10930 ਨਸ਼ੀਲੀਆਂ ਗੋਲੀਆਂ ਤੇ 1120 ਨਸ਼ੀਲੇ ਕੈਪਸੂਲਾਂ ਸਮੇਤ ਦੋ ਕਾਬੂ।


ਘਨੌੌਰ 24 ਜੂਨ (ਸੁਖਦੇਵ ਸੁੱਖੀ)
ਪੁਲਿਸ ਥਾਣਾ ਸੰਭੂ ਮੁੱਖੀ ਇੰਸਪੈਕਟਰ ਗੁਰਮੀਤ ਸਿੰਘ ਨੇ ਨਸ਼ੀਲੀ ਗੋਲੀਆਂ ਦੀ ਵੱਡੀ ਖੇਪ ਨਾਲ ਕਥੀਤ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤੇ ਜਾਣ ਦੀ ਪੁਸ਼ਟੀ ਕਰਦੇ ਹੋਏ ਜਾਣਕਾਰੀ ਦਿੱਤੀ ਕਿ ਜੁਬੈਰ ਵਾਸੀ ਸੁਲਤਾਨਪੁਰ, ਥਾਣਾ ਲਕਸਰ, ਜਿਲਾ ਹਰਿਦੁਵਾਰ ਉਤਰਾਖੰਡ ਤੇ ਨੋਸਾਦ ਵਾਸੀ ਮਦਰ ਹਲੀਮਾ ਬਸਤੀ ਦੇ ਨੜੇ ਮਾਣਕ ਮਾਊ, ਜਿਲਾ ਸਹਾਰਨਪੁਰ (ਯੂ.ਪੀ) ਨੂੰ ਪੁਲਿਸ ਪਾਰਟੀ ਨੇ ਗਸ਼ਤ ਤੇ ਤਲਾਸ਼ੀ ਦੌਰਾਨ ਸ਼ੱਕ ਦੇ ਅਧਾਰ 'ਤੇ ਮੇਨ ਹਾਈਵੇ ਨੇੜੇ ਕਚਨਾਰ ਹੋਟਲ ਕੋਲ ਰੋਕਿਆ ਤਾਂ, ਉਕਤ ਦੋਸ਼ੀਆਨ ਦੇ ਮੋਟਰਸਾਇਕ ਵਿਚਕਾਰ ਰੱਖੇ ਪਿੱਠੂ ਬੈਗ ਵਿਚੋ 10930 ਨਸ਼ਲੀਆਂ ਗੋਲੀਆਂ ਅਤੇ 1120 ਨਸ਼ੀਲੇ ਕੈਪਸੂਲ ਬ੍ਰਾਮਦ ਹੋਏ। ਬਰਾਮਦ ਹੋਈਆਂ ਨਸ਼ੀਲੀਆਂ ਗੋਲੀਆਂ ਤੇ ਕੈਪਸੂਲਾਂ ਸਮੇਤ ਕਥੀ ਦੋਸ਼ੀਆਂ ਨੂੰ ਮੌਕੇ 'ਤੇ ਗਿ੍ਫ਼ਤਾਰ ਕਰ ਲਿਆ ਗਿਆ। ਇੰਸਪੈਕਟਰ ਗੁਰਮੀਤ ਸਿੰਘ ਮੁਤਾਬਿਕ ਦੋਵੇਂ ਵਿਅਕਤੀਆਂ ਨੂੰ ਅਦਾਲਤ 'ਚ ਪੇਸ਼ ਕਰਨ 'ਤੇ ਮਾਨਯੋਗ ਅਦਾਲਤ ਵੱਲੋਂ ਰਿਮਾਂਡ ਹਾਸਲ ਕਰ ਲਿਆ ਗਿਆ ਹੈ ਤਾਂ ਜੋ ਨਸ਼ੀਲੀਆਂ ਦਵਾਈਆਂ ਦੇ ਕਾਲੇ ਕਾਰੋਬਾਰੀਆਂ ਨੂੰ ਨੰਗਾ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਜਾ ਸਕੇ।