ਬਿਜਲੀ ਦੇ ਅਣ ਲੋੜੀਂਦੇ ਕੱਟਾਂ ਨਾਲ ਸਬਜ਼ੀ ਕਾਸ਼ਤਕਾਰ ਹੋਏ ਡਾਢੇ ਪ੍ਰੇਸ਼ਾਨ ।

 

ਘਨੌਰ  (ਸੁਖਦੇਵ ਸੁੱਖੀ) 

ਕਣਕ ਦੀ ਫ਼ਸਲ ਦੇ ਡਾਢੇ ਨੁਕਸਾਨ ਦੀ ਮਾਰ ਹੇਠਲੇ ਕਿਸਾਨਾਂ ਦਾ ਦਰਦ ਹਾਲੇ ਘੱਟ ਨਹੀਂ ਸੀ ਹੋਇਆ ਕਿ ਹੁਣ ਸਬਜ਼ੀ ਕਾਸ਼ਤਕਾਰਾਂ ਦੀ ਜੀਬ ਵੀ ਬਾਹਰ ਨਿਕਲ ਲੱਗੀ ਹੈ। ਦਰਅਸਲ ਮਸਲਾ ਪਿੰਡ ਸਰਾਲਾ ਖੁਰਦ ਤੇ ਸਰਾਲਾ ਕਲਾਂ ਵਿਖੇ ਸਬਜ਼ੀ ਕਾਸ਼ਤਕਾਰ ਖਾਸ ਕਰ ਧਨੀਏ ਦੀ ਖੇਤੀ ਕਰਨ ਵਾਲੇ ਛੋਟੇ ਕਿਸਾਨਾਂ ਨਾਲ ਸਬੰਧਿਤ ਹੈ। ਜਿਹੜੇ ਬਿਜਲੀ ਵਿਭਾਗ ਵੱਲੋਂ ਲਾਈਨ ਵਿਚ ਖਰਾਬੀ ਦਾ ਹਵਾਲਾ ਦੇ ਕੇ ਲੰਘੇ ਪੰਜ ਦਿਨਾਂ ਤੋਂ ਖੇਤਾਂ ਦੀ ਬਿਜਲੀ ਬੰਦ ਕਰ ਦਿੰਦੇ ਹਨ ਅਤੇ ਇਸ ਉਪਰੰਤ ਕਿਸਾਨਾਂ ਦੀ ਹਾਹਾਕਾਰ ਦੀ ਕੋਈ ਸਾਰ ਵੀ ਨਹੀਂ ਲੈਂਦੇ ਜਿਸ ਕਾਰਨ ਹਜ਼ਾਰਾਂ ਰੁਪਏ ਦਾ ਬੀਜ ਲਗਾ ਕੇ ਵਾਲੇ ਕਿਸਾਨ ਧਨੀਆ ਲਵਾਈ ਤੋਂ ਬਾਅਦ ਪਾਣੀ ਨਾ ਦੇ ਸਕਣ ਕਾਰਨ ਮੁਸ਼ਕਲਾਂ ਵਿਚ ਫਸ ਗਏ ਹਨ। ਇਸ ਸਬੰਧੀ ਧਨੀਏ ਦੀ ਖੇਤੀ ਕਰਦੇ ਕਿਸਾਨ ਜਸਵਿੰਦਰ ਸਿੰਘ ਸਰਾਲਾ ਖੁਰਦ ਨੇ ਦੱਸਿਆ ਕਿ ਬਿਜਲੀ ਦੀ ਪਰੇਸ਼ਾਨੀ ਕਾਰਨ ਲਗਾਤਾਰ ਉਹ ਬਿਜਲੀ ਵਿਭਾਗ ਦੇ ਕਰਮਚਾਰੀਆਂ ਨਾਲ ਸੰਪਰਕ ਵਿਚ ਹਨ ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਉਨ੍ਹਾਂ ਮੁਤਾਬਕ ਸਬੰਧਤ ਵਿਭਾਗ ਦੇ ਸਰਾਲਾ ਕਲਾਂ ਵਿਖੇ ਬਿਜਲੀ ਵਿਭਾਗ ਦੇ ਦਫ਼ਤਰ ਨੂੰ ਤਾਲਾ ਲੱਗਿਆ ਹੋਇਆ ਹੈ ਅਤੇ ਮੁਲਾਜ਼ਮ ਆਪਣੀ ਡਿਊਟੀ ਤੋਂ ਆਨਾਕਾਨੀ ਕਰ ਰਹੇ ਹਨ ਜਦਕਿ ਉਨ੍ਹਾਂ ਦੇ ਹੀ ਪਿੰਡ ਦੇ ਇਕ ਵਿਅਕਤੀ ਤੋਂ ਬਿਜਲੀ ਦੀ ਲਾਈਨ ਕਟਵਾ ਦਿੱਤੀ ਜਾਂਦੀ ਹੈ। ਕਿਸਾਨ ਨੇ ਸੰਬੰਧਤ ਵਿਭਾਗ ਦੇ ਮੁਲਾਜ਼ਮਾਂ ਤੇ ਕਈ ਤਰ੍ਹਾਂ ਦੇ ਦੋਸ਼ ਵੀ ਲਗਾਏ ਅਤੇ ਉਕਤ ਸਮੱਸਿਆ ਸਬੰਧੀ ਹਲਕਾ ਵਿਧਾਇਕ ਮਦਨ ਲਾਲ ਜਲਾਲਪੁਰ ਤੇ ਕਾਂਗਰਸ ਬਲਾਕ ਪ੍ਰਧਾਨ ਨੂੰ ਜਾਣਕਾਰੀ ਦਿੱਤੇ ਜਾਣ ਹਵਾਲਾ ਦਿੰਦੇ ਹੋਏ ਦਾਅਵਾ ਕੀਤਾ ਕਿ ਦਸ ਦਸ ਹਜ਼ਾਰ ਰੁਪਏ ਦਾ ਧਨੀਆਂ ਦਾ ਬੀਜ ਜੋ ਕੇ ਖ਼ਰਾਬੇ ਦਾ ਕਾਰਨ ਬਣਦਾ ਹੈ ਤਾਂ ਕਿਸਾਨ ਬਿਜਲੀ ਵਿਭਾਗ ਖਿਲਾਫ ਸੜਕਾਂ ਤੇ ਉਤਰਨਗੇ