ਵਰਲਡ ਯੂਨੀਵਰਸਿਟੀ ਵੱਲੋਂ ਲਾਕਡਾਊਨ ਦੌਰਾਨ ਬਜ਼ੁਰਗਾਂ ਦੀ ਦੇਖਭਾਲ ਵਿਸ਼ੇ ਸਬੰਧੀ ਵੈਬੀਨਾਰ ਦਾ ਸ਼ਾਨਮਾਰ ਆਯੋਜਨ


ਪਟਿਆਲਾ, 20 ਮਈ (ਪ.ਪ ) : ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫਤਹਿਗੜ੍ਹ ਸਾਹਿਬ ਵੱਲੋਂ ਤਾਲਾਬੰਦੀ ਦੌਰਾਨ ਬਜ਼ੁਰਗਾਂ ਦੀ ਦੇਖਭਾਲ ਵਿਸ਼ੇ 'ਤੇ ਇਕ ਵੈਬੀਨਾਰ ਆਯੋਜਨ ਕੀਤਾ ਗਿਆ। ਵਿਸ਼ਵ ਵਿਆਪੀ ਮਹਾਂਮਾਰੀ ਕੋਵਿਡ 19 ਦੇ ਇਸ ਸਮੇਂ ਦੌਰਾਨ, ਜਦੋਂ ਦੁਨੀਆ ਭਰ ਦੇ ਲੋਕ ਆਪਣੇ ਘਰਾਂ ਵਿੱਚ ਬੰਦ ਰਹਿਣ ਲਈ ਮਜ਼ਬੂਰ ਹਨ ਅਤੇ ਸ਼ਰੀਰਕ ਗਤੀਵਿਧੀਆਂ ਘੱਟ ਹੋਣ ਕਾਰਨ ਬਜ਼ੁਰਗ ਖਾਸ ਤੌਰ 'ਤੇ ਵਧੇਰੇ ਪ੍ਰਭਾਵਿੱਤ ਹੋ ਰਹੇ ਹਨ। ਬਜ਼ੁਰਗਾਂ ਦੀ ਦੇਖਭਾਲ ਦੇ ਅਤਿ ਮਹੱਤਵਪੂਰਨ ਮੁੱਦੇ ਨੂੰ ਧਿਆਨ ਵਿੱਚ ਰ ੱਖਦੇ ਹੋਏ, ਸ਼੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਅੀ ਨੇ ਅੱਗੇ ਆਉਂਦਿਆਂ ਇਸ ਵੈਬੀਨਾਰ ਦੇ ਆਯੋਜਨ ਦਾ ਉਪਰਾਲਾ ਕੀਤਾ। ਇਸ ਵੈਬੀਨਾਰ ਦੌਰਾਨ, ਅਨੁਭਵੀ ਅਤੇ ਬਜ਼ੁਰਗ ਐਥਲੀਟ ਸ. ਮਾਨ ਕੌਰ ਨੇ ਆਪਦੇ ਕੋਚ ਪੁੱਤਰ ਸ. ਗਬਰਦੇਵ ਸਿੰਘ ਸਮੇਤ ਪੈਨਲਿਸਟ ਦੇ ਤੌਰ 'ਤੇ ਸ਼ਮੂਲੀਅਤ ਕੀਤੀ। ਇਸ ਮੌਕੇ ਉਨ੍ਹਾਂ ਨੇ ਸਰੋਤਿਆਂ ਨੂੰ ਖੂਬਸੂਰਤ ਢੰਗ ਨਾਲ ਪ੍ਰੇਰਿਤ ਕੀਤਾ ਅਤੇ ਆਪਦੇ ਲੰਮੇਰੇ, ਸਿਹਤਯਾਬ ਜੀਵਨ ਦਾ ਰਾਜ ਸਾਂਝਾ ਕਰਦਿਆਂ ਕਿਹਾ ਕਿ ਸਾਨੂੰ ਉਮਰ ਦੇ ਹਰ ਪੜ੍ਰਾਅ 'ਤੇ ਸ਼ਰੀਰਕ, ਮਾਨਸਿਕ ਤੌਰ 'ਤੇ ਸਰਗਰਮ ਰਹਿਣ ਦੇ ਨਾਲ ਨਾਲ ਸੰਤੁਲਿਤ ਆਹਾਰ ਲੈਂਦੇ ਰਹਿਣਾ ਚਾਹੀਦਾ ਹੈ। ਵਾਈਸ ਚਾਂਸਲਰ ਡਾ. ਪ੍ਰਿਤਪਾਲ ਸਿੰਘ ਨੇ ਵੈਬੀਨਾਰ ਦੀ ਪ੍ਰਧਾਨਗੀ ਕੀਤੀ। ਉਨ੍ਹਾਂ ਨੇ ਸ. ਮਾਨ ਕੌਰ ਦਾ ਇਸ ਸਮਾਰੋਹ ਦਾ ਹਿੰਸਾ ਬਣਨ ਅਤੇ ਅਜੋਕੇ ਸਮਾਜ, ਖਾਸ ਕਰ ਬਜ਼ੁਰਗਾਂ , ਲਈ ਆਸਾਧਾਰਨ ਪ੍ਰੇਰਣਾ ਬਣਨ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਹ ਸਾਡਾ ਨੈਤਿਕ ਫਰਜ਼ ਬਣਦਾ ਹੈ ਕਿ ਅਸੀਂ ਬਜ਼ੁਰਗਾਂ ਨੂੰ ਇਸ ਨਾਜ਼ੁਕ ਸਮੇਂ ਦੌਰਾਨ ਭਾਵਨਾਤਮਕ ਸਹਾਇਤਾ ਪ੍ਰਦਾਨ ਕਰਨ ਲਈ ਹਰ ਸੰਭਵ ਯਤਨ ਕਰੀਏ।
ਇਸ ਵੈਬੀਨਾਰ ਦੌਰਾਨ ਡਾ. ਪੰਕਜਪ੍ਰੀਤ ਸਿੰਘ, ਇੰਚਾਰਜ, ਫਿਜ਼ੀਓਥੈਰੇਪੀ ਵਿਭਾਗ ਨੇ ਰਿਸੋਰਸ ਪਰਸਨ ਅਤੇ ਡਾ. ਸੁਪ੍ਰੀਤ ਬਿੰਦਰਾ, ਸਹਾਇਕ ਪ੍ਰੋਫੈਸਰ ਨੇ ਕੋਆਰਡੀਨੇਟਰ ਦੀ ਮਹੱਤਵਪੂਰਨ ਭੂਮਿਕਾ ਨਿਭਾਈ।
ਫੋਟੋ ਨੰ: 19 ਪੀਏਟੀ 10