ਨਾਭਾ ਦੀ ਮੈਕਸੀਮਮ ਸਕਿਉਰਟੀ ਜੇਲ ਅੰਦਰ ਅਚਨਚੇਤ ਚੈਕਿੰਗ ਦੌਰਾਨ ਦੋ ਮੋਬਾਇਲ ਸਣੇ ਚਾਰਜਰ ਬਰਾਮਦ
ਨਾਭਾ ਦੀ ਮੈਕਸੀਮਮ ਸਕਿਉਰਟੀ ਜੇਲ ਅੰਦਰ ਅਚਨਚੇਤ ਚੈਕਿੰਗ ਦੌਰਾਨ ਦੋ ਮੋਬਾਇਲ ਸਣੇ ਚਾਰਜਰ ਬਰਾਮਦ
ਨਾਭਾ, 20 ਮਈ (ਪ.ਪ ) : ਨਾਭਾ ਦੀ ਮੈਕਸੀਮਮ ਸਕਿਉਰਟੀ ਜੇਲਅੰਦਰ ਅੱਜ ਦੁਪਹਿਰ ਐੱਸ ਪੀ ਪਟਿਆਲਾ ਪਲਵਿੰਦਰ ਸਿੰਘ ਚੀਮਾ ਦੀ ਅਗਵਾਈ ਵਿੱਚ ਕਰਫੂ ਤੋਂ ਬਾਅਦ ਦੋ ਡੀਐਸਪੀ ਅਤੇ ਐਸਐਚਓ ਸਣੇ ਸੌ ਦੇ ਲੱਗਭਗ ਮੁਲਾਜ਼ਮਾਂ ਵੱਲੋਂ ਦੋ ਘੰਟੇ ਅਚਨਚੇਤ ਚੈਕਿੰਗ ਅਭਿਆਨ ਚਲਾਇਆ ਗਿਆ। ਇਸ ਚੈਕਿੰਗ ਅਭਿਆਨ ਦੌਰਾਨ ਪੁਲਿਸ ਨੂੰ ਜੇਲ ਅੰਦਰੋਂ ਦੋ ਮੋਬਾਈਲ ਫੋਨ ਅਤੇ ਦੋ ਚਾਰਜਰ ਬਰਾਮਦ ਹੋਏ।
ਇਸ ਸਬੰਧੀ ਐੱਸ ਪੀ ਪਲਵਿੰਦਰ ਸਿੰਘ ਚੀਮਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਸਰਚ ਦੌਰਾਨ ਜੇਲ ਅੰਦਰੋਂ ਦੋ ਮੋਬਾਈਲ ਫੋਨ ਅਤੇ ਦੋ ਚਾਰਜ ਬਰਾਮਦ ਹੋਏ ਹਨ,ਇਹ ਸਰਚ ਇਹ ਸਰਚ ਸਮੇਂ ਸਮੇਂ ਤੇ ਕੀਤੀ ਜਾਂਦੀ ਹੈ। ਫਿਲਹਾਲ ਮੋਬਾਇਲ ਬਰਾਮਦਗੀ ਸੰਬੰਧੀ ਥਾਣਾ ਕੋਤਵਾਲੀ ਵਿੱਖੇ ਮਾਮਲਾ ਦਰਜ ਕੀਤਾ ਗਿਆ ਹੈ। ਇਹ ਚੈਕਿੰਗ ਉੱਚ ਅਧਿਕਾਰੀਆਂ ਦੇ ਹੁਕਮਾਂ ਤਹਿਤ ਕੀਤੀ ਗਈ ਹੈ ਜੋ ਭਵਿੱਖ ਵਿੱਚ ਵੀ ਜਾਰੀ ਰਹੇਗੀ।ਫੋਟੋ ਨੰ: 19 ਪੀਏਟੀ 2
0 Comments