ਪਿੰਡ ਹਿਆਣਾ ਖੁਰਦ ਵਿੱਚ ਇਨਸਾਨਾਂ ਵਿਚ ਇਮੀਊਨਟੀ ਵਧਾਉਣ ਲਈ ਹੋਮਿਓਪੈਥੀ ਦੀ  ਦਵਾਈ ਵੰਡੀ

ਨਾਭਾ, 14 ਮਈ (ਪ.ਪ ) : ਪਿੰਡ ਹਿਆਣਾ  ਖੁਰਦ ਵਿੱਚ ਡਾ.  ਨੀਲਮ ਡੀ ਐਚ ਐਮ  ਐਚ, ਐਮ ਡੀ ਅਤੇ ਡਾ. ਅਵਤਾਰ ਸਿੰਘ ਡੀ ਐਚ  ਐਮ ਐਸ ਤੇ ਐਮ ਡੀ ਸੀਨੀਅਰ ਮੈਡੀਕਲ ਅਫਸਰ ਪੀ ਐਸ ਪੀ ਸੀ ਐਲ ਪਟਿਆਲਾ ਵਲੋਂ ਹੋਮਿਓਪੈਥੀ ਦੀ ਦਵਾਈ  ਦਿਤੀ ਗਈ। ਇਸ ਮੌਕੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ  ਡਾ.  ਨੀਲਮ ਡੀ ਐਚ ਐਮ  ਐਚ, ਐਮ ਡੀ ਅਤੇ ਡਾ. ਅਵਤਾਰ ਸਿੰਘ ਡੀ ਐਚ  ਐਮ ਐਸ ਤੇ ਐਮ ਡੀ ਸੀਨੀਅਰ ਮੈਡੀਕਲ ਅਫਸਰ ਨੇ ਕਿਹਾ ਕਿ ਇਹ ਦਵਾਈ ਕੋਰੋਨਾ ਬਿਮਾਰੀ ਦਾ ਇਲਾਜ ਤਾਂ ਨਹਂ ਕਰਦੀ ਪਰ ਇਹ ਦਵਾਈ ਕਰੋਨਾ ਬਿਮਾਰੀ ਤੋਂ ਬਚਾਓ ਲਈ ਇਨਸਾਨਾਂ ਵਿਚ ਇਮੀਊਨਟੀ ਵਧਾਉਂਦੀ ਹੈ ਤਾਂ ਕਿ ਹਰ ਇਨਸਾਨ ਕੋਰੋਨਾ ਤੋਂ ਬਚਾਓ ਕਰ ਸਕੇ ਅਤੇ ਕੋਰੋਨਾ ਬਿਮਾਰੀ ਨਾਲ ਲੜਨ ਲਈ ਇਮੀਊਨਟੀ ਵਧ ਸਕੇ। ਇਹ ਦਵਾਈ ਹਿਆਣਾ ਖੁਰਦ ਵਿਚ ਘਰ ਘਰ ਵੰਡਣ ਲਈ ਮਾਸਟਰ ਗੁਰਪ੍ਰੀਤ ਸਿੰਘ , ਕੁਲਵਿੰਦਰ ਸਿੰਘ ਰਿੰਕੂ ਮੰਡੋੜ, ਗਗਨ ਮੰਡੋੜ ਨੂੰ ਦਿਤੀ ਗਈ।
ਫੋਟੋ ਨੰ: 14 ਪੀਏਟੀ 2