ਮੋਹਨ ਸਿੰਘ ਧਗੜੋਲੀ ਬਣੇ ਸੁਪਰ ਕਾਲਰ, ਆਪ ਦੇ ਹਲਕਾ ਇੰਚਾਰਜ ਸੰਧੂ ਨੇ ਦਿੱਤੀ ਵਧਾਈ
ਦੇਵੀਗੜ੍ਹ, 12 ਮਈ (ਪ.ਪ ) : ਪਿਛਲੇ ਦਿਨੀਂ ਪੰਜਾਬ ਦੇ ਵੱਖ ਵੱਖ ਲੋਕਾਂ ਨਾਲ ਸੰਪਰਕ ਸਾਧ ਕੇ ਕੋਰੋਨਾ ਸੰਬੰਧੀ ਜਾਗਰੂਕ ਕਰਨ ਦੇ ਮਨੋਰਥ ਨਾਲ ਆਮ ਆਦਮੀ ਪਾਰਟੀ ਪੰਜਾਬ ਵੱਲੋਂ ਇੱਕ ਕਾਲਿੰਗ ਮੁਹਿੰਮ ਆਰੰਭੀ ਗਈ ਹੈ, ਇਸ ਮੁਹਿੰਮ 'ਚ ਆਮ ਆਦਮੀ ਪਾਰਟੀ ਦੇ ਵੱਖ ਵੱਖ ਹਲਕਿਆਂ ਤੋਂ ਵਲੰਟੀਅਰਜ਼ ਹਿੱਸਾ ਲੈ ਰਹੇ ਹਨ ਜਿਨ੍ਹਾਂ ਦੀ ਬਕਾਇਦਾ ਰਜਿਸਟ੍ਰੇਸ਼ਨ ਕਰਵਾਈ ਗਈ ਹੈ ਅਤੇ ਰਜਿਸਟਡ ਕਾਲਰਾਂ ਵੱਲੋਂ ਇਹ ਮੁਹਿੰਮ ਅਧੀਨ ਪੰਜਾਬ ਵਾਸੀਆਂ ਨਾਲ ਸੰਪਰਕ ਸਾਧਿਆ ਜਾ ਰਿਹਾ ਹੈ, ਇਹ ਇੱਕ ਨਿਵੇਕਲਾ ਤਜਰਬਾ ਹੈ ਜਿਸ 'ਚ ਰੋਜ਼ਾਨਾ ਵੱਖ ਵੱਖ ਕਾਲਰਾਂ ਦੁਆਰਾ ਨਿਭਾਈ ਗਈ ਭੂਮਿਕਾ ਚੈੱਕ ਕੀਤੀ ਜਾ ਰਹੀ ਹੈ, ਪਿਛਲੇ ਦਿਨਾਂ ਤੋਂ ਪੱਛੜ ਚੁੱਕੇ ਹਲਕਾ ਸਨੌਰ ਦੇ ਵਰਕਰਾਂ ਨੇ ਇੱਕਦਮ ਉਛਾਲ ਮਾਰਿਆ ਹੈ ਅਤੇ ਪੂਰੇ ਪੰਜਾਬ ਚੋਂ ਚੌਥੇ ਸਥਾਨ ਉੱਪਰ ਪਹੁੰਚ ਬਣਾ ਲਈ ਹੈ, ਇਸ ਮੁਹਿੰਮ 'ਚ ਹਲਕਾ ਸਨੌਰ ਦੇ ਮੋਹਨ ਸਿੰਘ ਧਗੜੋਲੀ ਜੋ ਬਲਾਕ ਦੇਵੀਗੜ੍ਹ ਦੇ ਪ੍ਰਧਾਨ ਵੀ ਹਨ ਨੇ ਆਪਣੇ ਆਪ ਨੂੰ ਸੁਪਰ ਕਾਲਰਾਂ ਦੀ ਸੂਚੀ ਵਿੱਚ ਨਾਮ ਦਰਜ ਕਰਵਾ ਲਿਆ ਹੈ, ਇਸ ਖੁਸ਼ੀ ਨੂੰ ਸਾਂਝੇ ਕਰਦਿਆਂ ਆਮ ਆਦਮੀ ਪਾਰਟੀ ਹਲਕਾ ਸਨੌਰ ਦੇ ਇੰਚਾਰਜ ਇੰਦਰਜੀਤ ਸਿੰਘ ਸੰਧੂ ਨੇ ਮੋਹਨ ਸਿੰਘ ਨੂੰ ਸਮੂਹ ਹਲਕਾ ਸਨੌਰ ਦੇ ਵਲੰਟੀਅਰਜ਼ ਵੱਲੋਂ ਵਧਾਈ ਦਿੱਤੀ ਅਤੇ ਆਖਿਆ ਕਿ ਇਸ ਨਾਲ ਹੋਰ ਕਾਲਰਾਂ ਦਾ ਉਤਸ਼ਾਹ ਵੀ ਵਧੇਗਾ।
ਫੋਟੋ ਨੰ: 12 ਪੀਏਟੀ 3
0 Comments