਾਭ ਲੈਣ ਲੈਣ ਲਈ ਖਪਤਕਾਰ ਮਹਿਕਮੇ ਦੀ
ਵੈੱਬਸਾਈਟ,ਟੋਲ ਫਰੀ ਨੰਬਰ,ਉੱਪ ਮੰਡਲ ਇੰਜੀਨੀਅਰ,ਜੇਈ, ਪੰਪ ਉਪਰੇਟਰ ਨਾਲ ਸੰਪਰਕ ਕਰ
ਸਕਦੇ ਹਨ।ਇਹ ਮਹਿਕਮੇ ਵੱਲੋਂ ਲਿਆ ਗਿਆ ਸ਼ਲਾਘਾਯੋਗ ਫ਼ੈਸਲਾ ਹੈ।
ਫੋਟੋ: ਸਤਨਾਮ ਸਿੰਘ ਮੱਟੂ ਏ ਈ ਨਵਾਂ ਕੁਨੈਕਸ਼ਨ ਵੈਰੀਫਾਈ ਕਰਨ ਸਮੇਂ
0 Comments