ਪਟਿਆਲਾ,
5 ਜੂਨ (ਪ.ਪ.)
: ਅੱਜ ਮਹਾਰਾਣੀ ਪ੍ਰਨੀਤ ਕੌਰ ਐਮ.ਪੀ.
ਪਟਿਆਲਾ ਅਤੇ ਬੀਬਾ ਜੈਇੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਨੂੰ ਮੁੱਖ ਰੱਖਦਿਆਂ ਕੈਪਟਨ
ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀਆਂ ਗਾਇਡ ਲਾਇਨਸ ਨੂੰ ਲੈਕੇ ਜ਼ਿਲ੍ਹਾ ਕਾਂਗਰਸ
ਕਮੇਟੀ ਪਟਿਆਲਾ ਦੇ ਪ੍ਰਧਾਨ ਸ਼੍ਰੀ ਕੇ.ਕੇ. ਮਲਹੋਤਰਾ ਨੇ ਲੋਕਾਂ ਨੂੰ ਸ਼ੋਸ਼ਲ ਡਿਸਟੇਂਸਿੰਗ
ਰੱਖਣ ਅਤੇ ਮਾਸਕ ਲਈ ਪ੍ਰੇਰਿਤ ਕਰਨ ਦੀ ਆਪਣੀ ਮੁਹਿੰਮ ਨੂੰ ਅੱਗੇ ਤੋਰਦਿਆਂ ਸੇਵਾ ਕੇਂਦਰ
ਸਨੋਰੀ ਗੇਟ ਪਟਿਆਲਾ ਵਿਖੇ ਪਹੁੰਚੇ ਅਤੇ ਉਥੇ ਕਤਾਰ ਵਿੱਚ ਖੜ੍ਹੇ ਲੋਕਾਂ ਦੀਆਂ
ਸਮੱਸਿਆਵਾਂ ਨੂੰ ਨੋਟ ਕੀਤਾ। ਸ਼੍ਰੀ ਮਲਹੋਤਰਾ ਨੇ ਲੋਕਾਂ ਨੂੰ ਸ਼ੋਸ਼ਲ ਡਿਸਟੇਂਸਿੰਗ ਰੱਖਣ
ਅਤੇ ਮਾਸਕ ਪਹਿਨਣ ਲਈ ਪ੍ਰੇਰਿਤ ਕੀਤਾ। ਇਸ ਗਰਮੀ ਦੇ ਮਾਹੋਲ ਨੂੰ ਦੇਖਦਿਆਂ ਸ਼੍ਰੀ ਕੇ.ਕੇ
ਮਲਹੋਤਰਾ ਅਤੇ ਉਹਨਾਂ ਦੇ ਨਾਲ ਕਾਂਗਰਸੀ ਲੀਡਰਾਂ ਵੱਲੋਂ ਲਾਇਨ ਵਿੱਚ ਲੱਗੇ ਲੋਕਾਂ ਨੂੰ
ਫਰੂਟੀ ਅਤੇ ਮਾਸਕ ਵੰਡੇ। ਇਸ ਪ੍ਰੋਗਰਾਮ ਦਾ ਆਯੋਜਨ ਅਤੁੱਲ ਜੋਸ਼ੀ ਬਲਾਕ ਪ੍ਰਧਾਨ ਨੇ
ਕੀਤਾ। ਇਸ ਮੌਕੇ ਸ਼੍ਰੀ ਕੇ.ਕੇ. ਮਲਹੋਤਰਾ ਦੇ ਨਾਲ ਅਤੁੱਲ ਜੋਸ਼ੀ ਤੋਂ ਇਲਾਵਾ ਅਸਵਨੀ ਕਪੂਰ
ਮਿੱਕੀ, ਸੰਦੀਪ ਮਲਹੋਤਰਾ (ਐਮ.ਸੀ.), ਅਨੁੱਜ ਖੋਸਲਾ ਯੂਥ ਪ੍ਰਧਾਨ ਕਾਂਗਰਸ, ਨਿਖੀਲ
ਕਾਕਾ ਸੀਨਿਅਰ ਮੀਤ ਪ੍ਰਧਾਨ ਯੂਥ ਕਾਂਗਰਸ, ਨਰੇਸ਼ ਵਰਮਾਂ, ਪ੍ਰਦੀਪ ਦੀਵਾਨ, ਅਸ਼ੋਕ ਖੰਨਾ
(ਜਰਨਲ ਸਕੱਤਰ), ਬਲਵਿੰਦਰ ਸਿੰਘ ਗਰੇਵਾਲ ਮੀਡੀਆ ਇੰਚਾਰਜ ਜ਼ਿਲ੍ਹਾ ਕਾਂਗਰਸ, ਵਿਜੇ
ਗੁਪਤਾ ਚੇਅਰਮੈਨ ਵਪਾਰ ਸੈਲ, ਰਵਿੰਦਰ ਦੁਗੱਲ ਆਦਿ ਵੀ ਹਾਜ਼ਰ ਸਨ।
ਫੋਟੋ ਲੰ: 5 ਪੀਏਟੀ 17
0 Comments