ਕਰੋਨਾ ਮਹਾਂਮਾਰੀ ਤੋਂ ਬਚਾਅ ਲਈ ਕਾਰਾਗਾਰ ਸ਼ਾਬਤ ਹੋਣਗੇ ਏਕਾਂਤਵਾਸ।

ਘਨੌਰ 10 ਮਈ (ਸੁਖਦੇਵ ਸੁੱਖੀ) 

ਕਰੋਨਾ ਮਹਾਂਮਾਰੀ ਤੋਂ ਬਚਾਅ ਲਈ ਪਿੰਡਾਂ ਵਿੱਚ ਏਕਾਂਤ ਵਾਸ ਕਾਰਾਗਾਰ ਸ਼ਾਬਤ ਹੋਣਗੇ ਪਰ ਆਮ ਜਨਤਾ ਨੂੰ ਪ੍ਰਸ਼ਾਸਨ ਦਾ ਤਹਿ ਦਿਲੋਂ ਸਾਥ ਦੇਣ ਦੀ ਲੋੜ ਹੈ।ਏ ਐਸ ਆਈ ਹਰਦੇਵ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਐਸ਼ ਐਸ ਪੀ ਮਨਦੀਪ ਸਿੰਘ ਸਿੱਧੂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਡੀ ਐਮ ਪੀ ਮਨਪ੍ਰੀਤ ਸਿੰਘ ਘਨੌੌਰ ਦੀ ਰਹਿਨੁਮਾਈ ਹੇਠ ਥਾਣਾ ਮੁਖੀ ਘਨੌੌਰ ਇੰਸਪੈਕਟਰ ਗੁਰਮੀਤ ਸਿੰਘ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪਿੰਡਾਂ ਵਿੱਚ ਏਕਾਂਤ ਵਾਸ ਬਣਵਾ ਦਿੱਤੇ ਹਨ ਕਿਉਂਕਿ ਕਣਕ ਦੀ ਵਾਢੀ ਕਾਰਨ ਲੋਕ ਕੰਬਾਈਨਾਂ ਲੇ ਕੇ ਦੁਜੇ ਸੁਬੀਆ ਤੱਕ ਚਲੇ ਜਾਂਦੇ ਹਨ ਅਤੇ ਕਾਫੀ ਦਿਨਾਂ ਬਾਅਦ ਘਰ ਪਰਤਦੇ ਹਨ ਇਸ ਲਈ ਜੋ ਪਿੰਡ ਵਾਸੀ ਕੁਝ ਦਿਨ ਬਾਹਰ ਰਹਿ ਕੇ ਆਪਣੇ ਘਰ ਪਰਤੇਗਾ ਉਹ 21 ਦਿਨ ਇਸ ਏਕਾਂਤ ਵਾਸ ਵਿੱਚ ਗੁਜ਼ਾਰਨ ਤੋਂ ਬਾਅਦ ਆਪਣੇ ਘਰ ਜਾ ਸਕਦਾ ਹੈ। ਇਸ ਦੋਰਾਨ ਫਾਰਮੇਸੀ ਅਫਸਰ ਸੁਨੀਤਾ ਸ਼ਰਮਾ ਨੇ ਜਾਣਕਾਰੀ ਦਿੱਤੀ ਕਿ ਸਿਵਲ ਸਰਜਨ ਪਟਿਆਲਾ ਡਾਕਟਰ ਹਰੀਸ਼ ਮਲਹੋਤਰਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਸੀਂ ਕਪੁਰੀ, ਸੋਟਾ, ਰਾਮਪੁਰ,ਮਾੜੀਆਂ, ਹਰਪਾਲਾ ਸਮੇਤ ਏਕਾਂਤ ਵਾਸ ਵਿੱਚ ਰਹਿ ਰਹੇ ਪਿੰਡ ਵਾਸੀਆਂ ਦਾ ਸਮੇਂ ਸਮੇਂ ਸਿਰ ਚੈਕਅੱਪ ਕਰਦੇ ਹਾਂ ਇਸ ਵਿੱਚ ਜਨਤਾ ਨੂੰ ਹੈਲਥ ਵਿਭਾਗ ਅਤੇ ਪੁਲਿਸ ਕਰਮੀਆਂ ਦਾ ਡਟ ਕੇ ਸਾਥ ਦੇਣਾ ਚਾਹੀਦਾ ਹੈ ਤਾਂ ਜੋ ਕਰੋਨਾ ਮਹਾਂਮਾਰੀ ਨੂੰ ਜੜ੍ਹੋਂ ਖ਼ਤਮ ਕੀਤਾ ਜਾ ਸਕੇ । ਇਸ ਮੌਕੇ ਐ ਐਨ ਐਮ ਸਰਬਜੀਤ ਕੌਰ,ਐਨ ਐਚ ਵੀ ਹਰਵੀਰਪਾਲ ਕੋਰ ਸਮੇਤ ਹੋਰ ਵੀ ਹਾਜ਼ਰ ਸਨ