ਕਿਸਾਨ ਵਲੋਂ ਦਸ ਜੂਨ ਤੋਂ ਪਹਿਲਾਂ ਝੋਨਾ ਲਾਉਣ ਦੀ ਤਿਆਰੀ
ਘੱਗਾ,
5 ਜੂਨ (ਪ.ਪ.)
: ਪੰਜਾਬ ਸਰਕਾਰ ਵੱਲੋਂ ਪੰਜਾਬ ਅੰਦਰ ਝੋਨੇ ਦੀ ਫ਼ਸਲ ਨਾਲ ਹੋ ਰਹੀ
ਪਾਣੀ ਦੀ ਬਰਬਾਦੀ ਤੋਂ ਧਿਆਨ ਹਟਾ ਕੇ ਕਿਸਾਨਾਂ ਨੂੰ ਇਸ ਵਾਰ ਤੇਰਾਂ ਜੂਨ ਦੀ ਬਜਾਏ ਦਸ
ਜੂਨ ਤੋਂ ਝੋਨਾ ਲਾਉਣ ਦੀ ਇਜਾਜ਼ਤ ਦੇ ਦਿੱਤੀ ਹੈ ਪਰ ਇਕ ਕਿਸਾਨ ਸਰਕਾਰ ਦੇ ਇਸ ਫੈਸਲੇ ਨੂੰ
ਟਿੱਚ ਸਮਝਦੇ ਹੋਏ ਦਸ ਜੂਨ ਤੋਂ ਪਹਿਲਾਂ ਝੋਨਾ ਲਾਉਣ ਲਈ ਜ਼ਮੀਨ ਤਿਆਰ ਕਰਕੇ ਸਹਿਰੀ
ਫੀਡਰਾਂ ਦੀ ਬਿਜਾਈ ਚੋਰੀ ਵੀ ਕਰ ਰਿਹਾ ਹੈ। ਜਿਸ ਦਾ ਸਮਾਜ ਸੇਵੀ ਲੋਕਾਂ ਅਤੇ ਵਾਤਾਵਰਨ
ਪ੍ਰੇਮੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਖੇਤੀਬਾੜੀ ਵਿਭਾਗ ਦੇ
ਸਕੱਤਰ ਕਾਹਨ ਸਿੰਘ ਪੰਨੂੰ ਵਲੋਂ ਇਸ ਤਰੀਕੇ ਪਾਣੀ ਉਜਾੜਨ ਵਾਲੇ ਕਿਸਾਨਾਂ ਖਿਲਾਫ ਸਖਤ
ਤੋਂ ਸਖਤ ਕਾਰਵਾਈ ਕਰਵਾਉਣੀ ਚਾਹੀਦੀ ਹੈ ਤਾਂ ਕਿ ਪੰਜਾਬ ਨੂੰ ਮਾਰੂਥਲ ਬਣਨ ਤੋਂ ਰੋਕਿਆ
ਜਾ ਸਕੇ।
ਪਿੰਡ ਬਾਦਸ਼ਾਹਪੁਰ ਦੇ ਨਾਲ ਲਗਦੇ ਪਿੰਡ ਉਗੋਕੇ ਦੀ ਜ਼ਮੀਨ ਜ਼ੋ ਸਮਾਣਾ
ਸੁਤਰਾਣਾ ਸੜਕ ਤੇ ਸਥਿਤ ਹੈ ਦੇ ਮਾਲਕ ਲਛਮਣ ਸਿੰਘ ਵੱਲੋਂ ਸਰਕਾਰੀ ਹੁਕਮਾਂ ਨੂੰ ਟਿੱਚ
ਸਮਝਦੇ ਹੋਏ ਆਪਣੇ ਖੇਤਾਂ ਵਿਚ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਪਾਣੀ ਛੱਡਣ ਉਪਰੰਤ ਜ਼ਮੀਨ
ਨੂੰ ਝੋਨਾ ਲਾਉਣ ਲਈ ਤਿਆਰ ਕਰ ਲਿਆ ਹੈ ਅਤੇ ਅਗਲੇ ਇੱਕ ਦੋ ਦਿਨ ਤੱਕ ਝੋਨੇ ਦੀ ਲਵਾਈ
ਕਰਵਾ ਸਕਦਾ ਹੈ। ਜਿਸ ਨਾਲ ਉਹ ਸਰਕਾਰ ਦੇ ਹੁਕਮਾਂ ਦੀ ਉਲੰਘਣਾਂ ਕਰਨ ਦੇ ਨਾਲ ਪਾਣੀ ਦੀ
ਬਰਬਾਦੀ ਵੀ ਕਰ ਰਿਹਾ ਹੈ।ਜਦੋਂ ਇਸ ਸਬੰਧੀ ਏ ਡੀ ਓ ਸਮਾਣਾ ਹਰਮਨ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਦਸ ਜੂਨ ਤੋਂ ਝੋਨਾ ਲਾਉਣ ਦੀ ਇਜਾਜ਼ਤ ਦਿੱਤੀ ਹੈ ਪਰ ਜੇਕਰ ਕੋਈ ਵਿਅਕਤੀ ਉਲੰਘਣਾ ਕਰਕੇ ਅਗੇਤਾ ਝੋਨਾ ਲਾਉਣ ਦੀ ਕੋਸਿਸ਼ ਕਰਦਾ ਹੈ ਤਾਂ ਉਸ ਖਿਲਾਫ ਵਿਭਾਗੀ ਕਾਰਵਾਈ ਦੇ ਨਾਲ ਪੁਲਿਸ ਵੀ ਕਾਰਵਾਈ ਕੀਤੀ ਜਾਵੇਗੀ।
ਸ਼ਹਿਰੀ ਫੀਡਰ ਤੋਂ ਦਿਹਾਤੀ ਮੋਟਰਾਂ ਚਲਾਉਣ ਅਤੇ ਸਰਕਾਰੀ ਹੁਕਮਾਂ ਦੀ ਉਲੰਘਣਾਂ ਕਰਨ ਸਬੰਧੀ ਜਦੋਂ ਐਸ ਡੀ ਓ ਬਾਦਸ਼ਾਹਪੁਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਸਬੰਧਤ ਜੇ ਈ ਦੀ ਜਿੰਮੇਵਾਰੀ ਲਗਾਉਂਦੇ ਹਨ ਅਤੇ ਗ਼ਲਤ ਤਰੀਕੇ ਨਾਲ ਪਾਣੀ ਦੀ ਬਰਬਾਦੀ ਰੋਕਣ ਲਈ ਠੋਸ ਉਪਰਾਲੇ ਕਰਨਗੇ।
ਫੋਟੋਨੰ: 5 ਪੀਏਟੀ 16
0 Comments