ਘਨੌਰ (ਸੁਖਦੇਵ ਸੁੱਖੀ)
ਕੋਰੋਨਾ
ਕਾਲ ਤਹਿਤ ਲਾਗੂ ਲਾਕਡਾਉਨ ਤਹਿਤ ਸਰਕਾਰ ਵੱਲੋਂ ਦਿੱਤੀ ਨਿਯਮਾਂ ਤਹਿਤ ਖੁੱਲ੍ਹ ਦੌਰਾਨ
ਸਮਾਜਿਕ ਦੂਰੀ ਦੀ ਪਾਲਣਾ ਯਕੀਨੀ ਬਣਾਉਣ ਅਤੇ ਲੋਕਾਂ ਦੀ ਭੀੜ ਨਾ ਇਕੱਠੀ ਹੋਣ ਦੇਣ ਲਈ
ਥਾਣਾ ਮੁਖੀ ਘਨੌਰ ਇੰਸਪੈਕਟਰ ਗੁਰਮੀਤ ਸਿੰਘ ਦੀ ਅਗਵਾਈ 'ਚ ਫ਼ੈਲਗ ਮਾਰਚ ਕੱਢਿਆ ਗਿਆ।
ਜਿਸ ਕਰਫਿਊ ਡਿਊਟੀ ਮੈਜਿਸਟ੍ਰੇਟ ਮਨਜੀਤ ਸਿੰਘ, ਐਸ਼ ਆਈ ਬਲਜੀਤ ਸਿੰਘ,ਏ ਐਸ ਆਈ ਹਰਦੇਵ
ਸਿੰਘ,ਏ ਐਸ ਆਈ ਜਸਵਿੰਦਰ ਸਿੰਘ,ਏ ਐਸ ਆਈ ਬਲਬੀਰ ਸਿੰਘ,ਏ ਐਸ ਆਈ ਰਜਿੰਦਰ ਸਿੰਘ,ਏ ਐਸ ਆਈ
ਸ਼ੇਰ ਸਿੰਘ, ਹੋਲਦਾਰ ਅਵਤਾਰ ਸਿੰਘ, ਰੀਡਰ ਸਤਨਾਮ ਸਿੰਘ, ਹੋਮ ਗਾਰਡ ਸੁਖਦੇਵ ਸਿੰਘ,
ਗੁਰਮੁੱਖ ਸਿੰਘ, ਨਰੇਸ਼ ਕੁਮਾਰ ਆਦਿ ਪੁਲਿਸ ਮੁਲਾਜ਼ਮਾਂ ਨੇ ਕਸਬੇ ਦੇ ਮੁੱਖ ਬਜ਼ਾਰ ਸਮੇਤ
ਤਹਿਸੀਲ ਰੋਡ ਅਤੇ ਮੰਡੀ 'ਚੋਂ ਲੰਘਦਿਆਂ ਲੋਕਾਂ ਨੂੰ ਸਾਵਧਾਨੀ ਵਰਤਨ ਲਈ ਹਦਾਇਤਾਂ ਜਾਰੀ
ਕੀਤੀਆਂ। ਇਸ ਮੌਕੇ ਇੰਸਪੈਕਟਰ ਗੁਰਮੀਤ ਸਿੰਘ ਨੇ ਦੱਸਿਆ ਕਿ ਪੁਲਿਸ ਪ੍ਰਸ਼ਾਸਨ ਕੋਰੋਨਾ
ਡਿਊਟੀ ਜਿੰਮੇਵਾਰੀ ਨਾਲ ਨਿਭਾ ਰਿਹਾ ਹੈ ਪਰ ਆਮ ਜਨਤਾ ਵੀ ਸਹਿਯੋਗ ਕਰੇ। ਉਨ੍ਹਾਂ ਕਿਹਾ
ਕਿ ਬੈਂਕ ਦੇ ਬਹਾਰ ਤੇ ਏ.ਟੀ.ਐਮ. ਕੋਲ ਵੀ ਭੀੜ ਇਕੱਠੀ ਨਾ ਕੀਤੀ ਜਾਵੇ ਅਤੇ ਦੁਕਾਨਦਾਰ
ਵੀ ਗ੍ਰਹਾਕਾਂ ਨੂੰ ਜਰੂਰਤ ਤੋਂ ਬਿਨਾਂ ਨਾ ਖੜ੍ਹਾ ਰਹਿਣ ਦੇਣ। ਇਸ ਤੋਂ ਇਲਾਵਾ ਖੇਤੀਬਾੜੀ
ਨਾਲ ਸੰਬੰਧਤ ਕੰਮ ਕਾਜ ਲਈ ਵੀ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਦੀ ਅਪੀਲ ਕੀਤੀ ਗਈ।
ਤਸਵੀਰ: ਇੰਸਪੈਕਟਰ ਗੁਰਮੀਤ ਸਿੰਘ ਦੀ ਅਗਵਾਈ 'ਚ ਫ਼ੈਲੇਗ ਮਾਰਚ ਕੱਢਦੇ ਹੋਏ ਪੁਲਿਸ ਮੁਲਾਜ਼ਮ।
( ਬ੍ਰੈਕਿੰਗ ਨਿਊਜ਼ )
0 Comments