ਗਰੀਬ ਪਰਿਵਾਰਾਂ ਦੇ ਕੱਟੇ ਹੋਏ ਰਾਸ਼ਨ ਕਾਰਡ ਬਣਾਉਣ ਦਾ ਕਾਮਰੇਡਾਂ ਨੇ ਚੁੱਕਿਆ ਬੀੜਾ।
-ਕਾਮਰੇਡ ਧਰਮਪਾਲ ਨੇ ਆਪਣੇ ਸਾਥੀਆਂ ਸਮੇਤ ਬੀ,ਪੀ,ਪੀ,ਓ ਅਲੀ ਖਾਨ ਨੂੰ ਸੋਪੀਆ ਮੰਗ ਪੱਤਰ
ਘਨੌਰ 5 ਜੂਨ (ਸੁਖਦੇਵ ਸੁੱਖੀ)




ਕੁੱਲ ਹਿੰਦ ਖੇਤ ਮਜਦੂਰ ਯੂਨੀਅਨ ਦੇ ਸੱਦੇ ਤੇ ਅੱਜ ਘਨੌਰ ਵਿਖੇ ਮਜ਼ਦੂਰਾਂ ਨੇ ਧਰਨਾ ਪ੍ਰਦਰਸ਼ਨ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਮ ਬੀ ਡੀ ਪੀ ਓ ਘਨੌਰ ਅਲੀ ਖਾਨ ਨੂੰ ਇੱਕ ਮੰਗ ਪੱਤਰ ਸੌਂਪਿਆ।ਯੁਨਿਅਨ ਦੇ ਆਗੂਆਂ ਨੇ ਮੰਗ ਕੀਤੀ ਕਿ ਕਰੋਨਾ ਕਾਰਨ ਹੋਈ ਤਾਲਾਬੰਦੀ ਨੇ ਮਜ਼ਦੂਰਾਂ ਦਾ ਲੱਕ ਤੋੜ ਦਿੱਤਾ ਹੈ। ਅਤੇ ਮਜ਼ਦੂਰਾਂ ਨੂੰ ਸਰਕਾਰੀ ਸਹਾਇਤਾ ਤੋਂ ਬਿਨਾਂ ਬਚਾਇਆ ਨਹੀਂ ਜਾ ਸਕਦਾ।ਇਸ ਕਰਕੇ ਹਰ ਮਜ਼ਦੂਰ ਦੇ ਖਾਤੇ ਵਿੱਚ 7500/ਰੁਪਏ ਤਿੰਨ ਮਹੀਨੇ ਲਈ ਪਾਏ ਜਾਣ ਇਹ ਰਕਮ ਉਸ ਪਰਵਾਰ ਲਈ ਜੋ ਆਮਦਨ ਕਰ ਨਹੀ ਭਰਦਾ ਹੈ ਉਸ ਨੂੰ ਦਿੱਤੀ ਜਾਵੇ।ਪਰਵਾਸੀ ਮਜ਼ਦੂਰਾਂ ਦੀ ਘਰ ਪਹੁੰਚਣ ਲਈ ਪੂਰੀ ਮਦਦ ਕੀਤੀ ਜਾਵੇ ਭੁੱਖ ਨਾਲ ਅਤੇ ਹਾਦਸਿਆਂ ਵਿੱਚ ਮਰਨ ਵਾਲੇ ਪ੍ਰਵਾਸੀ ਮਜਦੂਰਾਂ ਦੇ ਪਰਿਵਾਰਾਂ ਨੂੰ ਵੀਹ ਵੀਹ ਲੱਖ ਰੁਪਏ ਅਤੇ ਜ਼ਖ਼ਮੀਆਂ ਦੀ ਮੱਦਦ ਕੀਤੀ ਜਾਵੇ। ਮਨਰੇਗਾ ਕਾਮਿਆਂ ਲਈ 200 ਦਿਨ ਕੰਮ ਅਤੇ 600 ਰੁਪਏ ਦਿਹਾੜੀ ਦਿੱਤੀ ਜਾਵੇ।ਮਨਰੇਗਾ ਲਈ ਹੋਰ 1 ਲੱਖ ਕਰੋੜ ਰੁਪਏ ਦੀ ਬਜ਼ਟ ਸਹਾਇਤਾ ਜਾਰੀ ਕੀਤੀ ਜਾਵੇ। ਖੇਤ ਮਜ਼ਦੂਰ ਪਰਿਵਾਰ ਦੇ ਹਰ ਮੈਂਬਰ ਲਈ 10 ਕਿਲੋ ਕਣਕ/ ਚਾਵਲ ਸਪਲਾਈ ਕੀਤਾ ਜਾਵੇ ਇਸਦੇ ਨਾਲ ਹੀ 16 ਹੋਰ ਰਸੋਈ ਦੀਆਂ ਜ਼ਰੂਰੀ ਵਸਤਾਂ 6 ਮਹੀਨੇ ਲਈ ਹਰ ਮਹੀਨੇ ਦਿੱਤੀਆਂ ਜਾਣ। ਪੇਂਡੂ ਖੇਤਰਾਂ ਵਿਚ ਗਰੀਬ ਦੀ ਪੂਰੀ ਤਰ੍ਹਾਂ ਨਾਲ ਸਿਹਤ ਸੰਭਾਲ ਕੀਤੀ ਜਾਵੇ । ਕਿਰਤ ਕਾਨੂੰਨਾਂ ਵਿੱਚ ਕੀਤੀਆਂ ਸੋਧਾਂ ਵਾਪਸ ਲਈਆਂ ਜਾਣ।ਜਨਤਕ ਖੇਤਰ ਦੇ ਅਦਾਰਿਆਂ ਦਾ ਨਿੱਜੀਕਰਨ ਬੰਦ ਕੀਤਾ ਜਾਵੇ ਅਤੇ ਐਢ ਡੀ ਆਈ ਉਤੇ ਰੋਕ ਲਾਈ ਜਾਵੇ।ਖੇਤੀ ਦਾ ਮਾਡਲ ਫਾਰਮਿੰਗ ਐਕਟ 2018 ਬੰਦ ਕਰੋ ਵਾਧੂ ਪਈ ਸਾਰੀ ਸਰਕਾਰੀ ਜ਼ਮੀਨ ਗਰੀਬ ਅਤੇ ਖੇਤ ਮਜ਼ਦੂਰਾਂ ਵਿੱਚ ਵੰਡੀ ਜਾਵੇ। ਬਿਜਲੀ ਬਿੱਲ 2020 ਤੁਰੰਤ ਵਾਪਸ ਲਿਆ ਜਾਵੇ ਇਸ ਨਾਲ ਕਿਸਾਨ ਅਤੇ ਮਜ਼ਦੂਰ ਬਿਲਕੁਲ ਮਾਰਿਆ ਜਾਵੇਗਾ।ਇਸ ਮੌਕੇ ਤੇ ਜ਼ਿਲ੍ਹਾ ਸਕੱਤਰ ਕਾਮਰੇਡ ਧਰਮਪਾਲ ਸਿੰਘ ਸੀਲ, ਕਾਮਰੇਡ ਡਾਕਟਰ ਵਿਜੇ ਪਾਲ ,ਘਨੌਰ,ਕਾਮਰੇਡ ਪ੍ਰੇਮ ਸਿੰਘ ਭੰਗੂ , ਮਜ਼ਦੂਰ ਸੁਭਾਸ਼ ਚੰਦ, ਮੱਖਣ ਸਿੰਘ, ਸੁਰੇਸ਼ ਕੁਮਾਰ, ਸੁਖਦੇਵ ਸਿੰਘ, ਗੁਰਮੀਤ ਸਿੰਘ ਵਿਜੇ ਕੁਮਾਰ, ਸਤਨਾਮ ਸਿੰਘ, ਮਹਿੰਦਰ ਸਿੰਘ ਸਮੇਤ ਹੋਰ ਵੀ ਬਹੁਤ ਸਾਰੇ ਹਾਜ਼ਰ ਸਨ