ਸਿਹਤ ਵਿਭਾਗ ਦੀ ਸਮੁੱਚੀ ਟੀਮ ਤੇ ਆਸ਼ਾ ਵਰਕਰਾਂ ਦਾ ਭੜੀ ਪਨੈਚਾ ਵਿਖੇ ਕੀਤਾ ਗਿਆ ਵਿਸ਼ੇਸ਼ ਸਨਮਾਨ
-ਸ਼੍ਰੋਮਣੀ ਅਕਾਲੀ ਦਲ ਇਸ ਸੰਕਟ ਦੀ ਘੜੀ ਸਮੇ ਪ੍ਰਸ਼ਾਸਨ ਦਾ ਦਿੰਦਾ ਰਹੇਗਾ ਸਹਿਯੋਗ : ਰਾਮ ਮਠਾੜੂ,ਮਹਿੰਗਾ ਭੜੀ
ਭਾਦਸੋਂ, 14 ਮਈ (ਪ.ਪ ) : ਕੋਰੋਨਾ ਵਾਇਰਸ ਦੀ ਬਿਮਾਰੀ ਨੇ ਜਿਥੇ ਸਮੁੱਚੀ ਦੁਨੀਆ ਨੂੰ ਅਪਣੀ ਜਕੜ ਵਿੱਚ ਲਿਆ ਹੋਇਆ ਹੈ ਉਥੇ ਸਿਹਤ ਵਿਭਾਗ, ਪੁਲਿਸ ਮੁਲਾਜ਼ਮਾਂ ਤੇ ਸਫ਼ਾਈ ਕਰਮਚਾਰੀਆਂ ਵੱਲੋਂ ਇਸ ਸੰਕਟ ਦੇ ਮਾਹੌਲ ਵਿੱਚ ਨਿਭਾਈਆਂ ਜਾ ਰਹੀਆਂ ਸੇਵਾਵਾਂ ਸ਼ਲਾਘਾਯੋਗ ਹਨ,ਜਿਸ ਲਈ ਇਹਨਾਂ ਨੂੰ ਮਾਨ ਸਨਮਾਨ ਦੇਣਾ ਸਾਡਾ ਸਾਰਿਆਂ ਦਾ ਮੁੱਢਲਾ ਫਰਜ਼ ਬਣਦਾ ਹੈ। ਇਸ ਗੱਲ ਦਾ ਪ੍ਰਗਟਾਵਾ ਸੀਨੀਅਰ ਅਕਾਲੀ ਆਗੂ ਮਿਸਤਰੀ ਰਾਮ ਸਿੰਘ ਮਠਾੜੂ ਤੇ ਸਾਬਕਾ ਸਰਪੰਚ ਮਹਿੰਗਾ ਸਿੰਘ ਭੜੀ ਦੀ ਅਗਵਾਈ ਵਿੱਚ ਸ੍ਰੋਮਣੀ ਅਕਾਲੀ ਦਲ ਭੜੀ ਪਨੈਚਾ ਦੀ ਸਮੁੱਚੀ ਟੀਮ ਨੇ ਅੱਜ ਸਬਸਿਡੀ ਹੈਲਥ ਸੈਂਟਰ ਭੜੀ ਪਨੈਚਾ ਵਿੱਚ ਡਿਊਟੀ ਤੇ ਤਾਇਨਾਤ ਸਿਹਤ ਵਿਭਾਗ ਦੇ ਸੁਮਚੇ ਅਮਲੇ ਤੇ ਆਸ਼ਾ ਵਰਕਰਾਂ ਦਾ ਸੰਕਟ ਦੀ ਘੜੀ ਵਿੱਚ ਨਿਭਾਈਆਂ ਜਾ ਰਹੀਆਂ ਸੇਵਾਵਾਂ ਨੂੰ ਦੇਖਦੇ ਹੋਏ ਸਨਮਾਨ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਪਰੋਕਤ ਆਗੂਆਂ ਨੇ ਕਿਹਾ ਕਿ ਜਿਥੇ ਸਾਨੂੰ ਇਸ ਸੰਕਟ ਦੀ ਘੜੀ ਵਿੱਚ ਪ੍ਰਸ਼ਾਸਨ ਦਾ ਸਹਿਯੋਗ ਕਰਦੇ ਹੋਏ ਆਪਣੇ ਆਪਣੇ ਘਰਾਂ ਵਿੱਚ ਰਹਿਣਾ ਚਾਹੀਦਾ ਹੈ ਉਥੇ ਕੋਰੋਨਾ ਬਿਮਾਰੀ ਵਿੱਚ ਡਿਊਟੀ ਦੇ ਰਹੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਹੌਂਸਲਾ ਅਫਜ਼ਾਈ ਵੀ ਕਰਨੀ ਚਾਹੀਦੀ ਹੈ ਤਾਂ ਜੋ ਅੱਗੋ ਇਸ ਅਧਿਕਾਰੀ ਹੋਰ ਵੀ ਬੇਹਤਰ ਸੇਵਾਵਾਂ ਪ੍ਰਦਾਨ ਕਰਦੇ ਰਹਿਣ। ਮਹਿੰਗਾ ਸਿੰਘ ਭੜੀ ਨੇ ਅੱਗੇ ਕਿਹਾ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਸੀਨੀਅਰ ਲੀਡਰਸ਼ਿਪ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਥੇ ਸੰਕਟ ਦੀ ਘੜੀ ਵਿੱਚ ਪਾਰਟੀ ਪ੍ਰਧਾਨ ਸ ਸੁਖਬੀਰ ਸਿੰਘ ਬਾਦਲ ਦੀਆਂ ਹਦਾਇਤਾਂ ਤੇ ਪਹਿਰਾ ਦਿੰਦੇ ਹੋਏ ਲੋੜਵੰਦਾਂ ਲਈ ਲੰਗਰਾਂ ਤੇ ਰਾਸਨ ਦੀਆਂ ਸੇਵਾਵਾਂ ਵੱਡੀ ਪੱਧਰ ਤੇ ਦਿੱਤੀਆਂ ਜਾ ਰਹੀਆਂ ਹਨ ਉਥੇ ਪਾਰਟੀ ਵੱਲੋਂ ਮਾਸਕ,ਸੈਨੇਟਾਇਜਰ ਤੇ ਗਲੱਬਜ ਵੀ ਵੱਡੇ ਜਾ ਰਹੇ ਹਨ । ਉਹਨਾਂ ਸੰਗਤਾ ਨੂੰ ਅਪੀਲ ਕੀਤੀ ਕਿ ਉਹ ਇਸ ਸੰਕਟ ਦੀ ਘੜੀ ਵਿੱਚ ਲੋੜਵੰਦ ਪਰਿਵਾਰਾਂ ਦੀ ਸਹਾਇਤਾ ਲਈ ਅੱਗੇ ਆਉਣਾ ਤਾ ਜੋ ਸਮੇਂ ਹਰ ਇੱਕ ਲੋੜਵੰਦ ਦੀ ਮੱਦਦ ਹੋ ਸਕੇ। ਅੱਜ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਟੀਮ ਵਲੋਂ ਡਾ ਪਲਵਿੰਦਰ ਸਿੰਘ ਸੀਨੀਅਰ ਮੈਡੀਕਲ ਅਫ਼ਸਰ, ਫਾਰਮਾਸਿਸਟ ਬਲਕਾਰ ਸਿੰਘ, ਅਰਵਿੰਦਰ ਕੌਰ ਏ ਐਨ ਐਮ, ਬਿਕਰਮਜੀਤ ਸਿੰਘ ਐਮ ਪੀ ਡਬਲਿਊ, ਬੇਅੰਤ ਕੌਰ ਆਸ਼ਾ ਵਰਕਰ, ਰਾਜਵੰਤ ਕੌਰ ਆਸ਼ਾ ਵਰਕਰ, ਮਨਪ੍ਰੀਤ ਸਿੰਘ ਸਫ਼ਾਈ ਸੇਵਕ,ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।ਇਸ ਮੌਕੇ ਤੇ ਸੀਨੀਅਰ ਆਗੂ ਜਥੇਦਾਰ ਮੇਜਰ ਸਿੰਘ ਭੜੀ, ਜਥੇਦਾਰ ਭਾਗ ਸਿੰਘ ਚਲੈਲਾ, ਹਰਵਿੰਦਰ ਕਾਲਾ ਪੰਚ,ਸੋਹਣ ਲਾਲ ਭੜੀ ਸੂਬਾ ਪ੍ਰਧਾਨ ਸੈਲਰ ਮੁਨੀਮ ਐਸੋਸੀਏਸ਼ਨ, ਦੀਸਾ ਬੇਗਮ ਪੰਚ,ਬਲਜੀਤ ਸਿੰਘ ਪੀ ਟੀ,ਹਾਕਮ ਸਿੰਘ ਗੋਗੀ, ਸਰਬਜੀਤ ਸਿੰਘ,ਵਿਪਨ ਕੁਮਾਰ,ਹਰਿੰਦਰ ਸਿੰਘ, ਅਵਤਾਰ ਸਿੰਘ ਤਾਰਾ,ਗਿਆਨੀ ਬਲਵਿੰਦਰ ਸਿੰਘ, ਲਖਬੀਰ ਸਿੰਘ, ਧਰਮਪਾਲ ਭੜੀ ਪੀ ਏ ਰਾਜੂ ਖੰਨਾ ਵਿਸ਼ੇਸ਼ ਤੌਰ ਤੇ ਹਾਜਰ ਸਨ।
ਫੋਟੋ ਨੰ: 14 ਪੀਏਟੀ 6
0 Comments