ਘਨੌਰ 26 ਮਈ (ਸੁਖਦੇਵ ਸੁੱਖੀ)
ਅੱਜ ਅਨਾਜ ਮੰਡੀ ਘਨੌਰ ਵਿਖੇ ਇੱਕ ਪ੍ਰਵਾਸੀ ਮਜ਼ਦੂਰ ਨੇ ਫਾਹਾ
ਲਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮਿਲੀ ਜਾਣਕਾਰੀ ਅਨੁਸਾਰ ਪ੍ਰਵਾਸੀ ਗੋਬਿੰਦ
ਪ੍ਰਸ਼ਾਦ ਪੁੱਤਰ ਰਾਜ ਬੱਲੀ ਘਨੌਰ ਵਿਖੇ ਨਿਹਾਲ ਚੰਦ ਸ਼ਿਵ ਕੁਮਾਰ ਆੜਤੀ ਦੀ ਦੁਕਾਨ ਤੇ
ਕੰਮ ਕਰਦਾ ਸੀ।ਲੜਕੇ ਦੇ ਪਿਤਾ ਰਾਜ ਬੱਲੀ ਕਿਹਾ ਕਿ ਸਾਨੂੰ ਅੱਜ ਘਨੌਰ ਤੋਂ ਟੈਲੀਫੋਨ ਆਇਆ
ਕਿ ਤੁਹਾਡੇ ਲੜਕੇ ਨੇ ਖੁਦਕੁਸ਼ੀ ਕਰ ਲਈ ਹੈ।ਇਹ ਸੁਣਕੇ ਮੈਂ ਆਪਣੇ ਭਤੀਜੇ ਨੂੰ ਨਾਲ
ਲੈਕੇ ਆਇਆਂ ਤੇ ਦੇਖਿਆ ਕਿ ਮੇਰਾ ਲੜਕਾ ਘਨੌਰ ਅਨਾਜ ਮੰਡੀ ਵਿੱਚ ਉਪਰ ਬਣੇ ਕਮਰੇ ਵਿੱਚ
ਗਲ਼ ਵਿੱਚ ਤਾਰ ਪਾਕੇ ਫਾਂਸੀ ਲਗਾ ਲੲੀ ਹੈ। ਲੜਕੇ ਦੇ ਪਿਤਾ ਨੇ ਘਨੌਰ ਪੁਲਿਸ ਨੂੰ ਦਿੱਤੇ
ਬਿਆਨਾਂ ਵਿੱਚ ਕਿਹਾ ਕਿ ਮੇਰਾ ਲੜਕਾ ਮਾਨਸਿਕ ਤੌਰ ਤੇ ਪ੍ਰੇਸ਼ਾਨ ਰਹਿਦਾ ਸੀ। ਜਿਸ ਕਰਕੇ
ਉਸ ਨੇ ਇਹ ਕਦਮ ਚੁੱਕਿਆ।ਮੈ ਕਿਸੇ ਉੱਪਰ ਕੋਈ ਕਾਰਵਾਈ ਨਹੀਂ ਕਰਨੀ ਚਾਹੁੰਦਾ।ਏ ਐਸ ਆਈ
ਹਰਦੇਵ ਸਿੰਘ ਨੇ ਦੱਸਿਆ ਕਿ ਪੁਲਿਸ ਨੇ 174 ਦੀ ਕਾਰਵਾਈ ਕਰਕੇ ਲਾਸ਼ ਨੂੰ ਵਾਰਿਸਾਂ ਦੇ
ਹਵਾਲੇ ਕਰ ਦਿੱਤਾ ਹੈ।
0 Comments