ਬੇਮੌਸਮੀ ਬਰਸਾਤ ਤੇ ਹਨੇਰੀ ਝੱਖੜ ਨੇ ਜ਼ਿਮੀਂਦਾਰਾਂ ਤੇ ਮਜ਼ਦੂਰਾਂ ਦੇ ਸ਼ਾਹ ਸੁਕਾਏ (Breaking news)
ਘਨੌੌਰ, ਪੰਜਾਬ (ਸੁਖਦੇਵ ਸੁੱਖੀ)
ਸਵੇਰ
ਸਮੇਂ ਤੇਜ਼ ਝੱਖੜ ਚੱਲਣ ਅਤੇ ਆਸਮਾਨ ਵਿਚ ਕਾਲੀਆਂ ਘਟਾਵਾਂ ਛਾਅ ਜਾਣ ਨਾਲ ਦਿਨ ਵੇਲੇ ਹੀ
ਰਾਤ ਵਰਗਾ ਮਾਹੌਲ ਬਣ ਗਿਆ। ਇਲਾਕੇ ਵਿਚ ਤੇਜ਼ ਬਾਰਸ਼ ਦੇ ਨਾਲ ਮੌਸਮ 'ਚ ਠੰਡ ਵੀ ਸ਼ੁਰੂ ਹੋ
ਗਈ । ਅੱਜ ਵਿਗੜੇ ਮੌਸਮ ਕਾਰਨ ਕਿਸਾਨੀ ਕਾਰਜ ਪ੍ਰਭਾਵਿਤ ਹੋਏ ਹਨ ਅਤੇ ਅਸਮਾਨ ਵਿਚ ਕਾਲੇ
ਬਦਲ ਛਾ ਜਾਣ ਕਾਰਨ ਤੇਜ਼ ਹਨੇਰੀ ਤੇ ਮੀਹ ਆਰੰਭ ਹੋ ਗਿਆ ਤੇ ਖੇਤਾਂ 'ਚ ਤੁੜੀ ਬਣਾਉਣ ਅਤੇ ਪਨੀਰੀ ਦੀ ਬਿਜਾਈ ਪ੍ਰਭਾਵਿਤ ਹੋਈ। ਸਵੇਰੇ ਬੁਰੀ ਤਰ੍ਹਾਂ ਆਏ ਤੇਜ਼ ਝੱਖੜ ਅਤੇ ਭਾਰੀ
ਮੀਂਹ ਨੇ ਇਕਦਮ ਪੂਰੀ ਤਰ੍ਹਾਂ ਜਨਜੀਵਨ ਪ੍ਰਭਾਵਿਤ ਕਰ ਕੇ ਰੱਖ ਦਿੱਤਾ ਅਤੇ ਦਾਣਾ ਮੰਡੀਆਂ
'ਚ ਪਈ ਬੋਰੀਆਂ 'ਚ ਭਰੀ ਸੈਂਕੜੇ ਟਨ ਕਣਕ ਭਿੱਜ ਜਾਣ ਕਾਰਨ ਖ਼ਰਾਬ ਹੋਣ ਦਾ ਖ਼ਦਸ਼ਾ ਬਣ ਗਿਆ
ਹੈ। ਇਸ ਦੋਰਾਨ ਇੱਕ ਸਬਜ਼ੀਆਂ ਵਿਕਰੇਤਾ ਨੇ ਆਪਣੇ ਦੁਖੜੇ ਫਰੋਲਦਿਆਂ ਕਿਹਾ ਕਿ ਮੈਂ
ਕ਼ਰੀਬ 12 ਹਜ਼ਾਰ ਦੀਆਂ ਸਬਜ਼ੀਆਂ ਤੇ ਫ਼ਲ ਵਗੇਰਾ ਲਿਆਈਆਂ ਸੀ ਜ਼ੋ ਅੱਜ ਬੇਮੌਸਮੀ ਬਰਸਾਤ
ਤੇ ਹਨੇਰੀ ਝੱਖੜ ਕਾਰਨ ਵੇਚਿਆ ਨਹੀਂ ਜਾਵੇਗਾ ਜਿਸ ਕਾਰਨ ਸਾਡੀ ਕਈ ਦਿਨਾਂ ਦੀ ਆਮਦਨ ਦਾ
ਘਾਟਾ ਪਵੇਗਾ ਕਿਉਂਕਿ ਇਹਨਾਂ ਸਬਜ਼ੀਆਂ ਤੇ ਫਲਾਂ ਵਿਚੋਂ ਬਹੁਤ ਸਾਰੇ ਖ਼ਰਾਬ ਹੋਣ ਦਾ
ਖ਼ਦਸ਼ਾ ਹੈ ਸਬਜ਼ੀ ਵਿਕਰੇਤਾ ਨੇ ਭਰੇ ਮਨ ਨਾਲ ਕਿਹਾ ਕਿ ਹੁਣ ਤਾਂ ਰੱਬ ਦਾ ਹੀ ਆਸਰਾ ਹੈ।
0 Comments