ਪਿੰਡ ਰੌਹੜ ਜਾਗੀਰ ਵਿਖੇ 25-30 ਤੂੜੀ ਦੇ ਮੂਸਲ ਅੱਗ ਨਾਲ ਸੜ ਕੇ ਸੁਆਹ- ਫਾਇਰ ਬਰਗੇਡ ਦੀਆਂ ਗੱਡੀਆਂ ਡੇਢ ਘੰਟਾ ਲੇਟ ਪੁੱਜੀਆਂ
ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਰੌਹੜ ਜਾਗੀਰ ਵਿਖੇ ਪਟਿਆਲਾ-ਪਹੇਵਾ ਰੋੜ ਦੇ ਬਿਲਕੁਲ ਕਿਨਾਰੇ ਲੱਗੇ ਕੁਝ ਘਰਾਂ ਦੇ ਤੂੜੀ ਦੇ ਮੂਸਲਾਂ ਨੂੰ ਰੌਹੜ ਜਾਗੀਰ ਤੋਂ ਜੋਧਪੁਰ ਨੂੰ ਜਾਂਦੀ ਬਿਜਲੀ ਦੀ ਲਾਈਨ ਬੰਦ ਕੀਤੀ ਹੋਈ ਸੀ, ਜਦੋਂ ਬਿਜਲੀ ਕਰਮਚਾਰੀਆ ਨੇ ਲਾਈਨ ਚਾਲੂ ਕਰਨ ਲਈ ਸਵਿੱਚ ਘੋੜਾ ਚੁੱਕਿਆ ਤਾਂ ਉਸ ਵਿਚੋਂ ਨਿਕਲੇ ਚੰਗਿਆੜਿਆਂ ਨਾਲ ਹੇਠਾਂ ਪਈ ਪਰਾਲੀ ਨੂੰ ਅੱਗ ਲੱਗ ਗਈ। ਬਾਅਦ ਵਿਚ ਇਹ ਅੱਗ ਨਾਲ ਲੱਗੇ ਤੂੜੀ ਦੇ ਮੂਸਲਾਂ ਨੂੰ ਜਾ ਲੱਗੀ। ਅੱਗ ਨੇ ਹਵਾ ਤੇਜ਼ ਹੋਣ ਕਰਕੇ ਬਹੁਤ ਜਲਦੀ ਹੀ ਮੂਸਲਾਂ ਨੂੰ ਆਪਣੀ ਚਪੇਟ ਵਿਚ ਲੈ ਲਿਆ। ਇਸ ਦੌਰਾਨ ਫਾਇਰ ਬਰਗੇਡ ਦੀਆਂ ਗੱਡੀਆਂ ਡੇਢ ਘੰਟਾ ਲੇਟ ਪਹੁੰਚੀਆਂ। ਜਿਸ ਕਾਰਨ ਅੱਗ ਬਹੁਤ ਜਿਆਦਾ ਲੱਗ ਗਈ। ਅੱਗ ਪਿੰਡ ਦੇ ਬਹੁਤ ਨੇੜੇ ਹੋਣ ਕਰਕੇ ਪਿੰਡ ਵਿਚ ਵੜ ਸਕਦੀ ਸੀ ਜੇਕਰ ਪਿੰਡ ਦੇ ਸਾਰੇ ਲੋਕਾਂ ਨੇ ਪਾਣੀ ਪਾਉਣ ਦੀ ਹਿੰਮਤ ਨਾ ਕੀਤੀ ਹੁੰਦੀ ਤਾਂ ਭਾਰੀ ਆਰਥਿਕ ਨੁਕਸਾਨ ਹੋ ਜਾਣਾ ਸੀ। ਇਸ ਦੌਰਾਨ ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ ਦੇ ਸਿਆਸੀ ਸਲਾਹਕਾਰ ਜਗਜੀਤ ਸਿੰਘ ਕੋਹਲੀ ਆਪਣੇ ਸਾਥੀਆਂ ਨਾਲ ਘਟਨਾ ਵਾਲੀ ਥਾਂ ਪਹੁੰਚ ਗਏ, ਜਿਨ੍ਹਾਂ ਨੇ ਇਸ ਹੋਏ ਨੁਕਸਾਨ ਤੇ ਚਿੰਤਾ ਪਰਗਟ ਕੀਤੀ ਅਤੇ ਪ੍ਰਸਾਸ਼ਨ ਤੋਂ ਮੰਗ ਕੀਤੀ ਹੈ ਕਿ ਜਿਨ੍ਹਾਂ ਕਿਸਾਨਾਂ ਦੇ ਤੂੜੀ ਦੇ ਮੂਸਲ ਸੜੇ ਹਨ ਉਨ੍ਹਾਂ ਨੂੰ ਤੁਰੰਤ ਮੁਆਵਜਾ ਦੇਵੇ ਕਿਉਂਕਿ ਕਿਸਾਨ ਪਹਿਲਾਂ ਹੀ ਕਣਕ ਦਾ ਘੱਟ ਝਾੜ ਹੋਣ ਕਾਰਨ ਪ੍ਰੇਸ਼ਾਨ ਹਨ। ਇਸ ਮੌਕੇ ਬਲਕਾਰ ਸਿੰਘ ਸਾਬਕਾ ਸਰਪੰਚ, ਤਰਸੇਮ ਕੋਟਲਾ, ਜਸਵੰਤ ਸਿੰਘ, ਕੁਲਦੀਪ ਸਿੰਘ, ਕੁਲਵੰਤ ਸਿੰਘ, ਚੂਹੜ ਸਿੰਘ, ਮਨਦੀਪ ਸਿੰਘ, ਜੋਤੀ ਘੜਾਮ, ਰਵਿੰਦਰ ਸਨੌਰ ਆਦਿ ਵੀ ਮੌਜੂਦ ਸਨ।
ਫੋਟੋ ਨੰ: 19 ਪੀਏਟੀ 8
0 Comments