ਲਾਕਡਾਊਨ ਦੇ ਚੱਲਦਿਆਂ ਯੂਥ ਕਲੱਬਾਂ ਦੇ ਨੌਜਵਾਨਾਂ ਦਾ ਖੂਨਦਾਨ ਲਈ ਅੱਗੇ ਆਉਣਾ ਸ਼ਲਾਘਾਯੋਗ
ਪਟਿਆਲਾ,
12 ਮਈ (ਪ.ਪ.) : ਪਾਵਰ ਹਾਊਸ ਯੂਥ ਕਲੱਬ ਸਬੰਧਤ ਨਹਿਰੂ ਯੁਵਾ ਕੇਂਦਰ ਯੂਥ
ਫੈਡਰੇਸਨ ਆਫ ਇੰਡੀਆ ਵੱਲੋਂ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਬਲੱਡ ਬੈਂਕ ਵਿਚ ਖੂਨ ਦੀ
ਭਾਰੀ ਕਮੀ ਨੂੰ ਵੇਖਦਿਆਂ ਵੱਖ-ਵੱਖ ਬਲੱਡ ਬੈਂਕਾਂ ਵਿਚ ਐਮਰਜੈਂਸੀ ਡੋਨਰ ਖੂਨਦਾਨ ਲਈ
ਭੇਜੇ ਜਾ ਰਹੇ ਹਨ। ਇਸੇ ਤਹਿਤ ਲਾਈਫ ਲਾਈਨ ਬਲੱਡ ਬੈਂਕ ਵਿਚ ਸਮਾਜ ਸੇਵੀ ਅਤੇ ਖੂਨਦਾਨ ਦਾ
ਮੋਟੀਵੇਟਰ ਜਤਵਿੰਦਰ ਗਰੇਵਾਲ ਦੀ ਪ੍ਰੇਰਨਾ ਸਦਕਾ ਖੂਨਦਾਨ ਕੈਂਪ ਲਗਾਇਆ ਗਿਆ, ਜਿਸ ਵਿਚ
ਵਿਸ਼ੇਸ਼ ਤੌਰ 'ਤੇ ਖੂਨਦਾਨੀਆਂ ਨੂੰ ਹੌਂਸਲਾ ਅਫਜਾਈ ਲਈ ਸਟੇਟ ਯੂਥ ਐਵਾਰਡੀ ਪਰਮਿੰਦਰ
ਭਲਵਾਨ ਕੌਮੀ ਪ੍ਰਧਾਨ ਯੂਥ ਫੈਡਰੇਸ਼ਨ ਆਫ ਇੰਡੀਆ ਅਤੇ ਪੀ.ਏ. ਸੰਜੇਇੰਦਰ ਸਿੰਘ ਬੰਨੀ
ਚੈਹਿਲ ਚੇਅਰਮੈਨ ਯੂਥ ਐਂਡ ਸਪੋਰਟਸ ਕਲੱਬਜ਼ ਸੈਲ ਪੰਜਾਬ ਕਾਂਗਰਸ ਪਹੁੰਚੇ। ਇਸ ਮੌਕੇ
ਉਨ੍ਹਾਂ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਲੋਕਡਾਊਨ ਦੌਰਾਨ ਯੂਥ ਕਲੱਬਾਂ ਦੇ
ਨੌਜਵਾਨਾਂ ਦਾ ਖੂਨਦਾਨ ਲਈ ਅੱਗੇ ਆਉਣਾ ਬਹੁਤ ਹੀ ਸ਼ਲਾਘਾਯੋਗ ਕਾਰਜ ਹੈ, ਕਿਉਂਕਿ ਅੱਜ
ਬਲੱਡ ਬੈਂਕਾਂ ਵਿਚ ਖੂਨ ਦੀ ਭਾਰੀ ਕਮੀ ਪਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਤਵਿੰਦਰ
ਗਰੇਵਾਲ, ਹਰਜੀਤ ਹੈਰੀ, ਰੁਪਿੰਦਰ ਕੌਰ, ਸਾਗਰ ਅਰੋੜਾ ਵੱਲੋਂ ਯੂਥ ਕਲੱਬਾਂ ਦੇ ਪ੍ਰਧਾਨਾਂ
ਅਤੇ ਅਹੁੱਦੇਦਾਰਾਂ ਨੂੰ ਖੂਨਦਾਨ ਲਈ ਪ੍ਰੇਰਿਤ ਕਰਕੇ ਖੂਨਦਾਨ ਲਈ ਲੈ ਕੇ ਆਉਣਾ
ਪ੍ਰਸੰਸਾਯੋਗ ਕਾਰਜ ਹੈ। ਉਨ੍ਹਾਂ ਹੋਰਨਾ ਸਮਾਜ ਸੇਵੀ ਸੰਸਥਾਵਾਂ ਨੂੰ ਸੋਸ਼ਲ ਡਿਸਟੈਂਸ ਦਾ
ਧਿਆਨ ਰੱਖਦੇ ਹੋਏ 5-5 ਖੂਨਦਾਨੀਆਂ ਨੂੰ ਲੈ ਕੇ ਖੂਨਦਾਨ ਕਰਨਾ ਚਾਹੀਦਾ ਹੈ। ਇਸ ਮੌਕੇ
ਸੰਦੀਪ ਸਿੰਘ ਮਵੀ, ਅਮਨ ਹਰਦਾਸਪੁਰ, ਕਾਕਾ ਸਿੱਧੂਵਾਲ, ਹਰਵਿੰਦਰ ਚਲੈਲਾ ਤੋਂ ਇਲਾਵਾ ਡਾ.
ਰਿੰਮਪ੍ਰੀਤ ਵਾਲੀਆ, ਮੱਖਣ ਰੋਂਗਲਾ, ਜਸਪਾਲ ਟਿੱਕਾ ਹਾਜ਼ਰ ਸਨ।
0 Comments