ਏ-ਟੀ-ਐਮ ਮਸ਼ੀਨਾਂ ਬੰਦ ਹੋਣ ਕਾਰਨ ਬੈੰਕਾਂ ਦੀਆਂ ਕਤਾਰਾਂ ਵਿੱਚ ਲੋਕ ਪ੍ਰੇਸ਼ਾਨ।

ਘਨੌਰ 11 ਮਈ (ਸੁਖਦੇਵ ਸੁੱਖੀ)

ਲਾੱਕਡਾਓਨ ਵਿੱਚ ਜਿੱਥੇ ਲੋਕ ਵੱਖੋ ਵੱਖਰੀਆਂ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ, ਅੱਜ ਏਟੀਐਮ ਵਿੱਚ ਨਕਦੀ ਨਾ ਹੋਣ ਕਾਰਨ ਲੋਕ ਬਹੁਤ ਪਰੇਸ਼ਾਨ ਹੋ ਰਹੇ ਹਨ।ਅੱਜ ਘਨੌਰ ਵਿੱਚ ਸਾਰੇ ਏ-ਟੀ-ਐਮ ਬੰਦ ਹੋਣ ਕਾਰਨ ਜਨਤਾ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਨੇ ਦੱਸਿਆ ਕਿ ਉਹ ਆਪਣਾ ਜ਼ਰੂਰੀ ਸਮਾਨ ਖਰੀਦਣ ਲਈ ਘਨੌਰ ਆਏਂ ਸਨ, ਪਰ ਏ-ਟੀ-ਐਮ ਬੰਦ ਹੋਣ ਕਾਰਨ ਬੈਂਕਾਂ ਵਿਚੋਂ ਪੈਸੇ ਕਢਵਾਉਣ ਦੀ ਬਹੁਤ ਦਿੱਕਤ ਆ ਰਹੀ ਹੈ।ਲੋਕਾਂ ਨੇ ਕਿਹਾ ਕਿ ਪਿਛਲੇ ਕਾਫੀ ਦਿਨਾਂ ਤੋਂ ਕੰਮ ਨਾਂ ਹੋਣ ਕਾਰਨ ,ਘਰ ਵਿੱਚ ਵੀ ਕੋਈ ਪੈਸਾ ਨਹੀਂ ਹੈ। ਜੋ ਪੈਸੇ ਉਨ੍ਹਾਂ ਦੇ ਖਾਤੇ ਵਿੱਚ ਹਨ ਉਹ ਨਿਕਲ ਨਹੀਂ ਰਹੇ ।ਲੋਕਾਂ ਨੇ ਦੱਸਿਆ ਕਿ ਜੇ ਉਹ ਬੈਂਕ ਵਿੱਚੋਂ ਆਪਣੇ ਪੈਸੇ ਕਢਵਾਉਣ ਜਾਂਦੇ ਹਨ ਤਾਂ ਬਹੁਤ ਲੰਮਾ ਸਮਾਂ ਬੈਂਕਾਂ ਦੇ ਸਾਹਮਣੇ ਬੈਠਣਾ ਪੈਂਦਾ ਹੈ ਪਰੰਤੂ ਪੈਸੇ ਫਿਰ ਵੀ ਨਹੀਂ ਨਿਕਲਦੇ ਅਤੇ ਇਸ ਪ੍ਰੇਸ਼ਾਨੀ ਤੋਂ ਸਾਨੂੰ ਏ-ਟੀ-ਐਮ ਹੀ ਛੁਟਕਾਰਾ ਦਿਵਾਉਣ ਵਿੱਚ ਮਦਦ ਕਰ ਸਕਦੇ ਹਨ। ਪਰ ਕੲੀ ਦਿਨਾਂ ਤੋਂ ਏ-ਟੀ-ਐਮ ਬੰਦ ਹੋਣ ਕਾਰਨ ਉਹ ਆਪਣਾ ਹੀ ਪੈਸਾ ਵਿਚ ਕਢਵਾਉਣ ਵਿੱਚ ਅਸਮਰਥ ਹਨ। ਆਮ ਲੋਕਾਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਏ-ਟੀ-ਐਮ ਮਸ਼ੀਨਾਂ ਵਿੱਚ ਕੈਸ਼ ਪਾਉਣ ਤਾਂ ਜੋ ਲੋਕਾਂ ਨੂੰ ਕਿਸੇ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।