ਹਲਕਾ ਸਨੌਰ 'ਚ 12.5 ਕਰੋੜ ਦੀ ਲਾਗਤ ਨਾਲ 1280 ਨਵੇਂ ਕੈਟਲ ਸ਼ੈੱਡ ਬਣਨਗੇ; ਹੈਰੀਮਾਨ(Breaking news)
- ਚੇਅਰਮੈਨ ਅਸ਼ਵਨੀ ਬੱਤਾ ਅਤੇ ਅਮਨ ਨੈਣਾ ਦੀ ਅਗਵਾਈ 'ਚ ਹੋਈ ਮੀਟਿੰਗ 'ਚ ਲਏ ਫੈਸਲੇ
ਦੇਵੀਗੜ੍ਹ, 14 ਮਈ (ਪ.ਪ )-ਹਲਕਾ ਸਨੌਰ ਦੇ ਇੰਚਾਰਜ਼ ਹਰਿੰਦਰਪਾਲ ਸਿੰਘ ਹੈਰੀਮਾਨ ਦੇ ਦਿਸ਼ਾ ਨਿਰਦੇਸ਼ਾਂ 'ਤੇ ਅੱਜ ਬਲਾਕ ਸੰਮਤੀ ਸਨੌਰ ਦੇ ਚੈਅਰਮੈਨ ਅਸ਼ਵਨੀ ਬੱਤਾ, ਬਲਾਕ ਸੰਮਤੀ ਭੁਨਰਹੇੜੀ ਦੇ ਵਾਇਸ ਚੇਅਰਮੈਨ ਅਮਨ ਰਣਜੀਤ ਸਿੰਘ ਨੈਣਾ ਅਤੇ ਦੋਵੇਂ ਬਲਾਕਾਂ ਦੇ ਬੀ.ਡੀ.ਪੀ.ਓ. ਸੁਖਵਿੰਦਰ ਸਿੰਘ ਟਿਵਾਨਾ ਅਤੇ ਵਿਨੀਤ ਸ਼ਰਮਾਂ ਅਤੇ ਹੋਰ ਅਧਿਕਾਰੀਆਂ ਦੀ ਮੀਟਿੰਗ ਹੋਈ। ਜਿਸ ਦੌਰਾਨ ਲਾਕਡਾਊਨ ਕਾਰਨ ਮਜਦੂਰ ਵਰਗ ਨੂੰ ਆ ਰਹੀਆਂ ਮੁਸ਼ਕਲਾਂ ਸਬੰਧੀ ਡਿਪਟੀ ਕਮਿਸ਼ਨਰ ਪਟਿਆਲਾ ਅਤੇ ਏ.ਡੀ.ਸੀ. ਵਿਕਾਸ ਨਾਲ ਵਿਸਥਾਰ ਵਿੱਚ ਮੀਟਿੰਗ ਕਰ ਕੇ ਹਲਕਾ ਸਨੌਰ ਵਿੱਚ ਰੁਕੇ ਹੋਏ ਕੰਮਾਂ ਨੂੰ ਲੀਹ ਤੇ ਪਾ ਦਿੱਤਾ ਗਿਆ ਹੈ। ਹੈਰੀਮਾਨ ਨੇ ਕਿਹਾ ਕਿ ਹਲਕਾ ਸਨੌਰ ਵਿੱਚ ਕੈਟਲ ਸ਼ੈੱਡ ਦਾ ਕੰਮ ਜਲਦ ਹੀ ਸ਼ੁਰੂ ਹੋ ਜਾਵੇਗਾ। ਇਸ ਮੌਕੇ ਵਿਸ਼ੇਸ਼ ਤੌਰ ਤੇ ਮਨਰੇਗਾ ਤਹਿਤ ਕੰਮ ਚਲਾਉਣ ਲਈ ਤੇਜੀ ਨਾਲ ਪੁਰਾਣੇ ਅਤੇ ਨਵੇਂ ਪ੍ਰਾਜੈਕਟਾਂ 'ਤੇ ਕੰਮ ਕਰਨ ਲੲਂ ਨਿਰਦੇਸ਼ ਦਿੱਤੇ ਗਏ ਹਨ। ਖਾਸ ਤੌਰ 'ਤੇ 12.5 ਕਰੋੜ ਦੀ ਲਾਗਤ ਨਾਲ ਗਰੀਬ ਪਰਿਵਾਰਾਂ ਲਈ ਹਲਕਾ ਸਨੌਰ ਵਿੱਚ 1280 ਨਵੇਂ ਕੈਟਲ ਸ਼ੈੱਡ ਬਣਾਉਣ ਦਾ ਟੀਚਾ ਰੱਖਿਆ ਗਿਆ ਹੈ। ਛੱਪੜਾਂ ਦੀ ਨੁਹਾਰ ਬਦਲਣ ਤੋਂ ਇਲਾਵਾ ਆਉਣ ਵਾਲੇ ਝੋਨੇ ਦੇ ਸੀਜਨ ਅਤੇ ਬਰਸਾਤ ਨੂੰ ਧਿਆਨ ਵਿੱਚ ਰੱਖਦੇ ਹੋਏ ਨਹਿਰਾਂ ਅਤੇ ਡਰੇਨਾਂ ਦੀ ਸਫਾਈ ਤੁਰੰਤ ਕਰਵਾਉਣ ਲਈ ਸਬੰਧਤ ਜੇ.ਈ. ਅਤੇ ਜੀ.ਆਸ.ਐੱਸ. ਨੂੰ ਤਾਇਨਾਤ ਕੀਤਾ ਗਿਆ ਤਾਂ ਜੋ ਨਹਿਰਾਂ ਅਤੇ ਡਰੇਨਾਂ ਦੀ ਸਫਾਈ ਤੋਂ ਇਲਾਵਾ ਗਰੀਬ ਮਜਦੂਰਾਂ ਨੂੰ ਕੋਰੋਨਾ ਮਹਾਂਮਾਰੀ ਦੌਰਾਨ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਵੱਧ ਤੋਂ ਵੱਧ ਰੋਜਗਾਰ ਮੁਹੱਈਆ ਹੋ ਸਕੇ। ਮੀਟਿੰਗ ਵਿੱਚ ਦੋਵੇਂ ਬਲਾਕਾਂ ਦੇ ਏ.ਪੀ.ਓ. ਅਮਨਦੀਪ ਸਿੰਘ ਅਤੇ ਅਮਰਜੀਤ ਸਿੰਘ, ਜੇ.ਈ. ਗੁਰਮੀਤ ਸਿੰਘ, ਸੰਜੀਵ ਕੁਮਾਰ ਅਤੇ ਈ.ਏ. ਅਰਸ਼ਦੀਪ ਸਿੰਘ ਆਦਿ ਵੀ ਮੌਜੂਦ ਸਨ।
ਫੋਟੋ ਨੰ: 14 ਪੀਏਟੀ 1
0 Comments