ਕਰੋਨਾ ਮਹਾਂਮਾਰੀ ਨੇ ਦੁਕਾਨਦਾਰਾਂ ਤੇ ਗ੍ਰਾਹਕਾਂ ਨੂੰ ਅਨੁਸ਼ਾਸਨ ਵਿੱਚ ਰਹਿਣਾ ਸਿਖਾਇਆ।

 

ਘਨੌਰ 10 ਮਈ  ( ਸੁਖਦੇਵ ਸੁਖੀ )

ਕਰੋਨਾ ਦੀ ਮਹਾਂਮਾਰੀ ਦੇ ਚਲਦਿਆਂ ਕਸਬਾ ਘਨੌਰ ਦੇ ਦੁਕਾਨਦਾਰਾਂ ਅਤੇ ਗ੍ਰਾਹਕਾਂ ਵਿੱਚ ਬਹੁਤ ਸੁਧਾਰ ਵੇਖਣ ਨੂੰ ਦਿਖ ਰਿਹਾ ਹੈ। ਇਹ ਮਿਸਾਲ ਪ੍ਰਭੂ ਜੀ ਕਰਿਆਨਾ ਸਟੋਰ ਘਨੌਰ, ਰਾਜੂ ਖਲ ਫੀਡ ਸਟੋਰ, ਕੇ ਬੀ ਟੇ੍ਡਰਜ, ਗੁਰਜਿੰਦਰ ਗੈਸ ਸਰਵਿਸ ਘਨੌੌਰ, ਘਨੌਰ ਇੰਡੀਅਨ ਗੈਸ ਏਜੰਸੀ, ਗੁਰਮੁੱਖ ਕਰਿਆਨਾ ਸਟੋਰ, ਅਤੇ ਸੇਵਕ ਕਰਿਆਨਾ ਸਟੋਰ ਵਰਗੀਆਂ ਦੁਕਾਨਾਂ ਵਿੱਚ ਆਮ ਦੇਖਣ ਨੂੰ ਮਿਲ ਰਿਹਾ ਹੈ ਜਿਥੇ ਸਫ਼ਾਈ, ਸੈਨਾਟਾਈਜਰ ਮਾਸਕ ਅਤੇ ਅਨੁਸ਼ਾਸਨ ਦੀ ਖ਼ਾਸ ਤੌਰ ਤੇ ਪਾਲਣਾ ਕੀਤੀ ਜਾ ਰਹੀ ਹੈ ਹੁਣ ਆਮ ਨਾਗਰਿਕ ਨੂੰ ਵੀ ਸਮਝਣ ਦੀ ਲੋੜ ਹੈ ਕਿ ਇਕੱਠ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਤਾਂ ਜ਼ੋ ਕਰੋਨਾ ਮਹਾਂਮਾਰੀ ਤੇ ਕਾਬੂ ਪਾਇਆ ਜਾ ਸਕੇ ਥਾਣਾ ਘਨੌੌਰ ਦੀ ਪੁਲਿਸ ਨੇ ਵੀ ਕਾਨੂੰਨ ਵਿਵਸਥਾ ਬਣਾਈ ਹੋਈ ਹੈ। ਡੀ ਐਸ਼ ਪੀ ਘਨੌੌਰ ਮਨਪ੍ਰੀਤ ਸਿੰਘ ਅਤੇ ਥਾਣਾ ਮੁਖੀ ਘਨੌੌਰ ਇੰਸਪੈਕਟਰ ਗੁਰਮੀਤ ਸਿੰਘ ਨੇ ਇਲਾਕੇ ਨੂੰ ਸਪੇਰੇ ਵਾਂਗੂੰ ਕੀਲ ਕੇ ਰੱਖੀਆਂ ਹੋਈਆਂ ਹੈ ਪਿਆਰ ਅਤੇ ਸਤਿਕਾਰ ਨਾਲ ਇਲਾਕੇ ਦੀ ਸੁਰੱਖਿਆ ਬਰਕਰਾਰ ਰੱਖੀ ਹੋਈ ਹੈ