ਮਾਸਕ ਨਾ ਪਾਉਣ ਵਾਲਿਆਂ ਦੇ ਕੀਤੇ ਚਲਾਣ


ਘੱਗਾ, 7 ਜੂਨ (ਪ.ਪ.) :
ਪੰਜਾਬ ਸਰਕਾਰ ਵੱਲੋਂ ਕੋਵਿਡ ਕਰੋਨਾ ਕਾਲ ਦੌਰਾਨ ਦਿਤੀ ਢਿਲ ਵਿਚ ਕੁਝ ਜ਼ਰੂਰੀ ਸਰਤਾਂ ਵੀ ਤੈਅ ਕੀਤੀਆਂ ਹਨ ਜਿਨ੍ਹਾਂ ਦੀ ਉਲੰਘਣਾਂ ਕਰਨ ਵਾਲਿਆਂ ਲਈ ਪੁਲਿਸ ਕਾਰਵਾਈ ਤਹਿਤ ਚਲਾਣ ਕੀਤੇ ਜਾ ਸਕਦੇ ਹਨ। ਘੱਗਾ ਪੁਲਿਸ ਵੱਲੋਂ ਲਾਏ ਗਏ ਨਾਕੇ ਦੌਰਾਨ ਮਾਸਕ ਨਾ ਪਾਉਣ ਵਾਲਿਆਂ ਦੇ ਚਲਾਨ ਕੱਟੇ ਗਏ।
ਇਸ ਸਬੰਧੀ  ਮਿਲੀ ਜਾਣਕਾਰੀ ਮੁਤਾਬਕ ਥਾਣਾ ਮੁਖੀ ਅੰਕੁਰਦੀਪ ਸਿੰਘ  ਦੀ ਅਗਵਾਈ ਹੇਠ ਐਸ ਆਈ ਅਮਨਦੀਪ ਕੌਰ ਥਾਣੇਦਾਰ ਰਾਜ ਕੁਮਾਰ ਦੁਆਰਾ  ਪੁਲਿਸ ਬਲ ਵੱਲੋਂ ਨਾਕਾਬੰਦੀ ਕੀਤੀ ਗਈ ਜਿਸ ਵਿੱਚ  ਬਿਨਾਂ ਮਾਸਕ ਪਾਏ ਦਰਜਨਾਂ ਵਾਹਨ ਚਾਲਕਾਂ ਨੂੰ ਰੋਕ ਕੇ ਉਨ੍ਹਾਂ ਦੇ ਚਲਾਨ ਕੱਟੇ ਗਏ। ਇਸ ਸਮੇਂ ਥਾਣਾ ਮੁਖੀ ਨੇ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਸੋਸ਼ਲ ਡਿਸਟੈਂਸਿੰਗ,ਮਾਸਕ ਪਾਉਣ ਅਤੇ ਜਨਤਕ ਥਾਵਾਂ ਤੇ ਨਾ ਥੁਕਣ ਦੀ ਸਲਾਹ ਦਿੱਤੀ ਹੈ ਤਾਂ ਕਿ ਕਰੋਨਾ ਵਾਇਰਸ ਦੀ ਬਿਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ।
ਫੋਟੋ ਨੰ: 7 ਪੀਏਟੀ 2