ਹਲਕਾ ਸਨੌਰ ਦੇ ਦੇਵੀਗੜ੍ਹ ਇਲਾਕੇ 'ਚ ਕੋਰੋਨਾ ਪਾਜੇਟਿਵ ਦਾ ਆਇਆ ਸਾਹਮਣੇ ਕੇਸ
- ਪਿੰਡ ਰੁੜਕੀ ਬੁੱਧ ਸਿੰਘ ਵਾਲਾ ਦੇ ਸਹਾਇਕ ਥਾਣੇਦਾਰ ਜੈ ਭਗਵਾਨ ਸਿੰਘ ਹੋਏ ਕੋਰੋਨਾ ਦੇ ਸ਼ਿਕਾਰ
ਦੇਵੀਗੜ੍ਹ, 12 ਮਈ (ਪ.ਪ.) : ਜਿਲਾ ਪਟਿਆਲਾ ਦੇ ਹਲਕਾ ਸਨੋਰ ਜਿਥੇ ਕਿ ਕੋਰੋਨਾ ਵਾਇਰਸ ਦੇ ਬਚਾਅ ਲਈ ਵੱਡੇ ਕਦਮ ਚੁੱਕੇ ਗਏ ਸਨ ਪਰ ਪਟਿਆਲਾ ਵਿਖੇ ਪੁਲਿਸ ਦੀ ਡਿਊਟੀ ਕਰ ਰਹੇ ਸਹਾਇਕ ਥਾਣੇਦਾਰ ਜੈ ਭਗਵਾਨ ਸਿੰਘ ਵਾਸੀ ਰੁੜਕੀ ਬੁੱਧ ਸਿਘ ਵਾਲਾ ਨੇੜੇ ਦੇਵੀਗੜ੍ਹ ਕੋਰੋਨਾ ਟੈਸਟ ਦੋਰਾਨ ਪਾਜੇਟਿਵ ਪਾਏ ਗਏ ਹਨ। ਇਨ੍ਹਾਂ ਬਾਰੇ ਉਦੋਂ ਕੇਸ ਸਾਹਮਣੇ ਆਇਆ ਜਦੋਂ ਇਨ੍ਹਾਂ ਦੀ ਬਦਲੀ ਪਟਿਆਲਾ ਤੋਂ ਫਤਹਿਗੜ੍ਹ ਵਿਖੇ ਕਰ ਦਿੱਤੀ ਗਈ ਅਤੇ ਉਨ੍ਹਾਂ ਵਲੋਂ ਸ਼ੱਕ ਦੇ ਅਧਾਰ ਤੇ ਕਰਾਏ ਗਏ ਸੈਂਪਲ ਦੌਰਾਨ ਰਿਪੋਰਟ ਪਾਜੇਟਿਵ ਪਾਈ ਗਈ।
ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ ਦੁਧਨਸਾਧਾਂ ਸਿਵਲ ਹਸਪਤਾਲ ਦੇ ਐਸ.ਐਮ.ਓ. ਡਾ: ਕਿਰਨ ਵਰਮਾ ਦੀ ਅਗਵਾਈ ਹੇਠ ਡਾਕਟਰਾਂ ਦੀ ਟੀਮ ਨੇ ਪਿੰਡ ਰੁੜਕੀ ਬੁੱਧ ਸਿੰਘ ਵਾਲਾ ਵਿਖੇ ਏ.ਐਸ.ਆਈ. ਦੇ ਪਰਿਵਾਰ ਦੇ ਸੈਂਪਲ ਲੇਣ ਲਈ ਵਿਸ਼ੇਸ਼ ਤੌਰ ਤੇ ਡਾਕਟਰਾਂ ਦੀ ਟੀਮ ਸੱਦੀ ਗਈ ਅਤੇ ਡਾਰਕਟਾ ਵਲੋਂ ਕੋਰੋਨਾ ਪਾਜੇਟਿਵ ਪਤਨੀ, ਉਨ੍ਹਾਂ ਦੇ ਬੇਟੇ ਅਤੇ ਬੇਟੀ ਦੇ ਸੈਂਪਲ ਲਏ ਗਏ। ਜਿਨ੍ਹਾਂ ਦੀ ਕਿ ਰਿਪੋਰਟ ਬਾਅਦ ਵਿਚ ਆਵੇਗੀ। ਇਸ ਦੌਰਾਨ ਡਾ: ਕਿਰਨ ਵਰਮਾ ਐਸ.ਐਮ.ਓ. ਨੇ ਦਸਿਆ ਕਿ ਕੋਰੋਨਾ ਵਾਇਰਸ ਦੇ ਮਰੀਜ਼ ਸਹਾਇਕ ਥਾਣੇਦਾਰ ਜੈ ਭਗਵਾਨ ਸਿੰਘ ਜਿਨ੍ਹਾਂ ਨੂੰ ਕਿ ਸਿਹਤ ਵਿਭਾਗ ਦੀ ਰੈਪਿਡ ਰਿਸਪਾਉਂਸ ਟੀਮ ਵਲੋਂ ਸਰਕਾਰੀ ਰਜਿੰਦਰ ਹਸਪਤਾਲ ਪਟਿਆਲਾ ਦੇ ਆਈਸੋਲੇਸ਼ਨ ਵਾਰਡ ਵਿਚ ਦਾਖਿਲ ਕਰਵਾਇਆ ਗਿਆ ਹੈ ਬਾਰੇ ਪਤਾ ਲੱਗਾ ਹੈ ਕਿ ਉਹ ਇੱਕ ਮਹੀਨਾ ਪਹਿਲਾਂ ਨਵਾਂ ਸ਼ਹਿਰ ਵਿਖੇ ਡਿਊਟੀ ਕਰਕੇ ਆਏ ਸਨ ਅਤੇ ਇੱਕ ਹਫਤਾ ਪਟਿਆਲਾ ਦੇ ਬੀ-ਟੈਂਕ ਵਿਖੇ ਡਿਉਟੀ ਕੀਤੀ ਗਈ ਸੀ ਅਤੇ ਬੀਤੀ 9-10 ਅਪ੍ਰੈਲ ਨੂੰ ਉਨ੍ਹਾਂ ਦੀ ਬਦਲੀ ਫਤਹਿਗੜ੍ਹ ਸਾਹਿਬ ਹੋਣ ਤੇ ਹੀ ਉਨ੍ਹਾਂ ਦਾ ਕੇਸ ਸਾਹਮਣੇ ਆਇਆ ਹੈ, ਜਦ ਕਿ ਉਨ੍ਹਾਂ ਦੇ ਸੰਪਰਕ ਵਿਚ ਆਉਣ ਵਾਲੇ ਹਰ ਵਿਅਕਤੀ ਬਾਰੇ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਜਦਿ ਕ ਪਰਿਵਾਰ ਅਤੇ ਗੁਆਂਢੀ ਰਿਸ਼ਤੇਦਾਰਾਂ ਦੇ ਵੀ ਸੈਂਪਲ ਲਏ ਗਏ ਹਨ। ਇਸ ਦੋਰਾਨ ਡਾਕਟਰਾਂ ਦੀ ਟੀਮ ਵਲੋਂ ਪੂਰੀ ਚੋਕਸੀ ਵਰਤੀ ਗਈ ਅਤੇ ਉਨ੍ਹਾਂ ਦੇ ਪਰਿਵਾਰ ਦੇ ਟੱਚ ਆਉਣ ਵਾਲੇ ਖਿੜਕੀਆਂ ਦਰਵਾਜਿਆਂ ਦੇ ਹੈਂਡਲਾਂ ਵੀ ਸੈਨੇਟਾਈਜ ਕੀਤਾ ਗਿਆ। ਇਸ ਮੌਕੇ ਡਾ: ਕਿਰਨ ਵਰਮਾ ਤੋਂ ਇਲਾਵਾ ਬੀਡੀਪੀਓ ਭੁਨਰਹੇੜੀ ਸੁਖਵਿੰਦਰ ਸਿੰਘ ਟਿਵਾਣਾ, ਡਾ: ਅਨੁੱਜ ਬਾਂਸਲ, ਡਾ: ਤੇਜਿੰਦਰ ਸਿੰਘ, ਡਾ: ਰਮਨਪ੍ਰੀਤ ਸਿੰਘ, ਵਿਸ਼ਾਲ ਸਿਡਾਨਾ ਗੁਰਵਿੰਦਰ ਸਿੰਘ ਬੀ.ਈ.ਈ., ਸੁਭਾਸ਼ ਚੰਦਰ, ਡਾ: ਕਮਲਪ੍ਰੀਤ ਕੌਰ ਏ.ਐਨ.ਐਮ., ਆਸ਼ਾ ਵਰਕਰ ਗੁਰਮੀਤ ਕੌਰ, ਨੀਲਮ ਰਾਣੀ ਆਸ਼ਾਵਰਕਰ, ਪਰਮਜੀਤ ਸਿੰਘ ਸਰਪੰਚ ਆਦਿ ਵੀ ਹਾਜਰ ਸਨ।
0 Comments