ਜਾਗਰੂਕਤਾ ਮੁਹਿੰਮ ਤਹਿਤ ਡਿਊਟੀ ਮੈਜਿਸਟਰੇਟ ਅਤੇ ਘਨੌਰ ਪੁਲਿਸ ਨੇ ਮਾਸਕ ਵੰਡੇ
ਘਨੌਰ 5 ਜੂਨ (ਸੁਖਦੇਵ ਸੁੱਖੀ)

ਕੋਰੋਨਾ ਵਾਇਰਸ ਦੇ ਫੈਲਾਅ ਤੋਂ ਬਚਣ ਲਈ ਜਨਤਕ ਥਾਵਾਂ ਤੇ ਜਾਣ ਸਮੇਂ ਮੂੰਹ ਮਾਸਕ ਪਾਉਣਾ, ਵਿਅਕਤੀਗਤ ਦੂਰੀ ਬਣਾਕੇ ਰੱਖਣਾ ਅਤੇ ਵਾਰ ਵਾਰ ਸਾਬਣ ਨਾਲ ਹੱਥ ਧੋਣ ਨੂੰ ਜ਼ਿੰਦਗੀ ਦਾ ਹਿੱਸਾ ਬਣਾਉਣ ਦੀ ਲੋੜ ਤੇ ਜ਼ੋਰ ਦੇਣ ਦੀ ਅਪੀਲ ਕੀਤੀ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਡਿਊਟੀ ਮੈਜਿਸਟਰੇਟ ਇੰਜੀਨੀਅਰ ਸਤਨਾਮ ਸਿੰਘ ਘਨੌਰ ਨੇ ਪੁਲਿਸ ਮੁਲਾਜ਼ਮਾਂ ਨਾਲ ਥਾਣੇ ਸਾਹਮਣੇ ਨਾਕੇ ਤੇ ਰਾਹਗੀਰਾਂ ਨੂੰ ਮਾਸਕ ਵੰਡ ਕੇ ਜਾਗਰੂਕ ਕਰਦਿਆਂ ਕੀਤਾ। ਉਹਨਾਂ ਨੇ ਦੱਸਿਆ ਕਿ ਲੋਕਾਂ ਵਿੱਚ ਜਾਗਰੂਕਤਾ ਮੁਹਿੰਮ ਨੂੰ ਪ੍ਰਬਲ ਕਰਨ ਦੀ ਲੋੜ ਤੇ ਜ਼ੋਰ ਦੇਣਾ ਚਾਹੀਦਾ ਹੈ। ਉਹਨਾਂ ਜਨਤਾ ਨੂੰ ਸਿਹਤ ਵਿਭਾਗ ਦੁਆਰਾ ਦੱਸੇ ਪ੍ਰਹੇਜ਼ ਅਤੇ ਸਰਕਾਰ ਦੀਆਂ ਦੀ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ। ਸਰਕਾਰ ਦੀਆਂ ਹਦਾਇਤਾਂ ਮਾਸਕ ਨਾ ਪਹਿਨਣ ਤੇ 500ਰੁਪਏ, ਵਿਅਕਤੀਗਤ ਦੂਰੀ ਦੀ ਉਲੰਘਣਾ ਤੇ 500 ਰੁਪਏ ਅਤੇ ਦੁਕਾਨ ਦੇ ਅੰਦਰ ਉਪਰੋਕਤ ਉਲੰਘਣਾ ਕਰਨ ਤੇ ਦੁਕਾਨਦਾਰ ਨੂੰ 2000 ਰੁਪਏ ਜੁਰਮਾਨਾ ਹੋ ਸਕਦਾ ਹੈ।ਸੋ ਮਾਸਕ ਵੰਡ ਕੇ ਜਨਤਾ ਵਿੱਚ ਇੱਕ ਜਾਗਰੂਕਤਾ ਪੈਦਾ ਕਰਨ ਅਤੇ ਪ੍ਰੇਰਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਹਨਾਂ ਦੱਸਿਆ ਕਿ ਉਹ ਅੱਜ ਸਮੇਤ 400 ਤੋਂ ਜ਼ਿਆਦਾ ਲੋਕਾਂ ਨੂੰ ਮਾਸਕ ਅਤੇ ਜਲ ਸਪਲਾਈ ਮਹਿਕਮੇ ਦੇ ਮੁਲਾਜ਼ਮਾਂ ਨੂੰ 100 ਤੋਂ ਜ਼ਿਆਦਾ ਸੈਨੀਟਾਈਜ਼ਰ ਵੰਡ ਚੁੱਕੇ ਹਨ।ਇਸ ਸਮੇਂ ਉਹਨਾਂ ਨਾਲ ਤੇਜਪਾਲ ਸਿੰਘ ਥਾਣਾ, ਨਰਿੰਦਰ ਸਿੰਘ ਏ ਐਸ਼ ਆਈ, ਗੁਰਮੁਖ ਸਿੰਘ, ਤਲਵਿੰਦਰ ਸਿੰਘ, ਅਵਤਾਰ ਸਿੰਘ ਹੌਲਦਾਰ ਆਦਿ ਵੀ ਹਾਜਰ ਸਨ।