ਪੱਤਰਕਾਰਾਂ ਦੀ ਬਾਂਹ ਵੀ ਫ਼ੜੇ ਸਰਕਾਰ ; ਮੀਡੀਆ ਵੈਲਫ਼ੇਅਰ ਕਲੱਬ ਘਨੌੌਰ ਵੱਲੋਂ ਲਗਾਈ ਗੁਹਾਰ

 

ਘਨੌਰ  (ਸੁਖਦੇਵ ਸੁੱਖੀ)

ਕੋਰੋਨਾ ਸੰਕਟ ਕਾਲ 'ਚ ਆਪਣੀ ਜਿੰਮੇਵਾਰੀ ਤੰਨਦੇਹੀ ਨਾਲ ਨਿਭਾ ਰਹੇ ਪੱਤਰਕਾਰਾਂ ਦੀ ਸਰਕਾਰ ਸਾਰ ਲਵੇ ਅਤੇ ਹੋਰਨਾਂ ਅਧਿਕਾਰੀਆਂ ਵਾਂਗ ਪੱਤਰਕਾਰਾਂ ਨੂੰ ਵਿੱਤੀ ਸਹਾਇਤਾ ਦਾ ਅੈਲਾਨ ਕੀਤਾ ਜਾਵੇ। ਇਸ ਮੰਗ ਦੀ ਗੁਹਾਰ ਮੀਡੀਆ ਵੈਲਫ਼ੇਅਰ ਕਲੱਬ ਘਨੌਰ ਵੱਲੋਂ ਕੀਤੀ ਗਈ ਹੈ ਤਾਂ ਜੋ ਕੋਰੋਨਾ ਵਾਇਰਸ ਦੇ ਦਿਨਾਂ 'ਚ ਆਮ ਵਾਂਗ ਹਰ ਆਮ ਤੇ ਖਾਸ ਦਾ ਸਰਕਾਰ ਅਤੇ ਸਰਕਾਰ ਦਾ ਨਾਗਰਿਕਾਂ ਨਾਲ ਤਾਲਮੇਲ ਬਣਾਉਣ ਲਈ ਯਤਨਸ਼ੀਲ ਪੱਤਰਕਾਰ ਭਾਈਚਾਰੇ ਦੇ ਪਰਿਵਾਰਕ ਮੈਂਬਰਾਂ ਨੂੰ ਆਰਥਿਕ ਸੁਰੱਖਿਆ ਯਕੀਨੀ ਬਣਾਈ ਜਾ ਸਕੇ।ਖਜਾਨਚੀ ਸੁਖਦੇਵ ਸਿੰਘ ਸੁੱਖੀ, ਪ੍ਰਧਾਨ ਮਦਨ ਲਾਲ, ਸਕੱਤਰ ਗੁਰਪਾਲ ਸਿੰਘ ਵੜੈਚ, ਸੀਨੀਅਰ ਵਾਈਸ ਪ੍ਰਧਾਨ ਰਜਿੰਦਰ ਸਿੰਘ ਮੋਹੀ, ਕਾਨੂੰਨੀ ਸਲਾਹਕਾਰ ਵਕੀਲ ਸੰਜੀਵ ਸਿੰਘ,ਵਾਈਸ ਪ੍ਰਧਾਨ ਰੇਸ਼ਮ ਸਿੰਘ, ਜੁਆਇੰਟ ਸਕੱਤਰ ਸੁਖਵਿੰਦਰ ਸਿੰਘ ਸੁੱਖੀ, ਮੈਂਬਰ ਰਮੇਸ਼ ਕੁਮਾਰ ਸ਼ਰਮਾ, ਕੁਲਵੰਤ ਸਿੰਘ, ਸੰਦੀਪ ਚੋਧਰੀ, ਅਜੈ ਕਮਲ਼ , ਦਰਵਿੰਦਰ ਸਿੰਘ, ਵਿਜੇ ਕੁਮਾਰ ਸਮੇਤ ਹੋਰਨਾਂ ਨੇ ਵੀ ਸਹਿਮਤੀ ਪ੍ਰਗਟਾਈ।