ਗੱਡੀ 'ਚ ਜਾਂਦੇ ਸਮੇਂ ਮਾਸਕ ਨਾ ਪਾਉਣ ਤੇ ਚਲਾਨ ਕੱਟਣਾ ਗੈਰ ਕਾਨੂੰਨੀ

-ਡਾਕਟਰ ਦਾ ਚਲਾਨ ਕਟਣ ਤੇ ਸਿਵਲ ਸਰਜਨ ਨੇ ਐਸਐਸਪੀ ਨੂੰ ਲਿਖਿਆ ਪੱਤਰ

-ਮਾਸਕ ਜਨਤਕ ਥਾਂ ਜਾਂ ਬਾਈਕ ਚਲਾਉਦੇ ਹੋਏ ਪਾਉਣਾ ਜਰੂਰੀ - ਸਿਵਲ ਸਰਜਨ


ਪਟਿਆਲਾ, 7 ਜੂਨ (ਪ.ਪ.) :

ਪੰਜਾਬ ਵਿਚ ਇਸ ਸਮੇਂ ਮਾਸਕ ਨਾ ਪਾਉਣ ਵਾਲਿਆਂ ਦੇ ਚਲਾਨ ਕੱਟ ਕਿ ਸਰਕਾਰ ਕਰੋੜਾਂ ਰੁਪਏ ਕਮਾਈ ਕਰ ਰਹੀ ਹੈ। ਇਸ ਦੇ ਨਾਲ ਹੀ ਰੋਜਾਨਾ ਹਜਾਰਾਂ ਚਲਾਨ ਕੱਟ ਕਿ ਪੰਜਾਬ ਪੁਲਿਸ ਵੀ ਪੂਰੀ ਵਾਹ ਵਾਹ ਖੱਟ ਰਹੀ ਹੈ। ਪੰਜਾਬ ਪੁਲਿਸ ਅਧਿਕਾਰੀ ਅਤੇ ਮੁਲਾਜਮ ਹਰ ਮੋੜ ਅਤੇ  ਚੌਰਾਹੇ ਤੇ ਖੜੇ ਨਜ਼ਰ ਆ ਰਹੇ ਹਨ। ਉਨਾ ਦੇ ਹੱਥ ਚਲਾਨ ਬੁੱਕ ਹੋਏਗੇ ਅਤੇ 500 ਰੁਪਏ ਤੋਂ ਘੱਟ ਕੋਈ ਵੀ ਚਲਾਨ ਨਹੀਂ ਹੁੰਦਾ, ਕਿਉਂ ਕਿ ਮਾਸਕ ਨਾ ਪਹਿਨਣ ਦਾ 200 ਰੁਪਏ ਤੋਂ ਵਧਾ ਕਿ 500 ਰੁਪਏ ਜੁਰਮਾਨਾ ਕਰ ਦਿੱਤਾ ਗਿਆ ਹੈ। ਇਹ ਪੁਲਿਸ ਮੁਲਾਜਮ ਉਨਾ ਵਿਅਕਤੀਆਂ ਦਾ ਵੀ ਚਲਾਨ ਕੱਟ ਰਹੇ ਹਨ, ਜਿਹੜੇ ਕਿ ਗੱਡੀ ਵਿਚ ਇਕੱਲੇ ਜਾ ਰਹੇ ਹੁੰਦੇ ਹਨ ਅਤੇ ਉਨਾ ਦੇ ਮਾਸਕ ਨਹੀਂ ਪਾਇਆ ਹੁੰਦਾ।  ਇਹ ਚਲਾਨ ਕਰਨਾ ਨਿਯਮਾ ਦੇ ਉਲਟ ਹੈ। ਇਸ ਸੰਬਧੀ ਸਿਵਲ ਸਰਜਨ ਪਟਿਆਲਾ ਨੇ ਐਸਐਸਪੀ ਪਟਿਆਲਾ ਨੂੰ ਬਕਾਇਦਾ ਪੱਤਰ ਲਿਖ ਕਿ ਇਹ ਚਲਾਨ ਤੁਰੰਤ ਬੰਦ ਕਰਨ ਲਈ ਕਿਹਾ ਹੈ, ਕਿਉਂ ਕਿ ਬੀਤੇ ਦਿਨੀ ਕੋਤਵਾਲੀ ਨਾਭਾ ਪੁਲਿਸ ਵੱਲੋਂ ਇਕ ਮਹਿਲਾ ਡਾਕਟਰ ਦਾ ਚਲਾਨ ਕੱਟ ਦਿੱਤਾ ਗਿਆ। ਇਹ ਮਹਿਲਾ ਡਾਕਟਰ ਸੌਜਾ ਪਿੰਡ ਵਿਖੇ ਆਪਣੀ ਡਿਊਟੀ ਨਿਭਾਅ ਕਿ ਆਪਣੀ ਕਾਰ ਵਿਚ ਜਾ ਰਹੀ ਸੀ।
       ਸਿਵਲ ਸਰਜਨ ਪਟਿਆਲਾ ਵੱਲੋਂ ਐਸਐਸਪੀ ਪਟਿਆਲਾ ਨੂੰ ਲਿਖੇ ਪੱਤਰ ਵਿਚ ਕਿਹਾ ਹੈ ਕਿ ਗੱਡੀ ਵਿਚ ਜਾਂਦੇ ਹੋਏ ਜੇਕਰ ਕਿਸੇ ਨੇ ਮਾਸਕ ਨਹੀਂ ਪਾਇਆ ਤਾਂ ਇਹ ਕਾਨੂੰਨ ਦੇ ਖਿਲਾਫ ਨਹੀਂ ਹੈ। ਸਿਵਲ ਸਰਜਨ ਮੁਤਾਬਿਕ ਮਾਸਕ ਸਿਰਫ ਜਨਤਕ ਥਾਂ ਜਾਂ ਬਾਇਕ ਚਲਾਊਦੇ ਸਮੇਂ ਪਹਿਨਣਾ ਜਰੂਰੀ ਹੈ। ਇਸ ਲਈ ਫਿਰ ਵੀ ਪੁਲਿਸ ਵੱਲੋਂ ਲੋਕਾਂ ਨੂੰ ਗੱਡੀਆਂ ਵਿਚ ਜਾਦੇ ਹੋਏ ਰੋਕ ਕਿ ਚਲਾਨ ਕੀਤੇ ਜਾ ਰਹੇ ਹਨ, ਜੋ ਕਿ ਗਲਤ ਹੈ। ਇਨਾ ਨੂੰ ਤੁਰੰਤ ਰੋਕਿਆ ਜਾਵੇ। ਜਿਕਰਯੋਗ ਹੈ ਕਿ ਕੋਵਿਡ ਸਬੰਧੀ ਲਗਾਏ ਕਰਫਿਊ ਖੁਲਣ ਤੋਂ ਬਾਅਦ ਚਲਾਨ ਕਰਨ ਵਿਚ ਪੰਜਾਬ ਮੋਹਰੀ ਸੂਬਾ ਬਣਦਾ ਜਾ ਰਿਹਾ ਹੈ। ਇਥੇ ਰੋਜਾਨਾ ਸਭ ਤੋਂ ਵੱਧ ਚਲਾਨ ਮਾਸਕ ਦੇ ਕੱਟੇ ਜਾ ਰਹੇ ਹਨ। ਸਰਕਾਰ ਨੇ ਹੁਣ ਤੱਕ ਕਰੋੜਾਂ ਰੁਪਏ ਕਮਾ ਲਏ ਹਨ ਅਤੇ ਰੇਟਾਂ ਵਿਚ ਵੀ ਭਾਰੀ ਵਾਧਾ ਕੀਤਾ ਗਿਆ ਹੈ।
ਫੋਟੋ ਨੰ: 7 ਪੀਏਟੀ 1