ਪਿੰਡ ਉਲਾਣਾ ਦੀ ਵਾਲਮੀਕਿ ਕਮੇਟੀ ਵਲੋਂ ਪੁਲਿਸ ਦਾ ਸਨਮਾਨ 

 

 

ਘਨੌਰ  (ਸੁਖਦੇਵ ਸੁੱਖੀ) 

ਕੋਰੋਨਾ ਮਹਾਂਮਾਰੀ ਦੀ ਨਿਰਵਿਘਨ ਡਿਊਟੀ ਨਿਭਾ ਰਿਹੇ ਥਾਣਾ ਘਨੌਰ ਪੁਲਿਸ ਪਾਰਟੀ ਦਾ ਵਾਲਮੀਕ ਕਮੇਟੀ ਪਿੰਡ ਉਲਾਣਾ ਵੱਲੋਂ ਸਨਮਾਨ ਕੀਤਾ ਗਿਆ। ਕਮੇਟੀ ਪ੍ਰਧਾਨ ਗਗਨ ਕੁਮਾਰ, ਨਰਮੇਲ ਸਿੰਘ, ਸੁਰਿੰਦਰ ਸਿੰਘ ਨੇ ਥਾਣਾ ਮੁਖੀ ਘਨੌੌਰ ਇੰਸਪੈਕਟਰ ਗੁਰਮੀਤ ਸਿੰਘ, ਰੀਡਰ ਸਤਨਾਮ ਸਿੰਘ, ਹੋਲਦਾਰ ਅਵਤਾਰ ਸਿੰਘ,ਪੀ ਐਚ ਜੀ ਸੁੱਖਦੇਵ ਸਿੰਘ, ਨਰੇਸ਼ ਕੁਮਾਰ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਥਾਣਾ ਮੁਖੀ ਗੁਰਮੀਤ ਸਿੰਘ ਨੇ ਬੋਲਦਿਆਂ ਕਿਹਾ ਕਿ ਵਾਲਮੀਕ ਸਭਾ ਉਲਾਣਾ ਨੇ ਅੱਜ ਪੁਲਿਸ ਨੂੰ ਮਾਣ ਬਖਸ਼ਿਆ ਅਸੀਂ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇਂ ਹਾਂ। ਇਸ ਮੌਕੇ ਮੰਗਤ ਰਾਮ, ਬੱਬਲੂ ਸ਼ਰਮਾ, ਕਰਮ ਸਿੰਘ ਤੇ ਅਮਨ ਨਾਥ,ਰਜਿੰਦਰ ਸ਼ਰਮਾ ,ਕਮਲ ਸ਼ਰਮਾ, ਵਿਸ਼ਾਲ ਸ਼ਰਮਾ ਆਦਿ ਹਾਜ਼ਰ ਸਨ। 
ਤਸਵੀਰ: ਪਿੰਡ ਉਲਾਣਾ ਵਿਖੇ ਬਾਲਮੀਕ ਕਮੇਟੀ ਇੰਸਪੈਕਟਰ ਗੁਰਮੀਤ ਸਿੰਘ ਤੇ ਹੋਰਨਾਂ ਨੂੰ ਸਨਮਾਨਿਤ ਕਰਦੇ ਹੋਏ।(ਸੁਖਦੇਵ ਘਨੌੌਰ)