ਸਾਦਾ ਵਿਆਹ ਕਰ ਕੇ ਬਣਿਆ ਪ੍ਰੇਰਨਾ ਸਰੋਤ
ਦੇਵੀਗੜ੍ਹ, 14 ਮਈ (ਪ.ਪ ) : ਕੋਰੋਨਾ ਦੀ ਮਹਾਂਮਾਰੀ 'ਚ ਨੇੜਲੇ ਪਿੰਡ ਧਰਮੇੜੀ 'ਚ ਕਿਸਾਨ ਨਿਰਮਲ ਸਿੰਘ ਦੇ ਪੁੱਤਰ ਹਰਜਿੰਦਰ ਸਿੰਘ ਨੇ ਜਸਵੀਰ ਕੌਰ ਵਾਸੀ ਅਜਨਾਲ ਦਿੜਬਾ ਨਾਲ ਸਾਦਾ ਵਿਆਰ ਕਰਵਾ ਕੇ ਖੇਤਰ ਵਾਸੀਆਂ ਨੂੰ ਵੱਧ ਰਹੀ ਮਹਿੰਗਾਈ 'ਤੇ ਕਰਜੇ ਦੇ ਬੋਝ ਤੋਂ ਬਚਾਅ ਲਈ ਸੁਨੇਹਾ ਦਿੱਤਾ ਹੈ।ਹਰਜਿੰਦਰ ਸਿੰਘ ਨੇ ਦੱਸਿਆ ਕਿ ਅਸੀਂ ਪ੍ਰਸ਼ਾਸ਼ਨ ਤੋਂ ਆਗਿਆ ਲੈ ਕੇ 4 ਪਰਿਵਾਰਕ ਮੈਂਂਬਰ ਜਸਵੀਰ ਕੌਰ ਵਾਸੀ ਦਿੜਬਾ ਨੂੰ ਵਿਆਹ ਕੇ ਲੈ ਕੇ ਆਏ ਹਾਂ ਤੇ ਸਾਨੂੰ ਬਹੁਤ ਵਧੀਆ ਲੱਗ ਰਿਹਾ ਹੈ। ਅਸੀਂ ਚਾਹੁੰਦੇ ਹਾਂ ਕਿ ਸਾਨੂੰ ਸਭ ਨੂੰ ਇਸ ਮਹਿੰਗਾਈ ਤੋਂ ਬਚਣ ਲਈ ਸਾਦੇ ਵਿਆਹ ਕਰਨ ਨੂੰ ਤਰਜੀਹ ਦੇਣੀ ਚਾਹੀਦੀ ਹੈ। ਸਰਪੰਚ ਹਰਚਰਨ ਸਿੰਘ ਨੇ ਹਰਜਿੰਦਰ ਸਿੰਘ ਦੇ ਪਰਿਵਾਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕੁਦਰਤ ਦੇ ਨਿਯਮ ਨੂੰ ਕੋਈ ਵੀ ਇਨਸਾਨ ਬਦਲ ਨਹੀ ਸਕਦਾ ਇਸ ਲਈ ਸਾਨੂੰ ਸਭ ਨੂੰ ਕੁਦਰਤ ਦੇ ਨਿਯਮ ਅਨੁਸਾਰ ਸਾਦੇ ਵਿਆਹ ਕਰ ਕੇ ਲੱਖਾਂ ਰੁਪਏ ਦੇ ਖਰਚ ਦੇ ਬੋਝ ਤੇ ਫੋਕੀ ਵਾਹ ਵਾਹ ਤੋਂ ਬਚਣ ਦੀ ਲੋੜ ਹੈ।ਜੇਕਰ ਦੇਸ਼ ਵਾਸੀ ਸਾਦੇ ਵਿਆਹ ਨੂੰ ਪਹਿਲ ਦੇਣ ਤਾਂ ਦੇਸ਼ ਦਾ ਹਰ ਨਾਗਰਿਕ ਕਰਜ਼ ਦੇ ਬੋਝ ਤੋਂ ਬਚ ਜਾਵੇਗਾ ਤੇ ਦੇਸ਼ ਖੁਸ਼ਹਾਲੀ ਵੱਲ ਵਧੇਗਾ।
ਫੋਟੋ ਨੰ: 14 ਪੀਏਟੀ 4
0 Comments