ਗੁਰਦੁਆਰਾ ਸ੍ਰੀ ਲੰਗਰ ਸਾਹਿਬ ਨੂੰ ਸੀਲ ਕਰਨ ਦੀ ਅਫਵਾਹ ਨੂੰ ਸਿਰੇ ਤੋਂ ਨਕਾਰਿਆ : ਬਾਬਾ ਬਲਵਿੰਦਰ ਸਿੰਘ ਜੀ
ਗੁਰਦੁਆਰਾ ਸਾਹਿਬ 'ਚ ਰੋਜਾਨਾ ਤਿੰਨ ਲੱਖ ਦੇ ਕਰੀਬ ਲੋਕਾਂ ਨੂੰ ਵੰਡਿਆ ਜਾ ਰਿਹਾ ਹੈ ਭੋਜਨ
ਘਨੌਰ 10 ਮਈ (ਸੁਖਦੇਵ ਸੁੱਖੀ) ਗੁਰਦੁਆਰਾ ਸ਼੍ਰੀ ਹਜੂਰ ਸਾਹਿਬ ਵਿਖੇ ਪੰਜਾਬ ਤੋਂ ਵੱਡੀ ਗਿਣਤੀ
ਗਈ ਸੰਗਤ ਨੂੰ ਜਦੋਂ ਲੰਘੀ ਦਿਨੀ ਸ੍ਰੀ ਹਜ਼ੂਰ ਸਾਹਿਬ (ਮਹਾਰਾਸ਼ਟਰ) ਤੋਂ ਬੱਸਾਂ ਰਾਂਹੀ
ਵਾਪਸੀ ਪੰਜਾਬ ਵਿੱਚ ਲਿਆਦਾ ਗਿਆ ਤਾਂ ਜਦੋਂ ਪੰਜਾਬ ਦੇ ਵੱਖ ਵੱਖ ਜਿਿਲ੍ਹਆਂ ਵਿਚ ਪਹੁੰਚਣ
ਤੇ ਸੰਗਤ ਦੇ ਕੋਰੋਨਾ ਵਾਇਰਸ ਦੇ ਟੈਸਟ ਕੀਤੇ ਗਏ ਤਾਂ ਇੰਨ੍ਹਾਂ ਵਿਚੋਂ ਕਾਫੀ ਵਿਅਕਤੀ
ਪਾਜ਼ੀਟਿਵ ਪਾਏ ਗਏ।ਸੰਗਤ ਜਿਸ ਗੁਰਦੁਆਰਾ ਸਾਹਿਬ ਵਿਚੋਂ ਆਈ ਸੀ ਉਸ ਗੁਰਦੁਆਰਾ ਸ੍ਰੀ ਲੰਗਰ
ਸਾਹਿਬ ਨੂੰ ਸੀਲ ਕਰਨ ਦੀ ਅਫਵਾਹ ਵੀ ਫੈਲ ਗਈ।ਪਰ ਜਦੋਂ ਫੋਨ ਰਾਂਹੀ ਇਸ ਪ੍ਰਤੀਨਿਧ ਨੇ
ਗੁਰਦੁਆਰਾ ਸਾਹਿਬ ਦੇ ਮੁੱਖ ਪ੍ਰਬੰਧਕ ਸੰਤ ਬਾਬਾ ਬਲਵਿੰਦਰ ਸਿੰਘ ਨਾਲ ਇਸ ਸਬੰਧੀ ਗੱਲ
ਕੀਤੀ ਤਾਂ ਉਨ੍ਹਾਂ ਨੇ ਗੁਰਦੁਆਰਾ ਸਾਹਿਬ ਨੂੰ ਸੀਲ ਕਰਨ ਦੀ ਫੈਲੀ ਝੁੱਠੀ ਅਫਵਾਹ ਨੂੰ
ਸਿਰੇ ਤੋਂ ਝੁੱਠੀ ਨਕਾਰਦਿਆਂ ਕਿਹਾ ਕਿ ਇਹ ਅਫਵਾਹਾਂ ਫੈਲਾ ਕੇ ਧਾਰਮਿਕ ਸਥਾਨਾਂ ਦਾ
ਅਨਾਦਰ ਕੀਤਾ ਜਾ ਰਿਹਾ ਹੈ।ਗੱਲਬਾਤ ਕਰਦਿਆਂ ਕਾਰ ਸੇਵਾ ਵਾਲੇ ਮਹਾਂਪੁਰਸ਼ਾਂ ਨੇ ਦੱਸਿਆ ਕਿ
ਸੂਬੇ ਵਿੱਚ ਜਾਣ ਵਾਲੀ ਸਾਰੀ ਸੰਗਤ ਦਾ ਸਰਕਾਰੀ ਤੌਰ ਤੇ ਜਾਣ ਤੋਂ ਪਹਿਲਾਂ ਤਿੰਨ ਤਿੰਨ
ਵਾਰ ਮੈਡੀਕਲ ਚੈਕਅੱਪ ਕਰਵਾਇਆ ਗਿਆ।ਉਸ ਤੋਂ ਉਪਰੰਤ ਸ੍ਰੀ ਹਜ਼ੂਰ ਸਾਹਿਬ ਦੇ ਉੱਘੇ
ਟਰਾਂਸਪੋਰਟਰ ਵੱਲੋਂ 13 ਬੱਸਾਂ ਤੇ ਪੰਜਾਬ ਸਰਕਾਰ ਵੱਲੋਂ ਭੇਜੀਆਂ ਗਈਆਂ 78 ਬੱਸਾਂ ਵਿੱਚ
ਸੰਗਤਾਂ ਨੂੰ ਬਿਠਾ ਕੇ ਵਾਪਸ ਭੇਜਿਆ ਗਿਆ। ਮਹਾਂਪੁਰਸ਼ਾਂ ਨੇ ਸੂਬਾ ਸਰਕਾਰ ਦੀ ਇਸ ਗੱਲੋਂ
ਨਿਖੇਧੀ ਕੀਤੀ ਕਿ ਸ੍ਰੀ ਹਜ਼ੂਰ ਸਾਹਿਬ ਤੋਂ ਵਾਪਸ ਪਰਤਣ ਵਾਲੀ ਸਿੱਖ ਸੰਗਤ ਨਾਲ ਭੈੜਾ
ਵਰਤਾਓ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਚਾਹੀਦਾ ਤਾਂ ਇਹ ਸੀ ਕਿ ਵਾਪਸ ਆਉਣ ਵਾਲੀ
ਸਾਰੀ ਸੰਗਤ ਨੂੰ ਗੁਰਦੁਆਰਾ ਸਾਹਿਬ ਦੀਆਂ ਸਰਾਵਾਂ ਵਿੱਚ ਠਹਿਰਾਇਆ ਜਾਂਦਾ ਪਰ ਸੰਗਤ ਨੂੰ
ਪਟਿਆਲਾ ਆਦਿ ਥਾਵਾਂ ਨੂੰ ਛੱਡ ਕੇ ਬਾਕੀ ਸਾਧਾਂ ਦੇ ਡੇਰਿਆਂ ਅਤੇ ਸਰਕਾਰੀ ਸਕੂਲਾਂ ਵਿੱਚ
ਰੱਖਿਆ ਗਿਆ ਹੈ।ਉਨ੍ਹਾਂ ਗੱਲਬਾਤ ਕਰਦਿਆਂ ਕਿਹਾ ਕਿ ਗੁਰਦੁਆਰਾ ਲੰਗਰ ਸਾਹਿਬ ਦੇ ਸਾਰੇ
ਦਰਵਾਜ਼ੇ ਖੁੱਲ੍ਹੇ ਹਨ ਤੇ ਰੋਜ਼ਾਨਾ ਤਕਰੀਬਨ ਤਿੰਨ ਲੱਖ ਦੇ ਕਰੀਬ ਸੰਗਤ ਨੂੰ ਸ਼ਹਿਰ ਦੇ ਹੋਰ
ਵੱਖ ਵੱਖ ਥਾਵਾਂ ਤੇ ਗ਼ਰੀਬ ਤੇ ਲੋੜਵੰਦਾਂ ਤੱਕ ਦੋ ਵਕਤ ਭੋਜਨ ਪਹੁੰਚਾਇਆ ਜਾ ਰਿਹਾ
ਹੈ।ਉਨ੍ਹਾਂ ਦੇਸ਼ ਵਿਦੇਸ਼ ਵਿੱਚ ਵੱਸਦੀ ਸਾਰੀ ਸੰਗਤ ਨੂੰ ਅਪੀਲ ਕੀਤੀ ਕਿ ਨਾਮ ਸਿਮਰਨ ਕਰਨ
ਲਈ ਵੱਧ ਤੋਂ ਵੱਧ ਸਮਾਂ ਕੱਢਿਆ ਜਾਵੇ।
0 Comments