ਬੱਚਾ ਪੈਦਾ ਨਾ ਹੋਣ ਤੇ ਪਤੀ ਵਲੋਂ ਪਤਨੀ ਦੀ ਗਲਾ ਘੋਟ ਕੇ ਹੱਤਿਆ
ਬੱਚਾ ਪੈਦਾ ਨਾ ਹੋਣ ਤੇ ਪਤੀ ਵਲੋਂ ਪਤਨੀ ਦੀ ਗਲਾ ਘੋਟ ਕੇ ਹੱਤਿਆ
- ਜੁਲਕਾਂ ਪੁਲਿਸ ਨੇ ਪਤੀ, ਸੱਸ, ਸਹੁਰਾ ਤੇ ਦਾਦੀ ਸੱਸ ਦੇ ਖਿਲਾਫ 304-ਬੀ ਦਾ ਮੁਕੱਦਮਾ ਦਰਜ ਕੀਤਾਦੇਵੀਗੜ੍ਹ, 20 ਮਈ (ਪ.ਪ ) : ਇਥੋਂ ਨੇੜਲੇ ਪਿੰਡ ਬਰਕਤਪੁਰ 'ਚ ਇੱਕ ਵਿਆਹੁਤਾ ਔਰਤ ਦੀ ਉਸਦੇ ਪਤੀ ਵਲੋਂ ਤਿੰਨ ਸਾਲ ਬੀਤ ਜਾਣ ਤੇ ਵੀ ਬੱਚਾ ਨਾ ਪੈਦਾ ਨਾ ਹੋਣ ਤੇ ਗਲਾ ਘੋਟ ਕੇ ਜਾਨੋ ਮਾਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਘਟਨਾ ਦੀ ਸੂਚਨਾ ਮਿਲਣ ਤੇ ਡੀ.ਐਸ.ਪੀ. ਦਿਹਾਤੀ ਅਜੇਪਾਲ ਸਿੰਘ, ਕਾਰਜਕਾਰੀ ਐਸ.ਐਚ.ਓ. ਸਬ ਇੰਸਪੈਕਟਰ ਸੁਰਿੰਦਰ ਸਿੰਘ ਸਮੇਤ ਪੁਲਿਸ ਫੋਰਸ ਮੌਕੇ ਤੇ ਪਹੁੰਚ ਕੇ ਘਟਨਾ ਦਾ ਜਾਹਿਜ਼ਾ ਲਿਆ।ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਮੁਰਾਦਮਾਜਰਾ ਦੀ ਪਿੰਕੀ ਰਾਣੀ ਪੁੱਤਰੀ ਗੁਰਦੇਵ ਸਿੰਘ ਦਾ ਤਿੰਨ ਸਾਲ ਪਹਿਲਾਂ ਪਿੰਡ ਬਰਕਤਪੁਰ ਦੇ ਚਰਨਜੀਤ ਸਿੰਘ ਪੁੱਤਰ ਤਰਸੇਮ ਸਿੰਘ ਨਾਲ ਵਿਆਹ ਹੋਇਆ ਸੀ ਪਰ ਪਿੰਕੀ ਰਾਣੀ ਦੇ ਪਰਿਵਾਰ ਨੇ ਦੋਸ਼ ਲਾਇਆ ਕਿ ਉਸ ਦੇ ਸਹੁਰਾ ਪਰਿਵਾਰ ਉਸ ਨੂੰ ਦਹੇਜ ਅਤੇ ਬੱਚਾ ਨਾ ਪੈਦਾ ਕਰਨ ਕਰਕੇ ਤੰਗ ਪ੍ਰੇਸ਼ਾਨ ਕਰਦੇ ਸਨ ਪਰ ਜਦੋਂ ਲੜਕੀ ਦੇ ਮਾਪਿਆਂ ਨੂੰ ਉਸ ਦੇ ਮਾਰੇ ਜਾਣ ਬਾਰੇ ਪਤਾ ਲੱਗਾ ਤਾਂ ਉਹ ਪਿੰਡ ਬਰਕਤਪੁਰ ਪਹੁੰਚੇ, ਜਿੱਥੇ ਉਨ੍ਹਾਂ ਨੇ ਜਾ ਵੇਖਿਆ ਤਾਂ ਉਨ੍ਹਾਂ ਦੀ ਲੜਕੀ ਮਰੀ ਹੋਈ ਸੀ ਅਤੇ ਉਸ ਦੇ ਗਲੇ ਤੇ ਸੋਜ ਦੇ ਨਿਸ਼ਾਨ ਸਨ। ਜਿਸ ਤੇ ਉਨ੍ਹਾਂ ਨੇ ਥਾਣਾ ਜੁਲਕਾ ਦੀ ਪੁਲਿਸ ਨੂੰ ਸੁਚਨਾ ਦੇ ਕੇ ਬੁਲਾ ਲਿਆ। ਇਸ ਦੌਰਾਨ ਪੁਲਿਸ ਨੇ ਲਾਸ਼ ਕਬਜ਼ੇ 'ਚ ਲੈ ਕੇ ਪੋਸਟ ਮਾਰਟਮ ਲਈ ਭੇਜ ਦਿੱਤਾ ਅਤੇ ਲੜਕੀ ਦੇ ਭਰਾ ਵਿਜੇ ਕੁਮਾਰ ਪੁੱਤਰ ਗੁਰਦੇਵ ਸਿੰਘ ਵਾਸੀ ਮੁਰਾਦਮਾਜਰਾ ਦੇ ਬਿਆਨਾ ਦੇ ਅਧਾਰ ਤੇ ਮ੍ਰਿਤਕਾ ਪਿੰਕੀ ਰਾਣੀ ਦੇ ਪਤੀ ਚਰਨਜੀਤ ਸਿੰਘ, ਸੱਸ ਫੂਲ ਕੋਰ ਪਤਨੀ ਤਰਸੇਮ ਸਿੰਘ, ਸਹੁਰਾ ਤਰਸੇਮ ਸਿੰਘ ਪੁੱਤਰ ਜਰਨੈਲ ਸਿੰਘ ਤੇ ਦਾਦੀ ਸੱਸ ਚੰਬੀ ਦੇਵੀ ਪਤਨੀ ਜਰਨੈਲ ਸਿੰਘ ਦੇ ਖਿਲਾਫ ਧਾਰਾ 304-ਬੀ ਦੇ ਤਹਿਤ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ । ਦੋਸ਼ੀਟਾਂ ਦੀ ਭਾਲ ਜਾਰੀ ਹੈ।
0 Comments