ਪ੍ਰਵਾਸੀ  ਜਰੂਰਤ ਮੰਦਾਂ ਲਈ ਲਗਾਇਆ ਲੰਗਰ 

 

 


ਸ਼ੰਭੂ  (ਸੁਖਦੇਵ ਸੁੱਖੀ)-


ਸ਼ੰਭੂ ਬੈਰੀਅਰ ਤੋਂ ਬਨੂੜ ਜਾਂਦੇ ਹੋਏ ਰੋਡ ਉਤੇ ਪਿੰਡ ਬੁਟਾ ਸਿੰਘ ਵਾਲਾ ਨੇੜੇ ਜਰੂਰਤ ਮੰਦਾਂ ਲਈ ਪਿੰਡ ਮੋਹੀ ਖੁਰਦ ਦੇ ਸਰਪੰਚ ਤੇਜਿੰਦਰ ਸਿੰਘ ਲੀਲ, ਕੁਲਵੰਤ ਸਿੰਘ,ਫੌਜੀ,
ਹਰਵਿੰਦਰ ਸਿੰਘ, ਜਸਵੀਰ ਸਿੰਘ, ਰੂਪ ਸਿੰਘ, ਡਾਕਟਰ ਚਰਨਜੀਤ ਸਿੰਘ, ਨਰਿੰਦਰ ਸਿੰਘ, ਗੁਰਨਾਮ ਸਿੰਘ , ਪਿੰਡ ਦੀ ਨੌਜਵਾਨ ਸਭਾ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਲੰਗਰ ਲਗਾਇਆ ਗਿਆ।ਕੋਰੋਨਾ ਮਹਾਂਮਾਰੀ ਦੇ ਕਾਰਨ ਪ੍ਰਵਾਸੀ ਮਜ਼ਦੂਰਾਂ ਦਾ ਕੰਮ ਬੰਦ ਹੋ ਜਾਣ ਕਾਰਨ ਉਹ ਆਪਣੇ ਦੇਸ਼ ਨੂੰ ਪੈਦਲ ਹੀ ਜਾਣ ਲੱਗ ਪਏ ਉਨਾਂ ਪ੍ਰਵਾਸੀ ਮਜ਼ਦੂਰਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀ ਉਨਾਂ ਪੈਦਲ ਚਲਦਿਆਂ ਨੂੰ ਕਈ ਦਿਨ ਹੋ ਗਏ ਹਨ ਉਹ ਅੱਗੇ ਤੋਂ ਕਿਸੇ ਸਾਧਨ ਰਾਹੀਂ ਆਪਣੇ-ਆਪਣੇ ਘਰ ਜਾਣਗੇ।ਉਨ੍ਹਾਂ ਤੋਂ ਇਲਾਵਾ ਹੋਰ ਵੀ ਜਰੂਰਤ ਮੰਦ ਪਰਿਵਾਰਾਂ ਨੂੰ ਲੰਗਰ ਛਕਾਇਆ ਗਿਆ। ਸਰਪੰਚ ਤੇਜਿੰਦਰ ਸਿੰਘ ਲੀਲਾ ਨੇ ਦੱਸਿਆ ਕਿ ਲੰਗਰ ਪੂਰੀ ਤਰਾਂ ਸਫਾਈ ਨਾਲ ਤਿਆਰ ਕਰਕੇ ਫਿਰ ਵਰਤਾਇਆ ਗਿਆ।ਜਰੂਰਤ ਮੰਦ ਪਰਿਵਾਰਾਂ ਨੂੰ ਰਾਸਨ ਦੇਣਾ,ਲੰਗਰ ਛਕਾਉਣਾ ਆਪਣਾ ਸਾਰੀਆਂ ਦਾ ਫਰਜ ਬਣਦਾ ਹੈ।ਇਸ ਔਖੀ ਘੜੀ ਵਿੱਚ ਅਸੀਂ ਵਿੱਚ ਜਰੂਰਤ ਮੰਦ ਪਰਿਵਾਰਾਂ ਨਾਲ ਖੜੇ ਹਾਂ।